Himanshi Khurana: ਹਿਮਾਂਸ਼ੀ ਖੁਰਾਣਾ ਦੀ ਸ਼ੂਟਿੰਗ ਦੌਰਾਨ ਵਿਗੜੀ ਸਿਹਤ, ਰੋਮਾਨੀਆ ਦੇ ਹਸਪਤਾਲ 'ਚ ਭਰਤੀ
Himanshi Khurana News: ਹਿਮਾਂਸ਼ੀ ਖੁਰਾਣਾ ਨੂੰ ਨੱਕ ਤੋਂ ਖੂਨ ਵਗਣ ਤੇ ਤੇਜ਼ ਬੁਖਾਰ ਤੋਂ ਬਾਅਦ ਰੋਮਾਨੀਆ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
HImanshi Khurana Hospitalized: 'ਬਿੱਗ ਬੌਸ 13' ਫੇਮ ਹਿਮਾਂਸ਼ੀ ਖੁਰਾਣਾ ਨੂੰ ਨੱਕ ਤੋਂ ਖੂਨ ਵਗਣ ਤੇ ਤੇਜ਼ ਬੁਖਾਰ ਤੋਂ ਬਾਅਦ ਰੋਮਾਨੀਆ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅਦਾਕਾਰਾ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਫੱਤੋ ਦੇ ਯਾਰ ਬੜੇ ਨੇ' ਦੀ ਸ਼ੂਟਿੰਗ ਕਰ ਰਹੀ ਸੀ। 'ਜੀਤ ਜਾਏਂਗੇ ਜਹਾਂ', 'ਸਾਡਾ ਹੱਕ', 'ਲੈਦਰ ਲਾਈਫ', 'ਅਫ਼ਸਰ' ਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਲਈ ਜਾਣੀ ਜਾਂਦੀ ਹਿਮਾਂਸ਼ੀ ਇਸ ਫ਼ਿਲਮ ਦੇ ਇੱਕ ਸੀਨ ਦੀ ਸ਼ੂਟਿੰਗ ਕਰ ਰਹੀ ਸੀ, ਜਿਸ ਲਈ ਉਸ ਨੂੰ ਮੀਂਹ ਵਿੱਚ ਸ਼ੂਟ ਕਰਨਾ ਪਿਆ।
ਹਿਮਾਂਸ਼ੀ ਖੁਰਾਣਾ ਹਸਪਤਾਲ 'ਚ ਭਰਤੀ
ਹਿਮਾਂਸ਼ੀ ਰੋਮਾਨੀਆ 'ਚ ਮਾਈਨਸ 7 ਡਿਗਰੀ ਸੈਲਸੀਅਸ ਤਾਪਮਾਨ 'ਚ ਸ਼ੂਟਿੰਗ ਕਰ ਰਹੀ ਸੀ, ਜਿਸ ਕਾਰਨ ਅਦਾਕਾਰਾ ਨੂੰ ਤੇਜ਼ ਬੁਖਾਰ ਹੋ ਗਿਆ ਅਤੇ ਫਿਰ ਉਸ ਦੇ ਨੱਕ 'ਚੋਂ ਖੂਨ ਨਿਕਲਣ ਲੱਗਾ।ਉਸ ਨੇ ਬੀਮਾਰ ਹੋਣ ਦੇ ਬਾਵਜੂਦ ਸ਼ੂਟਿੰਗ ਜਾਰੀ ਰੱਖੀ ਪਰ ਬਾਅਦ 'ਚ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਹਿਮਾਂਸ਼ੀ ਨੇ ਬੀਮਾਰੀ ਬਾਰੇ ਸੋਸ਼ਲ ਮਡੀਆ 'ਤੇ ਸ਼ੇਅਰ ਕੀਤੀ ਸੀ ਜਾਣਕਾਰੀ
ਹਿਮਾਂਸ਼ੀ ਦੀ ਤਬੀਅਤ ਬੀਤੇ ਦਿਨ ਤੋਂ ਤੋਂ ਕੁੱਝ ਠੀਕ ਨਹੀਂ ਸੀ। ਉਸ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟਾਂ ਵੀ ਸ਼ੇਅਰ ਕੀਤੀਆਂ ਸੀ। ਦੱਸ ਦੲਇੇ ਕਿ ਹਿਮਾਂਸੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ। ਦੇਖੋ ਹਿਮਾਂਸ਼ੀ ਦੀਆਂ ਪੋਸਟਾਂ:
ਸ਼ੂਟਿੰਗ ਦੌਰਾਨ ਖਰਾਬ ਹੋਈ ਸਿਹਤ
ਹਾਲ ਹੀ 'ਚ ਇਕ ਚੈਟ ਸ਼ੋਅ ਦੌਰਾਨ ਬਿੱਗ ਬੌਸ 13 ਦਾ ਹਿੱਸਾ ਰਹੀ ਹਿਮਾਂਸ਼ੀ ਨੇ ਦੱਸਿਆ ਕਿ ਬਿੱਗ ਬੌਸ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਕਾਫੀ ਪਰੇਸ਼ਾਨ ਰਹਿਣ ਲੱਗੀ। ਉਸ ਨੇ ਕਿਹਾ, 'ਜਦੋਂ ਮੈਂ ਬਿੱਗ ਬੌਸ ਦੇ ਘਰ 'ਚ ਐਂਟਰੀ ਕੀਤੀ ਸੀ ਤਾਂ ਸਾਰਿਆਂ ਨੇ ਸੋਚਿਆ ਸੀ ਕਿ ਇਹ ਜ਼ਿੰਦਗੀ ਬਦਲਣ ਵਾਲੀ ਹੈ, ਪਰ ਅਸਲੀਅਤ ਇਹ ਨਹੀਂ ਸੀ। ਘਰ ਵਿੱਚ ਨਕਾਰਾਤਮਕਤਾ ਦੇ ਕਾਰਨ, ਮੈਂ ਡਿਪਰੈਸ਼ਨ ਵਿੱਚ ਚਲੀ ਗਈ। ਮੈਂ ਇੰਨਾ ਦੁਖੀ ਸੀ ਕਿ ਇਸ ਤੋਂ ਬਾਹਰ ਆਉਣ ਲਈ ਮੈਨੂੰ ਦੋ ਸਾਲ ਲੱਗ ਗਏ।
ਇਹ ਵੀ ਪੜ੍ਹੋ: ਸ਼ਰਧਾ ਦੇ ਕਤਲ ਕਰਕੇ ਸ਼ੀਜ਼ਾਨ ਨੇ ਕੀਤਾ ਸੀ ਤੁਨੀਸ਼ਾ ਨਾਲ ਬਰੇਕਅੱਪ? ਜਾਣੋ ਕੀ ਕਹਿੰਦੀ ਹੈ ਪੁਲਿਸ