Dharmendra: ਧਰਮਿੰਦਰ ਨੇ ਗੁਰਨਾਮ ਭੁੱਲਰ ਨੂੰ ਫਿਲਮ 'ਖਿਡਾਰੀ' ਲਈ ਦਿੱਤੀਆਂ ਸ਼ੁਭਕਾਮਨਾਵਾਂ, ਪੰਜਾਬੀ 'ਚ ਬੋਲੇ- 'ਬੱਲੇ ਬੱਲੇ ਕਰਵਾ ਦਈ ਗੁਰਨਾਮ'
Gurnam Bhullar: ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਗੁਰਨਾਮ ਭੁੱਲਰ ਲਈ ਖਾਸ ਵੀਡੀਓ ਰਿਕਾਰਡ ਕਰਕੇ ਭੇਜੀ, ਜਿਸ ਨੂੰ ਪੰਜਾਬੀ ਐਕਟਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
Dharmendra Praises Gurnam Bhullar: ਪੰਜਾਬੀ ਸਿੰਗਰ ਤੇ ਐਕਟਰ ਗੁਰਨਾਮ ਭੁੱਲਰ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਉਸ ਦੀ ਨਵੀਂ ਫਿਲਮ 'ਖਿਡਾਰੀ' ਅੱਜ ਯਾਨਿ 9 ਫਰਵਰੀ ਨੂੰ ਰਿਲੀਜ਼ ਹੋ ਗਈ ਹੈ। ਇਸ ਦੇ ਨਾਲ ਨਾਲ 8 ਫਰਵਰੀ ਨੂੰ ਗੁਰਨਾਮ ਨੇ ਆਪਣਾ 30ਵਾਂ ਜਨਮਦਿਨ ਵੀ ਮਨਾਇਆ ਹੈ। ਇਸ ਦਰਮਿਆਨ ਗੁਰਨਾਮ ਭੁੱਲਰ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਧਰਮਿੰਦਰ ਪੰਜਾਬੀ 'ਚ ਬੋਲਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਰਜਨੀਕਾਂਤ ਫੈਨਜ਼ ਲਈ ਖੁਸ਼ਖਬਰੀ, ਰਿਲੀਜ਼ ਹੋਈ ਫਿਲਮ 'ਲਾਲ ਸਲਾਮ', ਫੈਨਜ਼ ਨੇ ਫਿਲਮ ਨੂੰ ਦੱਸਿਆ ਬਲਾਕਬਸਟਰ
ਜੀ ਹਾਂ, ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਗੁਰਨਾਮ ਭੁੱਲਰ ਲਈ ਖਾਸ ਵੀਡੀਓ ਰਿਕਾਰਡ ਕਰਕੇ ਭੇਜੀ, ਜਿਸ ਨੂੰ ਪੰਜਾਬੀ ਐਕਟਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਧਰਮਿੰਦਰ ਗੁਰਨਾਮ ਦੀ ਰੱਜ ਕੇ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ, 'ਹੈਲੋ ਗੁਰਨਾਮ ਭੁੱਲਰ। ਭੁੱਲਰ ਆਖਾਂ ਕਿ ਖਿਡਾਰੀ ਆਖਾਂ। ਖਿਡਾਰੀ ਮੈਨੂੰ ਵਧੀਆ ਲੱਗਦਾ ਹੈ। ਰੱਬ ਕਰੇ ਤੇਰੀ ਫਿਲਮ ਖਿਡਾਰੀ ਖੂਬ ਚੱਲੇ। ਮੈਂ ਦੁਆ ਕਰਦਾ ਹਾਂ ਕਿ ਤੂੰ ਖੂਬ ਤਰੱਕੀਆਂ ਕਰੇ। ਬੱਲੇ ਬੱਲੇ ਕਰਵਾ ਦਈ ਗੁਰਨਾਮ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਗੁਰਨਾਮ ਭੁੱਲਰ ਦੀ ਫਿਲਮ 'ਖਿਡਾਰੀ' ਅੱਜ ਦੁਨੀਆ ਭਰ 'ਚ ਰਿਲੀਜ਼ ਹੋ ਗਈ ਹੈ। ਫਿਲਮ ਦੇ ਟਰੇਲਰ ਨੂੰ ਕਾਫੀ ਜ਼ਿਆਦਾ ਪਿਆਰ ਮਿਿਲਿਆ ਸੀ। ਉਸ ਦੇ ਮੁਤਾਬਕ ਹੀ ਫਿਲਮ ਤੋਂ ਵੀ ਇਹੀ ਉਮੀਦ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਗੁਰਨਾਮ ਦੀ ਫਿਲਮ 'ਪਰਿੰਦਾ ਪਾਰ ਗਿਆ' ਵੀ ਰਿਲੀਜ਼ ਹੋਈ ਸੀ, ਜੋ ਕਿ ਬੁਰੀ ਤਰ੍ਹਾਂ ਫਲੌਪ ਹੋਈ ਸੀ। ਦਰਸ਼ਕਾਂ ਨੇ ਇਸ ਫਿਲਮ ਨੂੰ ਪਸੰਦ ਨਹੀਂ ਕੀਤਾ ਸੀ। ਪਰ ਗੁਰਨਾਮ ਨੂੰ ਆਪਣੀ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ। ਹੁਣ ਇਹ ਫਿਲਮ ਸਿਨੇਮਾਘਰਾਂ 'ਚ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ, ਇਸ ਦਾ ਪਤਾ ਤਾਂ ਆਉਣ ਵਾਲਾ ਸਮਾਂ ਦੱਸੇਗਾ।
ਇਹ ਵੀ ਪੜ੍ਹੋ: ਅਨੁਸ਼ਕਾ ਸ਼ਰਮਾ ਦੂਜੀ ਵਾਰ ਨਹੀਂ ਬਣਨ ਵਾਲੀ ਹੈ ਮਾਂ, ਇਸ ਕ੍ਰਿਕੇਟਰ ਨੇ ਗਲਤ ਜਾਣਕਾਰੀ ਦੇਣ ਲਈ ਮੰਗੀ ਮੁਆਫੀ