ਕੈਫੇ ‘ਤੇ ਗੋਲੀਬਾਰੀ ਹੋਣ ਦੇ ਮਾਮਲੇ ‘ਚ ਕਪਿਲ ਸ਼ਰਮਾ ਦਾ ਬਿਆਨ, ਕਿਹਾ- ਡਰਨ ਵਾਲਾ ਨਹੀਂ ਹਾਂ...
ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਜਾਰੀ ਇੱਕ ਬਿਆਨ ਵਿੱਚ, ਕਪਿਲ ਨੇ ਸਰੀ ਦੀ ਮੇਅਰ ਬ੍ਰੈਂਡਾ ਲੌਕ ਅਤੇ ਪੁਲਿਸ ਦਾ ਧੰਨਵਾਦ ਕੀਤਾ।

Kapil Sharma: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਕਪਿਲ ਸ਼ਰਮਾ ਦੇ ਕੈਫੇ ‘ਤੇ ਗੋਲੀਬਾਰੀ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਜਾਰੀ ਇੱਕ ਬਿਆਨ ਵਿੱਚ, ਕਪਿਲ ਨੇ ਸਰੀ ਦੀ ਮੇਅਰ ਬ੍ਰੈਂਡਾ ਲੌਕ ਅਤੇ ਪੁਲਿਸ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਲਿਖਿਆ, "ਸਾਨੂੰ ਪਿਆਰ ਅਤੇ ਸਮਰਥਨ ਦੇਣ ਲਈ ਆਏ ਸਾਰੇ ਅਧਿਕਾਰੀਆਂ ਦਾ ਧੰਨਵਾਦ। ਅਸੀਂ ਹਿੰਸਾ ਦੇ ਵਿਰੁੱਧ ਖੜ੍ਹੇ ਹਾਂ।" ਕਪਿਲ ਨੇ ਸਪੱਸ਼ਟ ਕੀਤਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਡਰਨ ਵਾਲੇ ਨਹੀਂ ਹੈ ਅਤੇ ਸ਼ਾਂਤੀ ਅਤੇ ਸੁਰੱਖਿਆ ਦੇ ਹੱਕ ਵਿੱਚ ਮਜ਼ਬੂਤੀ ਨਾਲ ਖੜ੍ਹੇ ਰਹਿਣਗੇ।

ਕੈਨੇਡਾ ਦੇ ਸਰੀ ਵਿੱਚ 20 ਜੁਲਾਈ ਨੂੰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ 'ਤੇ ਹਮਲਾ ਹੋਇਆ ਸੀ। ਖਾਲਿਸਤਾਨੀ ਸਮਰਥਕ ਹਰਜੀਤ ਸਿੰਘ ਲਾਡੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਹਮਲਾਵਰ ਇੱਕ ਕਾਰ ਵਿੱਚ ਆਇਆ ਅਤੇ ਕੈਫੇ ਦੀਆਂ ਖਿੜਕੀਆਂ 'ਤੇ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ, ਪਰ ਜਾਇਦਾਦ ਨੂੰ ਨੁਕਸਾਨ ਪਹੁੰਚਿਆ।
ਕਪਿਲ ਸ਼ਰਮਾ ਦੇ ਸ਼ੋਅ ਵਿੱਚ ਨਿਹੰਗ ਸਿੰਘਾਂ 'ਤੇ ਕੀਤੀ ਗਈ ਟਿੱਪਣੀ ਤੋਂ ਬਾਅਦ ਹਰਜੀਤ ਸਿੰਘ ਲਾਡੀ ਨੇ ਇਹ ਹਮਲਾ ਕਰਵਾਇਆ ਸੀ। ਉਸ ਨੇ ਅਤੇ ਉਸਦੇ ਸਾਥੀ ਨੇ ਕਪਿਲ ਨੂੰ ਮੁਆਫੀ ਮੰਗਣ ਦੀ ਧਮਕੀ ਵੀ ਦਿੱਤੀ। ਰੈਸਟੋਰੈਂਟ ਟੀਮ ਨੇ ਕਿਹਾ ਸੀ ਕਿ ਅਸੀਂ ਹਾਰ ਨਹੀਂ ਮੰਨਾਂਗੇ।






















