ਪੰਜਾਬੀ ਕਲਾਕਾਰਾਂ ਦੀ ਬੌਲੀਵੁੱਡ 'ਚ ਸਰਦਾਰੀ, ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਦੀ ਐਂਟਰੀ
ਪੰਜਾਬੀ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਦੀ ਵੀ ਬੌਲੀਵੁੱਡ ਵਿੱਚ ਐਂਟਰੀ ਹੋ ਗਈ ਹੈ। ਇਹ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਹੈਪੀ ਕਿੰਨਾ ਸੋਹਣਾ ਲਿਖਦਾ ਹੈ।
ਚੰਡੀਗੜ੍ਹ: ਲਗਾਤਾਰ ਪੰਜਾਬੀ ਕਲਾਕਾਰਾਂ ਦਾ ਬੌਲੀਵੁੱਡ ਵਿੱਚ ਐਂਟਰ ਹੋਣਾ ਪੰਜਾਬੀ ਮਿਊਜ਼ਿਕ ਤੇ ਫਿਲਮਾਂ ਦਾ ਮਿਆਰ ਹੋਰ ਵਧਾ ਰਿਹਾ ਹੈ। ਹੁਣ ਤਾਂ ਬੌਲੀਵੁੱਡ ਫਿਲਮ ਮੇਕਰਸ ਨੂੰ ਵੀ ਅਹਿਸਾਸ ਹੋ ਗਿਆ ਹੈ ਕਿ ਜਦ ਤਕ ਪੰਜਾਬੀ ਕਲਾਕਾਰ ਜਾਂ ਪੰਜਾਬੀ ਟੱਚ ਨੂੰ ਆਪਣੇ ਪ੍ਰੋਜੈਕਟ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਸ ਦੇ ਹਿੱਟ ਹੋਣ ਦੀ ਉਮੀਦ ਨਾ ਰੱਖੀਏ।
ਪੰਜਾਬੀ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਦੀ ਵੀ ਬੌਲੀਵੁੱਡ ਵਿੱਚ ਐਂਟਰੀ ਹੋ ਗਈ ਹੈ। ਇਹ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਹੈਪੀ ਕਿੰਨਾ ਸੋਹਣਾ ਲਿਖਦਾ ਹੈ। ਬੱਸ ਹੈਪੀ ਦੀ ਇਸੇ ਕਲਮ ਦੀ ਦੀਵਾਨੀ ਬੌਲੀਵੁੱਡ ਇੰਡਸਟਰੀ ਹੋ ਗਈ ਹੈ।
ਅਰਜੁਨ ਕਪੂਰ ਦੀ netflix 'ਤੇ ਆਉਣ ਵਾਲੀ ਫਿਲਮ 'ਸਰਦਾਰ ਕਾ ਗ੍ਰੈਂਡਸਨ' ਵਿੱਚ ਹੈਪੀ ਦਾ ਲਿਖਿਆ ਹੋਇਆ ਗੀਤ ਸੁਣਨ ਨੂੰ ਮਿਲੇਗਾ ਜਿਸ ਨੂੰ ਗਾਇਆ ਮਿਲਿੰਦ ਗਾਬਾ ਤੇ ਪਲਵੀ ਗਾਬਾ ਨੇ ਹੈ। ਫਿਲਮ ਵਿੱਚ ਇਸ ਗੀਤ ਤੇ ਪ੍ਰਫੌਰਮ ਕਰ ਰਹੇ ਹਨ arjun Kapoor, Rakul Preet Singh John Abraham ਤੇ Aditi Rao Hydari.
ਦਰਅਸਲ ਹੈਪੀ ਦਾ ਲਿਖਿਆ ਗੀਤ 'ਮੈਂ ਤੇਰੀ ਹੋ ਗਈ' ਸਾਲ 2017 ਵਿੱਚ ਮਿਲਿੰਦ ਦੀ ਹੀ ਆਵਾਜ਼ ਵਿੱਚ ਰਿਲੀਜ਼ ਹੋਇਆ ਸੀ। ਫਿਲਮ 'ਸਰਦਾਰ ਕਾ ਗ੍ਰੈਂਡਸਨ' ਲਈ ਇਸ ਗਾਣੇ ਨੂੰ ਰਿਕੀਰੀਏਟ ਕੀਤਾ ਗਿਆ ਹੈ। ਇਸ ਗਾਣੇ ਦਾ ਰਿਕ੍ਰਿਏਸ਼ਨ ਵਰਜ਼ਨ ਤਨਿਸ਼ਕ ਬਾਗਚੀ ਨੇ ਤਿਆਰ ਕੀਤਾ ਹੈ।
ਇਸੇ ਫਿਲਮ ਦੇ ਨਾਲ ਪੰਜਾਬੀ ਗਾਇਕ ਜੱਸ ਮਾਣਕ ਦਾ ਵੀ ਬੌਲੀਵੁੱਡ ਡੈਬਿਊ ਹੋਇਆ ਹੈ। ਜੱਸ ਮਾਣਕ ਦੀ ਆਵਾਜ਼ ਵਿੱਚ ਇਸ ਫਿਲਮ 'ਚ ਗੀਤ ਸ਼ਾਮਿਲ ਕੀਤਾ ਗਿਆ ਹੈ।