(Source: ECI/ABP News)
ਗਿੱਪੀ ਗਰੇਵਾਲ ਦਾ ਪਤਨੀ ਰਵਨੀਤ ਗਰੇਵਾਲ ਨਾਲ ਰੋਮਾਂਟਿਕ ਵੀਡੀਓ, ਫੈਨਜ਼ ਨੇ ਕਮੈਂਟ ਕਰ ਜੋੜੇ 'ਤੇ ਕੀਤੀ ਪਿਆਰ ਦੀ ਬਰਸਾਤ
Gippy Grewal Ravneet Grewal: ਗਿੱਪੀ ਦਾ ਉਨ੍ਹਾਂ ਦੀ ਪਤਨੀ ਰਵਨੀਤ ਨਾਲ ਰੋਮਾਂਟਿਕ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵੀਡੀਓ 'ਚ ਗਿੱਪੀ ਤੇ ਰਵਨੀਤ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਚੱਲ ਰਹੇ ਹਨ।

Gippy Grewal Ravneet Grewal Video: ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਇਤਿਹਾਸ ਰਚ ਦਿੱਤਾ ਹੈ। ਫਿਲਮ ਦੀ ਕਮਾਈ 100 ਕਰੋੜ ਤੋਂ ਪਾਰ ਹੋ ਗਈ ਹੈ। ਇਸ ਤੋਂ ਬਾਅਦ ਹੁਣ ਗਿੱਪੀ ਸੱਤਵੇਂ ਅਸਮਾਨ 'ਤੇ ਹਨ। ਉਹ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰਕੇ ਆਪਣੀ ਖੁਸ਼ੀ ਜ਼ਾਹਰ ਕਰਦੇ ਰਹਿੰਦੇ ਹਨ।
ਫਿਲਹਾਲ ਗਿੱਪੀ ਦਾ ਉਨ੍ਹਾਂ ਦੀ ਪਤਨੀ ਰਵਨੀਤ ਨਾਲ ਰੋਮਾਂਟਿਕ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵੀਡੀਓ 'ਚ ਗਿੱਪੀ ਤੇ ਰਵਨੀਤ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਚੱਲ ਰਹੇ ਹਨ। ਵੀਡੀਓ 'ਚ ਰਵਨੀਤ ਗਰੇਵਾਲ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਫੈਨਜ਼ ਜੋੜੇ ਦੇ ਇਸ ਵੀਡੀਓ 'ਤੇ ਕਮੈਂਟ ਕਰਕੇ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ। ਇਸ ਵੀਡੀਓ ਨੂੰ ਰਵਨੀਤ ਗਰੇਵਾਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ ਤੇ ਨਾਲ ਹੀ ਦਿਲ ਵਾਲੀ ਇਮੋਜੀ ਵੀ ਕੈਪਸ਼ਨ 'ਚ ਲਿਖੀ ਹੈ। ਤੁਸੀਂ ਵੀ ਦੇਖੋ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਤੇ ਰਵਨੀਤ ਗਰੇਵਾਲ ਦੀ ਲਵ ਮੈਰਿਜ ਹੋਈ ਸੀ। ਦੋਵਾਂ ਦੀ ਮੁਲਾਕਾਤ ਕੈਨੇਡਾ 'ਚ ਹੋਈ ਸੀ। ਜਦੋਂ ਗਿੱਪੀ ਦਾ ਵਿਆਹ ਹੋਇਆ ਤਾਂ ਉਸ ਸਮੇਂ ਉਹ ਇੰਡਸਟਰੀ 'ਚ ਸਥਾਪਤ ਹੋਣ ਲਈ ਸੰਘਰਸ਼ ਕਰ ਰਹੇ ਸੀ। ਕਿਹਾ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਗਿੱਪੀ ਦਾ ਗਾਣਾ 'ਫੁਲਕਾਰੀ' ਆਇਆ ਸੀ। ਪਰ ਕਿਸੇ ਨੇ ਇਸ ਗਾਣੇ ਵੱਲ ਧਿਆਨ ਨਹੀਂ ਦਿੱਤਾ ਸੀ। ਗਿਪੀ ਦਾ ਵਿਆਹ ਹੋਣ ਤੋਂ 6 ਮਹੀਨੇ ਬਾਅਦ ਹੀ ਇਹ ਗਾਣਾ ਹਿੱਟ ਹੋ ਗਿਆ ਸੀ। ਇਸ ਲਈ ਗਿੱਪੀ ਖੁਦ ਕਹਿੰਦੇ ਹਨ ਕਿ ਉਹ ਆਪਣੀ ਵਾਈਫ ਨੂੰ ਆਪਣੇ ਲਈ ਲੱਕੀ ਮੰਨਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
