Gippy Grewal Aamir Khan: ਆਮਿਰ ਖਾਨ ਨੂੰ ਮਿਲੇ ਗਿੱਪੀ ਗਰੇਵਾਲ, ਸੋਸ਼ਲ ਮੀਡੀਆ `ਤੇ ਪਾਈ ਪੋਸਟ
Gippy Gewal Aamir Khan: ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ `ਤੇ ਇੱਕ ਪੋਸਟ ਪਾਈ। ਦਰਅਸਲ, ਉਨ੍ਹਾਂ ਨੇ ਇੰਸਟਾਗ੍ਰਾਮ `ਤੇ ਇੱਕ ਸਟੋਰੀ ਪਾਈ ਸੀ, ਜਿਸ ਵਿੱਚ ਉਹ ਬਾਲੀਵੁੱਡ ਦੇ ਦਿੱਗਜ ਕਲਾਕਾਰ ਆਮਿਰ ਖਾਨ ਨਾਲ ਬੈਠੇ ਨਜ਼ਰ ਆ ਰਹੇ ਹਨ।
ਗਿੱਪੀ ਗਰੇਵਾਲ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਨ੍ਹਾਂ ਦੀ ਸੋਸ਼ਲ ਮੀਡੀਆ `ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਹ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ।
ਬੀਤੇ ਦਿਨ ਯਾਨਿ ਮੰਗਲਵਾਰ ਨੂੰ ਪੰਜਾਬੀ ਸਿੰਗਰ ਤੇ ਕਲਾਕਾਰ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ `ਤੇ ਇੱਕ ਪੋਸਟ ਪਾਈ। ਦਰਅਸਲ, ਉਨ੍ਹਾਂ ਨੇ ਇੰਸਟਾਗ੍ਰਾਮ `ਤੇ ਇੱਕ ਸਟੋਰੀ ਪਾਈ ਸੀ, ਜਿਸ ਵਿੱਚ ਉਹ ਬਾਲੀਵੁੱਡ ਦੇ ਦਿੱਗਜ ਕਲਾਕਾਰ ਆਮਿਰ ਖਾਨ ਨਾਲ ਬੈਠੇ ਨਜ਼ਰ ਆ ਰਹੇ ਹਨ।
ਇਹ ਫ਼ੋਟੋ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫ਼ਿਰ ਤੋਂ ਇਹ ਚਰਚਾ ਤੇਜ਼ ਹੋ ਗਈ ਹੈ ਕਿ ਕੀ ਗਰੇਵਾਲ ਆਮਿਰ ਖਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਵਿੱਚ ਕੈਮੀਓ ਯਾਨਿ ਮਹਿਮਾਨ ਕਲਾਕਾਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ?
ਦਰਅਸਲ, ਕਾਫ਼ੀ ਸਮੇਂ ਪਹਿਲਾਂ ਜਦੋਂ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਪੰਜਾਬ `ਚ ਹੋ ਰਹੀ ਸੀ, ਤਾਂ ਅਕਸਰ ਗਿੱਪੀ ਗਰੇਵਾਲ ਤੇ ਆਮਿਰ ਖਾਨ ਨੂੰ ਇਕੱਠੇ ਸਪੌਟ ਕੀਤਾ ਜਾਂਦਾ ਸੀ। ਗਿੱਪੀ ਅਕਸਰ ਆਮਿਰ ਖਾਨ ਨੂੰ ਮਿਲਣ ਲਈ ਲਾਲ ਸਿੰਘ ਚੱਢਾ ਦੇ ਸੈੱਟ `ਤੇ ਜਾਂਦੇ ਰਹਿੰਦੇ ਸੀ। ਜਿਸ ਤੋਂ ਬਾਅਦ ਇਹ ਗੱਲ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਰਹੀ ਕਿ ਕਿਤੇ ਗਿੱਪੀ ਆਮਿਰ ਦੀ ਫ਼ਿਲਮ `ਚ ਕੈਮੀਓ ਤਾਂ ਨਹੀਂ ਕਰ ਰਹੇ।
ਹੁਣ ਇੱਕ ਵਾਰ ਫ਼ਿਰ ਤੋਂ ਗਿੱਪੀ ਤੇ ਆਮਿਰ ਖਾਨ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਚਰਚਾ ਤੇਜ਼ ਹੋ ਗਈ ਹੈ। ਦਰਅਸਲ, ਗਿੱਪੀ ਨੇ ਆਪਣੇ ਇੰਸਟਾਗ੍ਰਾਮ ਤੇ ਸਟੋਰੀ ਸਾਂਝੀ ਕਰਕੇ ਕੋਈ ਕੈਪਸ਼ਨ ਨਹੀਂ ਲਿਖੀ। ਨਾ ਹੀ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਕੀਤੀ ਹੈ। ਯਾਨਿ ਕਿ ਦੋਵੇਂ ਕਲਾਕਾਰਾਂ ਦੀ ਮੁਲਾਕਾਤ ਤੇ ਸਸਪੈਂਸ ਬਰਕਰਾਰ ਹੈ।
ਵਰਕਫ਼ਰੰਟ ਦੀ ਗੱਲ ਕੀਤੀ ਜਾਏ ਤਾਂ ਗਿੱਪੀ ਗਰੇਵਾਲ ਦਾ ਮੁਟਿਆਰੇ ਨੀ ਗੀਤ ਬੀਤੇ ਦਿਨ ਰਿਲੀਜ਼ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਬਾਲੀਵੁੱਡ ਫ਼ਿਲਮਾਂ `ਚ ਕੰਮ ਵੀ ਕੀਤਾ ਹੈ। ਗਰੇਵਾਲ ਨੇ ਫ਼ਿਲਮ ਸੈਕੰਡ ਹੈਂਡ ਹਸਬੈਂਡ ਤੋਂ ਬਾਲੀਵੁੱਡ `ਚ ਕਦਮ ਰੱਖਿਆ ਸੀ। ਇਸ ਦੇ ਨਾਲ ਹੀ ਉਹ ਲਖਨਊ ਸੈਂਟਰਲ ਫ਼ਿਲਮ ;ਚ ਵੀ ਨਜ਼ਰ ਆਏ ਸੀ। ਇਹੀ ਨਹੀਂ ਉਨ੍ਹਾਂ ਨੇ ਬਾਲੀਵੁੱਡ ਫ਼ਿਲਮ ਕਾਕਟੇਲ `ਚ ਅੰਗਰੇਜੀ ਬੀਟ ਗਾਣਾ ਵੀ ਗਾਇਆ ਸੀ, ਜੋ ਕਾਫ਼ੀ ਹਿੱਟ ਰਿਹਾ ਸੀ।