'ਤੁਣਕਾ ਤੁਣਕਾ' ਮਗਰੋਂ ਹਰਦੀਪ ਗਰੇਵਾਲ ਦੀ ਅਗਲੀ ਫਿਲਮ 'S.W.A.T PUNJAB'
ਪੰਜਾਬੀ ਸਿਨੇਮਾ ਦੇ ਲਵਰਸ ਨੂੰ ਹੁਣ ਬੈਕ-ਟੂ-ਬੈਕ ਸਰਪ੍ਰਾਈਜ਼ਸ ਮਿਲ ਰਹੇ ਹਨ ਕਿਉਂਕਿ ਹਰ ਦੂਜੇ ਦਿਨ ਪੰਜਾਬੀ ਕਲਾਕਾਰਾਂ ਵੱਲੋਂ ਫਿਲਮਾਂ ਤੇ ਨਵੇਂ ਪ੍ਰੋਜੈਕਟਸ ਬਾਰੇ ਐਲਾਨ ਹੋ ਰਿਹਾ ਹੈ।
ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਲਵਰਸ ਨੂੰ ਹੁਣ ਬੈਕ-ਟੂ-ਬੈਕ ਸਰਪ੍ਰਾਈਜ਼ਸ ਮਿਲ ਰਹੇ ਹਨ ਕਿਉਂਕਿ ਹਰ ਦੂਜੇ ਦਿਨ ਪੰਜਾਬੀ ਕਲਾਕਾਰਾਂ ਵੱਲੋਂ ਫਿਲਮਾਂ ਤੇ ਨਵੇਂ ਪ੍ਰੋਜੈਕਟਸ ਬਾਰੇ ਐਲਾਨ ਹੋ ਰਿਹਾ ਹੈ। ਪੰਜਾਬੀ ਗਾਇਕ ਤੇ ਅਦਾਕਾਰ ਹਰਦੀਪ ਗਰੇਵਾਲ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ਦਾ ਨਾਮ 'ਸਵੈਟ ਪੰਜਾਬ' ਦਾ ਐਲਾਨ ਕੀਤਾ ਹੈ।
ਹਰਦੀਪ ਗਰੇਵਾਲ ਦੀ ਆਉਣ ਵਾਲੀ ਫਿਲਮ ਨੂੰ ਡਾਇਰੈਕਟ ਗੈਰੀ ਖਟਰਾਓ ਕਰਨਗੇ। ਜਿਨ੍ਹਾਂ ਨੇ ਹਰਦੀਪ ਗਰੇਵਾਲ ਦੀ ਡੈਬਿਊ ਫਿਲਮ 'ਤੁਣਕਾ ਤੁਣਕਾ' ਨੂੰ ਡਾਇਰੈਕਟ ਕੀਤਾ ਸੀ। ਇਸ ਫਿਲਮ ਵਿਚ ਹਰਦੀਪ ਗਰੇਵਾਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ਨੂੰ ਹਰਦੀਪ ਨੇ ਲਿਖਿਆ ਹੈ ਤੇ ਹਰਦੀਪ ਹੀ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।
ਹਰਦੀਪ ਗਰੇਵਾਲ ਦੀ ਡੈਬਿਊ ਫਿਲਮ ਵੀ ਉਨ੍ਹਾਂ ਦੁਆਰਾ ਬਣਾਈ ਗਈ ਸੀ ਤੇ ਹੁਣ ਇਹ ਦੂਜੀ ਵਾਰ ਹੈ ਜਦੋਂ ਉਹ ਇੱਕ ਪੰਜਾਬੀ ਫਿਲਮ ਦਾ ਨਿਰਮਾਣ ਕਰ ਰਹੇ ਹਨ। ਇਹ ਫਿਲਮ 'ਹਰਦੀਪ ਗਰੇਵਾਲ ਪ੍ਰੋਡਕਸ਼ਨ' ਦੇ ਤਹਿਤ ਰਿਲੀਜ਼ ਹੋਵੇਗੀ। ਫਿਲਮਾਂ ਬਾਰੇ ਅਜੇ ਕੋਈ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਹਰਦੀਪ ਗਰੇਵਾਲ ਦੀ ਫਿਲਮ 'ਤੁਣਕਾ ਤੁਣਕਾ' ਨੇ ਇੰਡਸਟਰੀ ਹੁਣ ਤੱਕ ਦੀ ਸਭ ਤੋਂ ਪਿਆਰੀ ਤੇ ਮੋਟੀਵੇਸ਼ਨਲ ਫਿਲਮ ਦਿੱਤੀ ਹੈ। ਇਸ ਫਿਲਮ ਨੇ ਵੱਖ-ਵੱਖ ਕੈਟੇਗਰੀਆਂ ਦੇ ਵਿੱਚ 7 ਇੰਟਰਨੈਸ਼ਨਲ ਐਵਾਰਡ ਵੀ ਜਿੱਤੇ ਹਨ ਜੋ ਬਿਨਾਂ ਸ਼ੱਕ ਬਹੁਤ ਵੱਡੇ ਹਨ। ਇਹ imdB ਤੇ ਸਭ ਤੋਂ ਉੱਚਾ ਦਰਜਾ ਹਾਸਲ ਕਰਨ ਵਾਲੀ ਪੰਜਾਬੀ ਫਿਲਮ ਵੀ ਹੈ।
ਹੁਣ ਹਰਦੀਪ ਦੇ ਫੈਨ ਇਸ ਅਨਾਊਸਮੈਂਟ ਨਾਲ ਬਹੁਤ ਖੁਸ਼ ਹੋਏ ਨੇ ਤੇ ਬੇਸਬਰੀ ਨਾਲ ਫਿਲਮ ਦੇ ਇੰਤਜ਼ਾਰ ਵਿਚ ਹਨ। ਹੁਣ ਇਸ ਫਿਲਮ ਦੇ ਸ਼ੂਟ ਦੇ ਜਲਦੀ ਸ਼ੁਰੂ ਹੋਣ ਅਤੇ ਸਿਨੇਮਾਘਰਾਂ ਵਿੱਚ ਹਰਦੀਪ ਨੂੰ ਮੁੜ ਦੇਖਣ ਲਈ ਇੰਤਜ਼ਾਰ ਹੋਵੇਗਾ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/