ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਕੋਰੋਨਾ ਦੇ ਸ਼ਿਕਾਰ !
ਕੋਰੋਨਾ ਵਾਇਰਸ ਨੇ ਪੰਜਾਬ ਫ਼ਿਲਮ ਜਗਤ 'ਚ ਵੀ ਦਸਤਕ ਦੇ ਦਿੱਤੀ ਹੈ। ਦਿੱਗਜ਼ ਅਦਾਕਾਰ ਹੌਬੀ ਧਾਲੀਵਾਲ ਕੋਰੋਨਾ ਦੇ ਸ਼ਿਕਾਰ ਹੋ ਗਏ ਹਨ।

ਚੰਡੀਗੜ੍ਹ: ਕੋਰੋਨਾ ਵਾਇਰਸ ਨੇ ਬਾਲੀਵੁੱਡ ਤੋਂ ਬਾਅਦ ਪੌਲੀਵੁੱਡ 'ਚ ਵੀ ਦਸਤਕ ਦੇ ਦਿੱਤੀ ਹੈ। ਪਹਿਲਾਂ ਹੀ ਕੋਰੋਨਾਵਾਇਰਸ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਪੰਜਾਬੀ ਫਿਲਮ ਇੰਡਸਟਰੀ ਵਿੱਚ ਹੌਬੀ ਧਾਲੀਵਾਲ ਨੂੰ ਕੋਰੋਨਾ ਵਾਇਰਸ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਗਾਇਕ ਜ਼ੋਰਾ ਰੰਧਾਵਾ ਦੇ ਇੰਸਟਾਗ੍ਰਾਮ ਪੋਸਟ ਤੋਂ ਇਸ ਬਾਬਤ ਜਾਣਕਾਰੀ ਮਿਲੀ ਹੈ। ਜ਼ੋਰਾ ਰੰਧਾਵਾ ਨੇ ਹੌਬੀ ਧਾਲੀਵਾਲ ਨਾਲ ਤਸਵੀਰ ਪੋਸਟ ਕਰ ਲਿਖਿਆ 'Get Well Soon ਭਾਜੀ, ਤੁਸੀਂ ਰੀਅਲ ਫਾਈਟਰ ਹੋ, #Hobbydhaliwal #Covid19"
View this post on InstagramGet well soon bhaji, you are a real fighter...we got this ♥️ #hobbydhaliwal #covid19 #Ardaas 🙏🏻
ਇਸ ਤੋਂ ਇਹੀ ਸਪਸ਼ਟ ਹੋ ਰਿਹਾ ਕਿ ਹੌਬੀ ਧਾਲੀਵਾਲ ਕੋਰੋਨਾ ਦੀ ਲਪੇਟ 'ਚ ਹਨ। ਪੰਜਾਬੀ ਫ਼ਿਲਮਾਂ 'ਚ ਹੌਬੀ ਧਾਲੀਵਾਲ ਦੀ ਇੱਕ ਵਿਲੱਖਣ ਪਛਾਣ ਹੈ।
ਜ਼ਹਿਰੀਲੀ ਸ਼ਰਾਬ ਮਾਮਲਾ: ਕੈਪਟਨ ਨੇ ਮੁਆਵਜ਼ਾ ਰਾਸ਼ੀ ਵਧਾਈ ਤੇ ਸਰਕਾਰੀ ਨੌਕਰੀ ਦਾ ਭਰੋਸਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















