ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਗਿੱਪੀ ਗਰੇਵਾਲ ਦੇ ਫੈਨਸ ਲਈ ਚੰਗੀ ਖ਼ਬਰ, ਕੀਤੀ ਵੱਡੀ ਅਨਾਊਂਸਮੈਂਟ
ਪੰਜਾਬੀ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਆਪਣੀ ਗਾਇਕੀ ਤੇ ਅਦਾਕਾਰੀ ਦੇ ਅੰਦਾਜ਼ ਕਰਕੇ ਫੇਮੱਸ ਹਨ। ਅੱਜਕਲ੍ਹ ਗਿੱਪੀ ਆਪਣੀ ਆਉਣ ਵਾਲੀਆਂ ਫ਼ਿਲਮ ਦੇ ਮਿਊਜ਼ਿਕ ਐਲਬਮ ਦੇ ਵਿਚ ਰੁਝੇ ਹੋਏ ਹਨ। ਗਿੱਪੀ ਗਰੇਵਾਲ ਨੇ ਕੁਝ ਸਮਾਂ ਪਹਿਲਾਂ ਆਪਣੀ ਆਉਣ ਵਾਲੀ ਐਲਬਮ ਬਾਰੇ ਇੱਕ ਹਿੰਟ ਦਿੱਤਾ ਸੀ। ਪਰ ਹੁਣ ‘ਕੈਰੀ ਔਨ ਜੱਟਾ’ ਵਾਲੇ ਗਿੱਪੀ ਨੇ ਨਵੀਂ ਐਲਬਮ ਦਾ ਅਪਡੇਟ ਦੇ ਦਿੱਤਾ ਹੈ।
![ਗਿੱਪੀ ਗਰੇਵਾਲ ਦੇ ਫੈਨਸ ਲਈ ਚੰਗੀ ਖ਼ਬਰ, ਕੀਤੀ ਵੱਡੀ ਅਨਾਊਂਸਮੈਂਟ Good news for Gippy Grewal's fans, made an announcement about the release of the album. ਗਿੱਪੀ ਗਰੇਵਾਲ ਦੇ ਫੈਨਸ ਲਈ ਚੰਗੀ ਖ਼ਬਰ, ਕੀਤੀ ਵੱਡੀ ਅਨਾਊਂਸਮੈਂਟ](https://static.abplive.com/wp-content/uploads/sites/5/2021/01/02233147/10.jpg?impolicy=abp_cdn&imwidth=1200&height=675)
Gippy grewal
ਪੰਜਾਬੀ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਆਪਣੀ ਗਾਇਕੀ ਤੇ ਅਦਾਕਾਰੀ ਦੇ ਅੰਦਾਜ਼ ਕਰਕੇ ਫੇਮੱਸ ਹਨ। ਅੱਜਕਲ੍ਹ ਗਿੱਪੀ ਆਪਣੀ ਆਉਣ ਵਾਲੀਆਂ ਫ਼ਿਲਮ ਦੇ ਮਿਊਜ਼ਿਕ ਐਲਬਮ ਦੇ ਵਿਚ ਰੁਝੇ ਹੋਏ ਹਨ। ਗਿੱਪੀ ਗਰੇਵਾਲ ਨੇ ਕੁਝ ਸਮਾਂ ਪਹਿਲਾਂ ਆਪਣੀ ਆਉਣ ਵਾਲੀ ਐਲਬਮ ਬਾਰੇ ਇੱਕ ਹਿੰਟ ਦਿੱਤਾ ਸੀ। ਪਰ ਹੁਣ ‘ਕੈਰੀ ਔਨ ਜੱਟਾ’ ਵਾਲੇ ਗਿੱਪੀ ਨੇ ਨਵੀਂ ਐਲਬਮ ਦਾ ਅਪਡੇਟ ਦੇ ਦਿੱਤਾ ਹੈ।
ਗਿੱਪੀ ਨੇ ਕਲੀਅਰ ਕੀਤਾ ਕਿ ਐਲਬਮ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਹਫਤੇ ਜਲਦੀ ਹੀ ਇਸਦਾ ਟਾਈਟਲ ਐਲਾਨ ਕੀਤਾ ਜਾਏਗਾ। ਨਾਲ ਹੀ ਉਨ੍ਹਾਂ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੀ ਐਲਬਮ ਵਿੱਚ ਬਹੁਤ ਜ਼ਿਆਦਾ ਕੋਲੈਬੋਰੇਸ਼ਨ ਨਹੀਂ ਹੈ ਅਤੇ ਐਲਬਮ ਅਗਸਤ ਦੇ ਪਹਿਲੇ ਜਾਂ ਦੂਜੇ ਹਫ਼ਤੇ ਵਿੱਚ ਰਿਲੀਜ਼ ਕੀਤੀ ਜਾਏਗੀ।
ਗਿੱਪੀ ਨੇ ਅੱਗੇ ਕਿਹਾ, ਉਹ ਬਹੁਤ ਖੁਸ਼ ਹੈ ਕਿ ਕਰਨ ਔਜਲਾ, ਸਿੱਧੂ ਮੂਸੇਵਾਲਾ ਅਤੇ ਦਿਲਜੀਤ ਦੁਸਾਂਝ ਵੀ ਇੰਨਾ ਵਧੀਆ ਮਿਊਜ਼ਿਕ ਲੈ ਕੇ ਅੱਗੇ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਫਿਲਮ 'ਵਾਰਨਿੰਗ' ਬਾਰੇ, ਕਿਹਾ ਕਿ ਫਿਲਮ ਵੀ ਅਗਸਤ ਜਾਂ ਸਤੰਬਰ ਵਿਚ ਵੱਡੇ ਪਰਦੇ 'ਤੇ ਰਿਲੀਜ਼ ਹੋ ਸਕਦੀ ਹੈ।
ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਗਿੱਪੀ ਨੇ ਆਪਣੇ ਸਿੰਗਲ ਟਰੈਕ 'ਜਦੋਂ ਨੱਚਦੀ ਤੂੰ' ਰਿਲੀਜ਼ ਕੀਤਾ ਸੀ। ਇੰਨੀ ਦਿੰਨੀ ਗਿੱਪੀ ਗਰੇਵਾਲ ਕੈਨੇਡਾ ਵਿਚ ਆਪਣੀ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰ ਰਹੇ ਹਨ। ਗਿੱਪੀ ਆਪਣੇ ਬੱਚਿਆਂ ਦੇ ਨਾਲ ਤਸਵੀਰਾਂ ਤੇ ਵੀਡਿਓਜ਼ ਅਕਸਰ ਹੀ ਸ਼ੇਅਰ ਕਰਦੇ ਰਹਿੰਦੇ ਹਨ ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)