Harman Mann: ਹਰਮਨ ਮਾਨ ਨੇ ਪਤੀ ਹਰਭਜਨ ਮਾਨ ਨਾਲ ਸ਼ੇਅਰ ਕੀਤੀ ਤਸਵੀਰ, ਨਫ਼ਰਤ ਫੈਲਾਉਣ ਵਾਲਿਆਂ ਨੂੰ ਇੰਜ ਦਿੱਤਾ ਜਵਾਬ
Harman Mann New Post: ਹਰਮਾਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਤੀ ਹਰਭਜਨ ਮਾਨ ਨਾਲ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਨਫ਼ਰਤ ਕਰਨ ਵਾਲਿਆਂ ਨੂੰ ਮੂੰਹਤੋੜ ਜਵਾਬ ਦਿੰਦੀ ਨਜ਼ਰ ਆ ਰਹੀ ਹੈ।
Harman Mann Harbhajan Mann: ਪੰਜਾਬੀ ਗਾਇਕ ਹਰਭਜਨ ਮਾਨ ਤੇ ਉਨ੍ਹਾਂ ਦੀ ਪਤਨੀ ਹਰਮਨ ਮਾਨ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਨਫ਼ਰਤ ਫੈਲਾਉਣ ਵਾਲੇ ਇੱਕ ਸ਼ਖਸ ਨੇ ਹਰਭਜਨ ਤੇ ਹਰਮਨ ਨੂੰ `ਬੁੱਢਾ ਬੁੱਢੀ` ਕਹਿ ਦਿੱਤਾ ਸੀ, ਜਿਸ ਦਾ ਹਰਮਨ ਨੇ ਉਸ ਸ਼ਖਸ ਨੂੰ ਮੂੰਹਤੋੜ ਜਵਾਬ ਦਿੱਤਾ ਸੀ। ਇਸ ਤੋਂ ਬਾਅਦ ਹਰਮਨ ਨੇ ਜਿੰਮ `ਚ ਵਰਕਆਊਟ ਕਰਦਿਆਂ ਆਪਣੇ ਬਿਨਾਂ ਮੇਕਅਪ ਦੀ ਤਸਵੀਰ ਸ਼ੇਅਰ ਕਰ ਨਫ਼ਰਤ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਸੀ।
ਹੁਣ ਹਰਮਾਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਤੀ ਹਰਭਜਨ ਮਾਨ ਨਾਲ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਨਫ਼ਰਤ ਕਰਨ ਵਾਲਿਆਂ ਨੂੰ ਮੂੰਹਤੋੜ ਜਵਾਬ ਦਿੰਦੀ ਨਜ਼ਰ ਆ ਰਹੀ ਹੈ। ਹਰਮਨ ਮਾਨ ਨੇ ਫ਼ੋਟੋਆਂ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਦੂਜਿਆਂ ਨੂੰ ਪ੍ਰੇਰਨਾ ਦੇਣ ਲਈ ਤੁਹਾਨੂੰ ਪਰਫ਼ੈਕਟ ਬਣਨ ਦੀ ਲੋੜ ਨਹੀਂ ਹੁੰਦੀ। ਤੁਸੀਂ ਆਪਣੀਆਂ ਕਮੀਆਂ ਨੂੰ ਕਿਵੇਂ ਨਿਖਾਰਦੇ ਹੋ, ਲੋਕਾਂ ਨੂੰ ਇਹ ਗੁਣ ਦੇਖ ਪ੍ਰੇਰਿਤ ਹੋਣ ਦਿਓ।"
View this post on Instagram
ਦੱਸ ਦਈਏ ਕਿ ਹਾਲ ਹੀ ਹਰਮਨ ਤੇ ਹਰਭਜਨ ਮਾਨ ਦੀ ਤਸਵੀਰ ਤੇ ਸੋਸ਼ਲ ਮੀਡੀਆ ਤੇ ਨਫ਼ਰਤ ਫੈਲਾਉਣ ਵਾਲੇ ਇੱਕ ਸ਼ਖਸ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ, ਜਿਸ ਦਾ ਸਕ੍ਰੀਨਸ਼ਾਟ ਹਰਮਨ ਨੇ ਸਭ ਨਾਲ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਹਰਮਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਨਫ਼ਰਤ ਕਰਨ ਵਾਲਿਆਂ ਨੂੰ ਆਪਣੇ ਵੱਖਰੇ ਅੰਦਾਜ਼ ਨਾਲ ਕਰਾਰਾ ਜਵਾਬ ਦਿੱਤਾ ਸੀ।