Himanshi Khurana: ਇਸ ਬੀਮਾਰੀ ਕਰਕੇ ਹਿਮਾਂਸ਼ੀ ਖੁਰਾਣਾ ਨੂੰ ਹੋਇਆ ਸੀ ਡਿਪਰੈਸ਼ਨ, ਅਦਾਕਾਰਾ ਨੇ ਖੁਦ ਬਿਆਨ ਕੀਤੀ ਸੀ ਆਪਣੀ ਹਾਲਤ
Himanshi Khurana Birthday: ਹਿਮਾਂਸ਼ੀ ਖੁਰਾਣਾ ਅੱਜ ਯਾਨਿ 27 ਨਵੰਬਰ ਨੂੰ ਆਪਣਾ 32 ਜਨਮਦਿਨ ਮਨਾ ਰਹੀ ਹੈ। ਤਾਂ ਆਓ ਹਿਮਾਂਸ਼ੀ ਦੇ ਜਨਮਦਿਨ 'ਤੇ ਤੁਹਾਨੂੰ ਦੱਸਦੇ ਹਾਂ ਉਸ ਦੀ ਜ਼ਿੰਦਗੀ ਨਾਲ ਜੁੜੀ ਦਿਲਚਸਪ ਗੱਲਾਂ:
ਅਮੈਲੀਆ ਪੰਜਾਬੀ ਦੀ ਰਿਪੋਰਟ
Happy Birthday Himanshi Khurana: ਹਿਮਾਂਸ਼ੀ ਖੁਰਾਣਾ ਉਹ ਨਾਮ ਹੈ ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਹਿਮਾਂਸ਼ੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾਰ ਸਿਤਾਰਾ ਹੈ। ਹਿਮਾਂਸ਼ੀ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਕਈ ਸ਼ਾਨਦਾਰ ਗਾਣੇ ਦਿੱਤੇ ਹਨ। ਹਿਮਾਂਸ਼ੀ ਨੂੰ ਆਲਰਾਊਂਡਰ ਕਹਿਣਾ ਗਲਤ ਨਹੀਂ ਹੋਵੇਗਾ, ਕਿਉਂਕਿ ਉਹ ਸਿਰਫ ਖੂਬਸੂਰਤ ਹੀ ਨਹੀਂ, ਬਲਕਿ ਮਲਟੀ ਟੈਲੇਂਟਡ ਵੀ ਹੈ। ਉਹ ਇੱਕ ਬੇਹਤਰੀਨ ਮਾਡਲ, ਉਮਦਾ ਕਲਾਕਾਰ ਤੇ ਬਹੁਤ ਚੰਗੀ ਗਾਇਕਾ ਹੈ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਹਿਮਾਂਸ਼ੀ ਬਾਰੇ ਇਹ ਸਭ ਕਿਉਂ ਕਹਿ ਰਹੇ ਹਾਂ। ਦਰਅਸਲ, ਹਿਮਾਂਸ਼ੀ ਖੁਰਾਣਾ ਅੱਜ ਯਾਨਿ 27 ਨਵੰਬਰ ਨੂੰ ਆਪਣਾ 32 ਜਨਮਦਿਨ ਮਨਾ ਰਹੀ ਹੈ। ਤਾਂ ਆਓ ਹਿਮਾਂਸ਼ੀ ਦੇ ਜਨਮਦਿਨ 'ਤੇ ਤੁਹਾਨੂੰ ਦੱਸਦੇ ਹਾਂ ਉਸ ਦੀ ਜ਼ਿੰਦਗੀ ਨਾਲ ਜੁੜੀ ਦਿਲਚਸਪ ਗੱਲਾਂ:
View this post on Instagram
ਹਿਮਾਂਸ਼ੀ ਖੁਰਾਣਾ ਉਹ ਸਟਾਰ ਹੈ ਜਿਸ ਨੂੰ ਨਾ ਸਿਰਫ ਉਸ ਦੇ ਸ਼ਾਨਦਾਰ ਕੰਮ ਲਈ, ਬਲਕਿ ਬੇਬਾਕੀ ਨਾਲ ਆਪਣੀ ਰਾਏ ਰੱਖਣ ਲਈ ਵੀ ਜਾਣਿਆ ਜਾਂਦਾ ਹੈ। ਇਸ ਦੇ ਨਾਲ ਨਾਲ ਹਿਮਾਂਸ਼ੀ ਆਪਣੀਆਂ ਸਿਹਤ ਸਮੱਸਿਆਵਾਂ ਬਾਰੇ ਵੀ ਖੁੱਲ੍ਹ ਕੇ ਗੱਲ ਕਰਦੀ ਹੈ। ਉਹ ਹਾਲ ਹੀ 'ਚ ਅਨਮੋਲ ਕਵਾਤਰਾ ਦੇ ਪੌਡਕਾਸਟ 'ਚ ਨਜ਼ਰ ਆਈ ਸੀ, ਜਿੱਥੇ ਉਸ ਨੇ ਆਪਣੀ ਸਿਹਤ ਬਾਰੇ ਗੱਲ ਕੀਤੀ ਸੀ।
ਇੱਥੇ ਹਿਮਾਂਸ਼ੀ ਨੇ ਦੱਸਿਆ ਸੀ ਕਿ ਉਸ ਨੂੰ ਪੀਸੀਓਡੀ (ਮਹਿਲਾਵਾਂ ਦੀ ਬੀਮਾਰੀ) ਹੈ। ਇਸ ਦੀ ਵਜ੍ਹਾ ਕਰਕੇ ਉਸ ਨੂੰ ਡਿਪਰੈਸ਼ਨ ਹੋ ਗਿਆ ਸੀ। ਇੱਕ ਸਮੇਂ 'ਚ ਉਸ ਦੀ ਸਿਹਤ ਇੰਨੀਂ ਜ਼ਿਆਦਾ ਵਿਗੜ ਗਈ ਸੀ ਕਿ ਉਸ ਨੂੰ ਸਰਜਰੀ ਤੱਕ ਕਰਾਉਣੀ ਪਈ ਸੀ।
ਇਸ ਤਰ੍ਹਾਂ ਖੁਦ ਨੂੰ ਰੱਖਦੀ ਹੈ ਫਿੱਟ
ਹਿਮਾਂਸ਼ੀ ਨੇ ਇਹ ਵੀ ਦੱਸਿਆ ਸੀ ਕਿ ਪੀਸੀਓਡੀ ਦੀ ਬੀਮਾਰੀ ਕਾਰਨ ਉਸ ਦੇ ਸਰੀਰ 'ਚ ਕਈ ਹੋਰ ਸਮੱਸਿਆਵਾਂ ਵੀ ਹਨ। ਇਸ ਲਈ ਉਹ ਆਪਣੀ ਫਿੱਟਨੈਸ ਦਾ ਖਾਸ ਧਿਆਨ ਰੱਖਦੀ ਹੈ। ਉਹ ਰੈਗੂਲਰ ਜਿੰਮ ਜਾਂਦੀ ਹੈ ਅਤੇ ਆਪਣੇ ਖਾਣ ਪੀਣ ਦਾ ਖੂਬ ਧਿਆਨ ਰੱਖਦੀ ਹੈ। ਉਹ ਯੋਗਾ ਤੇ ਮੈਡੀਟੇਸ਼ਨ ਦਾ ਸਹਾਰਾ ਵੀ ਲੈਂਦੀ ਹੈ, ਜਿਸ ਨਾਲ ਉਸ ਨੂੰ ਕਾਫੀ ਰਾਹਤ ਮਿਲਦੀ ਹੈ।