ਚੰਡੀਗੜ੍ਹ: ਡਾਇਮੰਡ ਸਟਾਰ ਗੁਰਨਾਮ ਭੁੱਲਰ ਦੀ ਜੋੜੀ ਸੁਫਨਾ ਵਾਲੀ ਤਾਨੀਆ ਨਾਲ ਬਣੀ ਹੈ। ਇਹ ਜੋੜੀ ਹੁਣ ਫਿਲਮ 'ਲੇਖ' ਵਿੱਚ ਨਜ਼ਰ ਆਏਗੀ। ਗੁਰਨਾਮ ਭੁੱਲਰ ਨੂੰ ਫਿਲਮ ਉਨ੍ਹਾਂ ਦੇ ਜਨਮ ਦਿਨ ਦੇ ਤੋਹਫੇ 'ਚ ਮਿਲੀ ਹੈ ਤੇ ਤੋਹਫ਼ਾ ਡਾਇਰੈਕਟਰ ਜਗਦੀਪ ਸਿੱਧੂ ਨੇ ਦਿੱਤਾ ਹੈ।ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ

ਫਿਲਮ 'ਲੇਖ' ਦਾ ਸ਼ੂਟ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ। ਫਿਲਮ ਦੀ ਕਾਸਟ ਨੇ ਇਸ ਫਿਲਮ ਦੇ ਕਲੈਪ ਬੋਰਡ ਦੀ ਤਸਵੀਰ ਸ਼ੇਅਰ ਕਰ ਸ਼ੂਟਿੰਗ ਸ਼ੁਰੂ ਹੋਣ ਦੀ ਖਬਰ ਸਾਂਝੀ ਕੀਤੀ। ਇਸ ਫਿਲਮ ਦੇ ਦੋ ਡਾਇਰੈਕਟਰ ਭਾਨੂ ਠਾਕੁਰ ਤੇ ਐਮਵੀ ਬਰਾੜ ਹਨ। ਉਹ ਰਾਈਟਰ ਤੇ ਡਾਇਰੈਕਟਰ ਜਗਦੀਪ ਸਿੱਧੂ ਦੇ ਅਸਸਿਟੈਂਟ ਡਾਇਰੈਕਟਰ ਰਹਿ ਚੁੱਕੇ ਹਨ।ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ


 





ਫਿਲਮ ਦੇ ਕਲੈਪ ਬੋਰਡ ਨੂੰ ਸ਼ੇਅਰ ਕਰਦੇ ਹੋਏ ਜਗਦੀਪ ਸਿੱਧੂ ਨੇ ਪਿਆਰੀ ਜੀ ਪੋਸਟ ਸ਼ੇਅਰ ਕੀਤੀ ਤੇ ਲਿਖਿਆ'' ਹਰ ਡਾਇਰੈਕਟਰ ਨੂੰ ਭਾਨੂੰ ਠਾਕੁਰ ਆਪਣੀ ਟੀਮ ਵਿੱਚ ਚਾਹੀਦਾ ਹੈ। ਇਨ੍ਹਾਂ ਦੀ ਇੰਡਸਟਰੀ ਵਿੱਚ ਬਹੁਤ ਡਿਮਾਂਡ ਹੈ, ਇਹ ਦੋਵੇਂ ਮੈਨੂੰ ਫਿਲਮ ਦੇ ਸੈੱਟ ਤੇ ਮਿਲੇ ਸੀ। ਮੈਨੂੰ ਪਹਿਲੀ ਮੁਲਾਕਾਤ ਵਿੱਚ ਹੀ ਲੱਗਿਆ ਕਿ ਇਹ ਮੁੰਡੇ ਬਹੁਤ ਜਲਦ ਡਾਇਰੈਕਟਰ ਬਣਨ ਵਾਲੇ ਹਨ। ਅੱਜ ਮੇਰੇ ਲਾਈ proud ਮੋਮੈਂਟ ਹੈ, ਮੇਰੇ ਬੱਚੇ ਵੱਡੇ ਹੋ ਗਏ। ਪੇਸ਼ ਹੈ ਇੰਡਸਟਰੀ ਦੀ ਨਵੀਂ ਡਾਇਰੈਕਟਰ ਜੋੜੀ।ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ


 






ਲੀਡ ਕਿਰਦਾਰ ਵਿਚ ਗੁਰਨਾਮ ਭੁੱਲਰ ਤੇ ਤਾਨੀਆ ਹਨ। ਇਸ ਫਿਲਮ ਦੀ ਸਟੋਰੀ, ਸਕਰੀਨਪਲੇਅ ਤੇ ਡਾਇਲਾਗ ਜਗਦੀਪ ਸਿੱਧੂ ਨੇ ਲਿਖੇ ਹਨ। ਇਸ ਫਿਲਮ ਨੂੰ ਵਾਈਟ ਹਿਲ ਸਟੂਡੀਓਜ਼ ਰਿਲੀਜ਼ ਕਰਨਗੇ। ਇਸ ਫਿਲਮ ਦੇ ਮਿਊਜ਼ਿਕ ਤੇ ਗਾਣਿਆਂ ਦੀ ਜਿੰਮੇਵਾਰੀ ਜਾਨੀ ਤੇ ਬੀ ਪ੍ਰੈਕ ਦੇ ਨਾਮ ਆਈ ਹੈ। ਫਿਲਹਾਲ ਇਸ ਫਿਲਮ ਦੀ ਰਿਲੀਜ਼ਿੰਗ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਪਰ ਉਮੀਦ ਹੈ ਇਸ ਫਿਲਮ ਇਸੇ ਸਾਲ ਰਿਲੀਜ਼ ਹੋਏਗੀ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ