ਕਰਨ ਔਜਲਾ ਨੇ ਸੁਣਾਈ ਖੁਸ਼ਖ਼ਬਰੀ! ਜਲਦ ਆ ਰਹੀ ਇੰਟਰੋ
ਆਖਰਕਾਰ! ਉਹ ਦਿਨ ਆ ਹੀ ਗਿਆ ਹੈ ਜਿਸ ਲਈ ਪੰਜਾਬੀ ਮਿਊਜ਼ਿਕ ਦੇ ਫੈਨਜ਼ ਲੰਬੇ ਸਮੇ ਤੋਂ ਇੰਤਜ਼ਾਰ ਕਰ ਰਹੇ ਹਨ। ਕਰਨ ਔਜਲਾ ਨੇ ਆਖਰਕਾਰ ਆਪਣੀ ਮੋਸਟ ਅਵੇਟਿਡ ਐਲਬਮ ਦੀ ਇੰਟਰੋ ਦੀ ਰਿਲੀਜ਼ਿੰਗ ਦੀ ਅਨਾਊਸਮੈਂਟ ਕਰ ਦਿੱਤੀ ਹੈ। ਕਰਨ ਔਜਲਾ ਦੀ ਇਹ ਐਲਬਮ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਐਲਬਮਾਂ ਵਿੱਚੋਂ ਇੱਕ ਹੈ।
ਮੁੰਬਈ: ਆਖਰਕਾਰ! ਉਹ ਦਿਨ ਆ ਹੀ ਗਿਆ ਹੈ ਜਿਸ ਲਈ ਪੰਜਾਬੀ ਮਿਊਜ਼ਿਕ ਦੇ ਫੈਨਜ਼ ਲੰਬੇ ਸਮੇ ਤੋਂ ਇੰਤਜ਼ਾਰ ਕਰ ਰਹੇ ਹਨ। ਕਰਨ ਔਜਲਾ ਨੇ ਆਖਰਕਾਰ ਆਪਣੀ ਮੋਸਟ ਅਵੇਟਿਡ ਐਲਬਮ ਦੀ ਇੰਟਰੋ ਦੀ ਰਿਲੀਜ਼ਿੰਗ ਦੀ ਅਨਾਊਸਮੈਂਟ ਕਰ ਦਿੱਤੀ ਹੈ। ਕਰਨ ਔਜਲਾ ਦੀ ਇਹ ਐਲਬਮ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਐਲਬਮਾਂ ਵਿੱਚੋਂ ਇੱਕ ਹੈ।
ਕਰਨ ਔਜਲਾ ਨੂੰ ਇੰਡਸਟਰੀ ਵਿੱਚ ਕਾਫੀ ਸਮਾਂ ਹੋ ਚੁੱਕਿਆ ਹੈ ਪਰ ਹੁਣ ਤਕ ਕਰਨ ਔਜਲਾ ਦੀ full fledge ਐਲਬਮ ਕੋਈ ਵੀ ਨਹੀਂ ਆਈ। ਕਰਨ ਦੀ ਇਸ ਡੈਬਿਊ ਐਲਬਮ ਸਪੀਡ ਰਿਕਾਰਡਸ ਵੱਲੋਂ ਰਿਲੀਜ਼ ਕੀਤੀ ਜਾਵੇਗੀ।
ਕਰਨ ਔਜਲਾ ਨੇ ਕੁਝ ਹਫਤੇ ਪਹਿਲਾਂ ਵੀ ਇੱਕ ਪੋਸਟਰ ਸ਼ੇਅਰ ਕੀਤਾ ਸੀ। ਹੁਣ ਉਸ ਨੇ ਗਾਣੇ ਦੀ ਰਿਲੀਜ਼ ਦੀ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਕਰਨ ਔਜਲਾ ਦੀ ਇੰਟਰੋ ਵਿੱਚ ਗਾਣਾ ਵੀ ਹੋ ਸਕਦਾ ਹੈ ਜਾਂ ਇਹ ਵੀ ਹੋ ਸਕਦਾ ਹੈ ਕਿ ਇੰਟਰੋ ਗਾਣੇ ਦਾ ਹੀ ਨਾਮ ਹੋਵੇ ਜੋ 17 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਕਰਨ ਦੇ ਨਵੇਂ ਪੋਸਟਰ ਨਾਲ ਇਹ ਵੀ ਲਿਖਿਆ ਹੈ ਕਿ 17 ਨੂੰ ਇੰਟਰੋ ਆ ਰਹੀ ਹੈ, ਸਾਰੇ ਤਿਆਰੀ ਕਰਲੋ।
ਕਰਨ ਔਜਲਾ ਦੀ ਇਸ ਐਲਬਮ ਦਾ ਸਾਰਾ ਮਿਊਜ਼ਿਕ truskool ਨੇ ਤਿਆਰ ਕੀਤਾ ਹੈ। ਇੰਡਸਟਰੀ ਵਿੱਚ truskool ਦਾ ਵੱਡਾ ਨਾਮ ਹੈ। truskool ਆਪਣੇ ਲਾਈਵ ਇੰਸਟਰੂਮੈਂਟ ਰਿਕੋਰਡਿੰਗ ਲਈ ਜਾਣੇ ਜਾਂਦੇ ਹਨ। ਦਿਲਜੀਤ ਦੋਸਾਂਝ ਨੇ ਕਈ ਗ੍ਰੈਂਡ ਗਾਣਿਆਂ ਨੂੰ truskool ਨੇ ਤਿਆਰ ਕੀਤਾ ਹੈ। ਪਿਛਲੇ 2 ਸਾਲਾਂ ਤੋਂ ਕਰਨ ਔਜਲਾ ਦੀ ਇਸ ਐਲਬਮ ਦੇ ਉੱਤੇ ਕੰਮ ਚੱਲ ਰਿਹਾ ਹੈ। ਹੁਣ ਕਰਨ ਨੇ 17 ਜੂਨ ਨੂੰ ਇੰਟਰੋ ਰਿਲੀਜ਼ ਕਰਕੇ ਫੈਨਜ਼ ਦੇ ਸਬਰ ਨੂੰ ਥੋੜ੍ਹਾ ਘਟਾਇਆ ਹੈ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/