ਪੜਚੋਲ ਕਰੋ
ਅਕਸ਼ੈ ਲਈ ‘ਗੁੱਡ ਨਿਊਜ਼’, ਜਾਣੋ ਹੁਣ ਤੱਕ ਦੀ ਕੁੱਲ ਕਮਾਈ
ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਦੀ ਫ਼ਿਲਮ ‘ਗੁੱਡ ਨਿਊਜ਼’ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਨੂੰ ਰਿਲੀਜ਼ ਹੋਏ ਪੂਰੇ ਚਾਰ ਦਿਨ ਹੋ ਚੁੱਕੇ ਹਨ ਤੇ ਬਾਕਸ ਆਫਿਸ ‘ਤੇ 75 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਚੁੱਕੀ ਹੈ।

ਮੁੰਬਈ: ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਦੀ ਫ਼ਿਲਮ ‘ਗੁੱਡ ਨਿਊਜ਼’ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਨੂੰ ਰਿਲੀਜ਼ ਹੋਏ ਪੂਰੇ ਚਾਰ ਦਿਨ ਹੋ ਚੁੱਕੇ ਹਨ ਤੇ ਬਾਕਸ ਆਫਿਸ ‘ਤੇ 75 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਚੁੱਕੀ ਹੈ। ਫ਼ਿਲਮ ਨੂੰ ਕ੍ਰਿਟੀਕਸ ਦੇ ਚੰਗੇ ਰੀਵਿਊ ਤੇ ਰੇਟਿੰਗ ਮਿਲ ਰਹੇ ਹਨ ਜਿਸ ਦਾ ਅਸਰ ਫ਼ਿਲਮ ਦੀ ਕਮਾਈ ‘ਤੇ ਵੀ ਪੈ ਰਿਹਾ ਹੈ। ਚੌਥੇ ਦਿਨ ਯਾਨੀ ਸੋਮਵਾਰ ਨੂੰ ਇਸ ਫ਼ਿਲਮ ਨੇ 13.41 ਕਰੋੜ ਰੁਪਏ ਦੀ ਜ਼ਬਰਦਸਤ ਕਮਾਈ ਕੀਤੀ। ਇਸ ਦੇ ਨਾਲ ਹੀ ਫ਼ਿਲਮ ਦਾ ਹੁਣ ਤਕ ਦਾ ਕਲੈਕਸ਼ਨ 78.40 ਕਰੋੜ ਰੁਪਏ ਹੋ ਚੁੱਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਨਿਊ ਈਅਰ ਦੇ ਮੌਕੇ ‘ਤੇ ਇਹ ਫ਼ਿਲਮ ਵਧੇਰੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਹੈ। ਫ਼ਿਲਮ ਦੀ ਕਮਾਈ ਦੇ ਇਨ੍ਹਾਂ ਅੰਕੜਿਆਂ ਨੂੰ ਵੇਖਣ ਤੋਂ ਬਾਅਦ ਸਾਫ਼ ਹੈ ਕਿ ਫ਼ਿਲਮ ਜਲਦੀ ਹੀ 100 ਕਰੋੜ ਕਲੱਬ ‘ਚ ਸ਼ਾਮਲ ਹੋ ਜਾਵੇਗੀ। 1. ਸ਼ੁੱਕਰਵਾਰ ਦੀ ਕਮਾਈ- 17.56 ਕਰੋੜ ਰੁਪਏ 2. ਸ਼ਨੀਵਾਰ ਦੀ ਕਮਾਈ – 21.78 ਕਰੋੜ ਰੁਪਏ 3. ਐਤਵਾਰ ਦੀ ਕਮਾਈ 25.65 ਕਰੋੜ ਰੁਪਏ 4. ਸੋਮਵਾਰ ਦੀ ਕਮਾਈ – 13.41 ਕਰੋੜ ਰੁਪਏ ਹੁਣ ਤਕ ਦੀ ਕੁਲ ਕਮਾਈ 78.40 ਕਰੋੜ ਰੁਪਏ ਇਸ ਲੋਅ ਬਜਟ ਫ਼ਿਲਮ ਦੀ ਕਮਾਈ ਤੋਂ ਫ਼ਿਲਮ ਮੇਕਰਸ ਕਾਫੀ ਖੁਸ਼ ਹਨ। ਫ਼ਿਲਮ ‘ਚ ਅਕਸ਼ੈ ਅਤੇ ਕਰੀਨਾ ਤੋਂ ਇਲਾਵਾ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਤੇ ਕਿਆਰਾ ਆਡਵਾਨੀ ਵੀ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















