ਪੜਚੋਲ ਕਰੋ

ਹਰਭਜਨ ਮਾਨ ਦੀ ਕਾਰ ਦਾ ਹੋਇਆ ਐਕਸੀਡੈਂਟ, ਵਾਲ-ਵਾਲ ਬਚੀ ਜਾਨ, ਮੱਚ ਗਿਆ ਚੀਕ-ਚੀਹਾੜਾ...

Accident News: ਦੇਸ਼ ਦੇ ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਦੀ ਕਾਰ ਸਵੇਰੇ ਕੁਰੂਕਸ਼ੇਤਰ ਦੇ ਪਿਪਲੀ ਫਲਾਈਓਵਰ 'ਤੇ ਹਾਦਸਾਗ੍ਰਸਤ ਹੋ ਗਈ।

Accident News: ਦੇਸ਼ ਦੇ ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਦੀ ਕਾਰ ਸਵੇਰੇ ਕੁਰੂਕਸ਼ੇਤਰ ਦੇ ਪਿਪਲੀ ਫਲਾਈਓਵਰ 'ਤੇ ਹਾਦਸਾਗ੍ਰਸਤ ਹੋ ਗਈ। ਹਰਭਜਨ ਮਾਨ ਦਿੱਲੀ ਵਿੱਚ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਵਾਪਸ ਆ ਰਹੇ ਸਨ। ਇਸ ਦੌਰਾਨ, ਪਿਪਲੀ ਫਲਾਈਓਵਰ 'ਤੇ, ਹਰਭਜਨ ਮਾਨ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਕਾਰ ਪਲਟ ਗਈ।

ਇਸ ਦੌਰਾਨ, ਉਨ੍ਹਾਂ ਦੀ ਕਾਰ ਦੇ ਪਿੱਛੇ ਆ ਰਹੇ ਇੱਕ ਵਿਅਕਤੀ, ਸਰਦਾਰ ਸੁਰਜੀਤ ਸਿੰਘ, ਜੋ ਕਿ ਸਬਜ਼ੀ ਮੰਡੀ ਵਿੱਚ ਇੱਕ ਸਬਜ਼ੀ ਵਪਾਰੀ ਹੈ, ਨੇ ਹਰਭਜਨ ਮਾਨ ਅਤੇ ਉਨ੍ਹਾਂ ਨਾਲ ਕਾਰ ਵਿੱਚ ਸਵਾਰ ਚਾਰ ਲੋਕਾਂ ਨੂੰ ਸੰਭਾਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ, ਹਰਭਜਨ ਮਾਨ ਨੂੰ ਕੋਈ ਸੱਟ ਨਹੀਂ ਲੱਗੀ, ਪਰ ਉਨ੍ਹਾਂ ਦੇ ਸੁਰੱਖਿਆ ਗਾਰਡ ਨੂੰ ਸੱਟ ਲੱਗੀ ਹੈ। ਚਸ਼ਮਦੀਦਾਂ ਅਨੁਸਾਰ, ਹਰਭਜਨ ਮਾਨ ਦੇ ਨਾਲ ਉਨ੍ਹਾਂ ਦਾ ਮੈਨੇਜਰ, ਡਰਾਈਵਰ ਅਤੇ ਸੁਰੱਖਿਆ ਗਾਰਡ ਸਨ, ਯਾਨੀ ਕਿ ਕਾਰ ਵਿੱਚ ਕੁੱਲ ਚਾਰ ਲੋਕ ਸਨ। ਘਟਨਾ ਤੋਂ ਬਾਅਦ, ਹਰਭਜਨ ਮਾਨ ਚੰਡੀਗੜ੍ਹ ਲਈ ਰਵਾਨਾ ਹੋ ਗਏ।

ਹਰਭਜਨ ਮਾਨ ਇੱਕ ਮਸ਼ਹੂਰ ਪੰਜਾਬੀ ਗਾਇਕ, ਅਦਾਕਾਰ ਅਤੇ ਫਿਲਮ ਨਿਰਮਾਤਾ ਹਨ। ਉਨ੍ਹਾਂ ਦਾ ਜਨਮ 30 ਦਸੰਬਰ 1965 ਨੂੰ ਬਠਿੰਡਾ ਦੇ ਖੇਮੂਆਣਾ ਪਿੰਡ ਵਿੱਚ ਹੋਇਆ ਸੀ। ਹਰਭਜਨ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ 1980 ਵਿੱਚ ਕੀਤੀ ਸੀ। ਹਾਲਾਂਕਿ, ਉਨ੍ਹਾਂ ਦੀ ਪੇਸ਼ੇਵਰ ਗਾਇਕੀ ਦੀ ਸ਼ੁਰੂਆਤ 1992 ਵਿੱਚ ਪੰਜਾਬੀ ਗੀਤ "ਚਿੱਠੀਏ ਨੀ ਚਿੱਠੀਏ" ਨਾਲ ਹੋਈ ਸੀ।

ਹਰਭਜਨ ਮਾਨ ਨੂੰ ਅਸਲ ਪਛਾਣ ਉਦੋਂ ਮਿਲੀ ਜਦੋਂ 1999 ਵਿੱਚ ਟੀ-ਸੀਰੀਜ਼ ਅਤੇ ਐਮਟੀਵੀ ਇੰਡੀਆ ਵਲੋਂ ਉਨ੍ਹਾਂ ਦੀ ਐਲਬਮ "ਓਏ-ਹੋਏ" ਨੂੰ ਪ੍ਰਮੋਟ ਕੀਤਾ। ਇਸ ਤੋਂ ਬਾਅਦ, ਉਨ੍ਹਾਂ ਨੇ "ਜਗ ਜਿਓਂਦਿਆ ਦੇ ਮੇਲੇ", "ਵਧਾਈਆਂ ਜੀ ਵਧਾਈਆਂ", "ਨਚਲੈ", "ਹਾਏ ਮੇਰੀ ਬਿੱਲੋ", "ਸਤਰੰਗੀ ਪਿੰਘਾ" ਅਤੇ "ਮੌਜ ਮਸਤੀਆਂ" ਵਰਗੇ ਹਿੱਟ ਗੀਤ ਗਾਏ।

ਉਨ੍ਹਾਂ ਨੇ 2002 ਵਿੱਚ ਪੰਜਾਬੀ ਫਿਲਮ "ਜੀ ਆਇਆਂ ਨੂੰ" ਨਾਲ ਆਪਣੀ ਫਿਲਮੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ''ਅਸਾਂ ਨੂ ਮਾਨ ਵਤਨਾਂ ਦਾ'', ''ਦਿਲ ਆਪਣਾ ਪੰਜਾਬੀ'', ''ਮਿੱਟੀ ਵਾਜਾਂ ਮਾਰਦੀ'', ''ਮੇਰਾ ਪਿੰਡ-ਮੇਰਾ ਘਰ'', ''ਜਗ ਜਿਓਂਦਿਆਂ ਦੇ ਮੇਲੇ'' ਅਤੇ ''ਹੀਰ-ਰਾਂਝਾ'' ਵਰਗੀਆਂ ਫਿਲਮਾਂ ਕੀਤੀਆਂ। 2013 ਵਿੱਚ, ਉਨ੍ਹਾਂ ਨੇ ਆਪਣੇ ਛੋਟੇ ਭਰਾ ਗੁਰਸੇਵਕ ਮਾਨ ਨਾਲ ਇੱਕ ਗੀਤ ਰਿਲੀਜ਼ ਕੀਤਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Alaap Sikander Wedding: ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਬੇਟੇ ਅਲਾਪ ਸਿਕੰਦਰ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਵਾਇਰਲ, ਸਤਵਿੰਦਰ ਬਿੱਟੀ ਨੇ ਸਾਂਝੀ ਕੀਤੀ ਵੀਡੀਓ...
ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਬੇਟੇ ਅਲਾਪ ਸਿਕੰਦਰ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਵਾਇਰਲ, ਸਤਵਿੰਦਰ ਬਿੱਟੀ ਨੇ ਸਾਂਝੀ ਕੀਤੀ ਵੀਡੀਓ...
Amitabh Bachchan Threat: ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
Punjabi Folk Singer: ਪੰਜਾਬੀ ਲੋਕ ਗਾਇਕਾ ਨੇ 2027 ਦੀਆਂ ਚੋਣਾਂ ਲੜਨ ਦਾ ਕੀਤਾ ਐਲਾਨ, ਇਸ ਸੀਟ ਤੋਂ ਠੋਕਿਆ ਦਾਅਵਾ! ਜਾਣੋ ਗਾਇਕੀ ਤੋਂ ਸਿਆਸੀ ਸਫ਼ਰ ਬਾਰੇ ਖਾਸ...
ਪੰਜਾਬੀ ਲੋਕ ਗਾਇਕਾ ਨੇ 2027 ਦੀਆਂ ਚੋਣਾਂ ਲੜਨ ਦਾ ਕੀਤਾ ਐਲਾਨ, ਇਸ ਸੀਟ ਤੋਂ ਠੋਕਿਆ ਦਾਅਵਾ! ਜਾਣੋ ਗਾਇਕੀ ਤੋਂ ਸਿਆਸੀ ਸਫ਼ਰ ਬਾਰੇ ਖਾਸ...
Dharmendra: ਆਈਸੀਯੂ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ੍ਹ ਰਹੇ ਸੀ ਧਰਮਿੰਦਰ, ਜਾਣੋ ਕਿਸ ਗੱਲ ਦਾ ਸੀ ਮਲਾਲ? ਆਖਰੀ ਪਲਾਂ 'ਚ ਦੋਸਤ ਦੀ ਪਤਨੀ ਨੂੰ ਕੀਤਾ ਫੋਨ... 
ਆਈਸੀਯੂ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ੍ਹ ਰਹੇ ਸੀ ਧਰਮਿੰਦਰ, ਜਾਣੋ ਕਿਸ ਗੱਲ ਦਾ ਸੀ ਮਲਾਲ? ਆਖਰੀ ਪਲਾਂ 'ਚ ਦੋਸਤ ਦੀ ਪਤਨੀ ਨੂੰ ਕੀਤਾ ਫੋਨ... 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Dense Fog Alert: ਪੰਜਾਬ ਵਾਸੀਆਂ ਨੂੰ ਸੰਘਣੀ ਧੁੰਦ ਕਰੇਗੀ ਪਰੇਸ਼ਾਨ, ਜਾਣੋ ਕਿੰਨੇ ਦਿਨਾਂ ਤੱਕ ਆਵਾਜਾਈ ਹੋਏਗੀ ਪ੍ਰਭਾਵਿਤ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ...
ਪੰਜਾਬ ਵਾਸੀਆਂ ਨੂੰ ਸੰਘਣੀ ਧੁੰਦ ਕਰੇਗੀ ਪਰੇਸ਼ਾਨ, ਜਾਣੋ ਕਿੰਨੇ ਦਿਨਾਂ ਤੱਕ ਆਵਾਜਾਈ ਹੋਏਗੀ ਪ੍ਰਭਾਵਿਤ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ...
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਪੈ ਗਿਆ ਚੀਕ-ਚਿਹਾੜਾ, 6 ਵਿਦਿਆਰਥੀਆਂ ਦੀ ਦਰਦਨਾਕ ਮੌਤ, 97 ਤੋਂ ਵੱਧ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਪੈ ਗਿਆ ਚੀਕ-ਚਿਹਾੜਾ, 6 ਵਿਦਿਆਰਥੀਆਂ ਦੀ ਦਰਦਨਾਕ ਮੌਤ, 97 ਤੋਂ ਵੱਧ ਜ਼ਖ਼ਮੀ...
Punjab News: ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
ATM ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਹੁਣ ਬੈਂਕ ਦੱਸਣਗੇ ਕਿੰਨੇ ਬਚੇ Free Transaction
ATM ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਹੁਣ ਬੈਂਕ ਦੱਸਣਗੇ ਕਿੰਨੇ ਬਚੇ Free Transaction
ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ IAS ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ IAS ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਨਵੰਬਰ 2026
Embed widget