ਪੜਚੋਲ ਕਰੋ
ਜੌਨ ਅਬ੍ਰਾਹਮ ਨਾਲ ਬਣੇਗੀ ਇਲੀਆਨਾ ਦੀ ਜੋੜੀ

ਮੁੰਬਈ: ਜਿੱਥੇ ਫ਼ਿਲਮ ਮੇਕਰਸ ਫ਼ਿਲਮਾਂ ਦੀਆਂ ਕਹਾਣੀਆਂ ਨੂੰ ਲੈ ਕੇ ਤਜਰਬੇ ਕਰ ਰਹੇ ਹਨ, ਉੱਥੇ ਹੀ ਹੁਣ ਸਕਰੀਨ ‘ਤੇ ਵੱਖ-ਵੱਖ ਜੋੜੀਆਂ ਵੀ ਲੈ ਕੇ ਆ ਰਹੇ ਹਨ। ਹਾਲ ਹੀ ‘ਚ ਰਾਜਕੁਮਾਰ ਰਾਓ ਤੇ ਸ਼੍ਰੱਧਾ ਕਪੂਰ ਦੀ ਜੋੜੀ ਸਕਰੀਨ ‘ਤੇ ਦੇਖੀ। ਇਸ ਤੋਂ ਬਾਅਦ ਹੁਣ ਡਾਇਰੈਕਟਰ ਅਨੀਸ ਬਜ਼ਮੀ ਆਪਣੀ ਅਗਲੀ ਫ਼ਿਲਮ ‘ਚ ਜੌਨ ਅਬ੍ਰਾਹਮ ਨਾਲ ਨਜ਼ਰ ਆ ਸਕਦੇ ਹਨ। ਇਨ੍ਹੀਂ ਦਿਨੀਂ ਅਨੀਸ ਆਪਣੀ ਅਗਲੀ ਫ਼ਿਲਮ ‘ਤੇ ਕੰਮ ਕਰ ਰਹੇ ਹਨ। ਇਸ ਬਾਰੇ ਅਨੀਸ ਨੇ ਕਿਹਾ, "ਇਸ ਫ਼ਿਲਮ ‘ਚ ਜੌਨ ਅਬ੍ਰਾਹਮ ਲੀਡ ਰੋਲ ‘ਚ ਨਜ਼ਰ ਆਉਣਗੇ ਤੇ ਜਨਵਰੀ 2019 ਤਕ ਫ਼ਿਲਮ ਦਾ ਕੰਮ ਸ਼ੁਰੂ ਹੋ ਜਾਵੇਗਾ।" ਫ਼ਿਲਮ ‘ਚ ਲੀਡ ਐਕਟਰਸ ਲਈ ਇਲੀਆਨਾ ਡਿਕਰੂਜ਼ ਦੇ ਨਾਲ ਸੋਨਾਕਸ਼ੀ ਸਿਨ੍ਹਾ ਦੇ ਨਾਂ ਦੀ ਚਰਚਾ ਹੋ ਰਹੀ ਸੀ। ਇਸ ‘ਚ ਇਲੀਆਨਾ ਨੂੰ ਫਾਈਨਲ ਕੀਤਾ ਗਿਆ ਹੈ।
ਖ਼ਬਰਾਂ ਤਾਂ ਇਹ ਵੀ ਹਨ ਕਿ ਫ਼ਿਲਮ ‘ਚ ਦੋ ਮੇਲ ਲੀਡ ਐਕਟਰ ਹੋਣਗੇ ਜਿਨ੍ਹਾਂ ‘ਚ ਸੰਜੇ ਦੱਤ ਤੇ ਅਭਿਸ਼ੇਕ ਦੇ ਨਾਂਵਾਂ ‘ਤੇ ਸਲਾਹ ਹੋ ਰਹੀ ਹੈ। ਇਲੀਆਨਾ ਦਾ ਰੋਲ ਵੀ ਕਾਮਿਕ ਰੋਲ ਹੋਵੇਗਾ। ਇਨ੍ਹਾਂ ਖ਼ਬਰਾਂ ‘ਚ ਕਿੰਨੀ ਸੱਚਾਈ ਹੈ ਇਹ ਤਾਂ ਸਮਾਂ ਆਉਣ ‘ਤੇ ਹੀ ਪਤਾ ਲੱਗ ਜਾਵੇਗਾ।
ਖ਼ਬਰਾਂ ਤਾਂ ਇਹ ਵੀ ਹਨ ਕਿ ਫ਼ਿਲਮ ‘ਚ ਦੋ ਮੇਲ ਲੀਡ ਐਕਟਰ ਹੋਣਗੇ ਜਿਨ੍ਹਾਂ ‘ਚ ਸੰਜੇ ਦੱਤ ਤੇ ਅਭਿਸ਼ੇਕ ਦੇ ਨਾਂਵਾਂ ‘ਤੇ ਸਲਾਹ ਹੋ ਰਹੀ ਹੈ। ਇਲੀਆਨਾ ਦਾ ਰੋਲ ਵੀ ਕਾਮਿਕ ਰੋਲ ਹੋਵੇਗਾ। ਇਨ੍ਹਾਂ ਖ਼ਬਰਾਂ ‘ਚ ਕਿੰਨੀ ਸੱਚਾਈ ਹੈ ਇਹ ਤਾਂ ਸਮਾਂ ਆਉਣ ‘ਤੇ ਹੀ ਪਤਾ ਲੱਗ ਜਾਵੇਗਾ। Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















