(Source: ECI/ABP News)
Netflix ਦੀ 'ਕਲਾਸ' ਸੀਰੀਜ਼ 'ਚ ਚਿੰਤਨ ਰਾਛ ਦੇ ਕਿਰਦਾਰ ਫਾਰੂਕ ਮੰਜ਼ੂਰ ਨੇ ਕੀਤਾ ਸਭ ਨੂੰ ਪਾਗਲ
ਚਿੰਤਨ ਰਾਛ ਨੂੰ ਫੈਨਜ਼ ਵੱਲੋਂ ਪਸੰਦ ਕਰਨ ਬਾਰੇ ਇੰਟਰਨੈੱਟ 'ਤੇ ਬਹੁਤ ਸਾਰੇ ਟਵੀਟ ਵੀ ਦੇਖੇ ਜਾ ਰਹੇ ਹਨ, ਜੋ ਅਭਿਨੇਤਾ ਲਈ ਉਨ੍ਹਾਂ ਦਾ ਮੋਹ ਨੂੰ ਦਰਸਾਉਂਦੇ ਹਨ
![Netflix ਦੀ 'ਕਲਾਸ' ਸੀਰੀਜ਼ 'ਚ ਚਿੰਤਨ ਰਾਛ ਦੇ ਕਿਰਦਾਰ ਫਾਰੂਕ ਮੰਜ਼ੂਰ ਨੇ ਕੀਤਾ ਸਭ ਨੂੰ ਪਾਗਲ In Netflixs Class series character Farooq Manzoor know details Netflix ਦੀ 'ਕਲਾਸ' ਸੀਰੀਜ਼ 'ਚ ਚਿੰਤਨ ਰਾਛ ਦੇ ਕਿਰਦਾਰ ਫਾਰੂਕ ਮੰਜ਼ੂਰ ਨੇ ਕੀਤਾ ਸਭ ਨੂੰ ਪਾਗਲ](https://feeds.abplive.com/onecms/images/uploaded-images/2023/02/12/5f1557faf352c5ed13dee7d655ab39371676192597245674_original.jpg?impolicy=abp_cdn&imwidth=1200&height=675)
ਬਲਜੀਤ ਸਿੰਘ
Class on Netflix: ਓਟੀਟੀ ਪਲੇਟਫਾਰਮ ਵਿੱਚ ਇਸ ਸਮੇਂ ਸਭ ਤੋਂ ਮਸ਼ਹੂਰ ਤੇ ਪਾਪੂਲਰ ਅਦਾਕਾਰਾਂ ਵਿੱਚੋਂ ਇੱਕ ਚਿੰਤਨ ਰਾਛ ਹੈ। ਇਸ ਅਦਾਕਾਰ ਨੇ ਆਪਣੇ ਕਿਰਦਾਰ ਫਾਰੂਕ ਮੰਜ਼ੂਰ ਲਈ ਵੱਡਾ ਫੇਮ ਹਾਸਲ ਕਰ ਲਿਆ ਹੈ। ਐਕਟਰ ਦੇ ਪ੍ਰਦਰਸ਼ਨ ਦੇ ਨਾਲ-ਨਾਲ ਵੈੱਬ ਸੀਰੀਜ਼ ਵਿੱਚ ਉਸ ਦੀ ਲੁਕ ਤੇ ਕੰਮ ਨੂੰ ਲੈ ਕੇ ਇੰਟਰਨੈੱਟ 'ਤੇ ਹਰ ਕੋਈ ਉਸ ਦਾ ਦੀਵਾਨਾ ਹੋ ਗਿਆ ਹੈ।
ਇਹ ਵੀ ਪੜ੍ਹੋ: Anupam Kher Tweet: ਸ਼ਖਸ ਨੇ ਪੁੱਛਿਆ- ਪਠਾਨ ਕਿਵੇਂ ਲੱਗੀ? ਅਨੁਪਮ ਖੇਰ ਨੇ ਕਿਹਾ- ਅਜੇ ਤੱਕ ਨਹੀਂ ਵੇਖੀ, ਕਾਰਨ ਵੀ ਦੱਸਿਆ
ਚਿੰਤਨ ਰਾਛ ਨੂੰ ਫੈਨਜ਼ ਵੱਲੋਂ ਪਸੰਦ ਕਰਨ ਬਾਰੇ ਇੰਟਰਨੈੱਟ 'ਤੇ ਬਹੁਤ ਸਾਰੇ ਟਵੀਟ ਵੀ ਦੇਖੇ ਜਾ ਰਹੇ ਹਨ, ਜੋ ਅਭਿਨੇਤਾ ਲਈ ਉਨ੍ਹਾਂ ਦਾ ਮੋਹ ਨੂੰ ਦਰਸਾਉਂਦੇ ਹਨ। OTT ਪਲੇਟਫਾਰਮ Netflix 'ਤੇ ਰਿਲੀਜ਼ ਹੋਈ ਸੀਰੀਜ਼ 'Class' ਵਿੱਚ ਫਾਰੂਕ ਵਰਗੇ ਬਹਾਦਰ ਤੇ ਵੱਡੇ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਹਰ ਕੋਈ ਉਨ੍ਹਾਂ ਦੀ ਤਾਰੀਫ ਕਰ ਰਿਹਾ ਹੈ। ਫੇਰ ਚਾਹੇ ਉਹ ਉਸ ਦੀ ਪੂਰੀ ਤਰ੍ਹਾਂ ਕਾਤਲਾਨਾ ਅਦਾਕਾਰੀ ਲਈ ਹੋਵੇ ਜਾਂ ਉਸ ਦੇ ਘੁੰਗਰਾਲੇ ਵਾਲਾਂ ਲਈ ਜਾਂ ਫਿਰ ਪੂਰੀ ਸੀਰੀਜ਼ ਵਿਚ ਉਸ ਦੇ ਦਿੱਖ ਦੇ ਤਰੀਕੇ ਲਈ। ਰਿਲੀਜ਼ ਹੋਈ ਸੀਰੀਜ਼ 'Class' ਸਪੈਨਿਸ਼ ਸੀਰੀਜ਼ ਈਲੀਟ ਦਾ ਹਿੰਦੀ ਰੀਮੇਕ ਹੈ। ਇਸ ਵੇਲੇ ਇਹ ਸੀਰੀਜ਼ Netflix ਦੀ ਟਾਪ 'ਤੇ ਬਣੀ ਹੋਈ ਹੈ।
ਹਾਲ ਹੀ ਦੇ ਵਿੱਚ ਚਿੰਤਨ ਰਾਛ ਦੇ ਨਾਲ ਖਾਸ ਗੱਲਬਾਤ ਵੀ ਕੀਤੀ ਗਈ ਸੀ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਮੈਨੂੰ ਇਹ ਸੀਰੀਜ਼ ਦੇ ਲਈ ਉਰਦੂ ਸਿੱਖਣੀ ਪਈ ਤੇ ਸਿਨੇਮਾ ਲਈ ਇੰਜੀਨਅਰਿੰਗ ਦੀ ਪੜ੍ਹਾਈ ਵੀ ਛੱਡੀ।
ਇਹ ਵੀ ਪੜ੍ਹੋ: Shiv Thakare: ਕਦੇ ਦੁੱਧ ਅਤੇ ਅਖਬਾਰ ਵੇਚ ਕੇ ਗੁਜ਼ਾਰਾ ਕਰਨ ਵਾਲੇ ਸ਼ਿਵ ਠਾਕਰੇ ਪਹਿਲਾਂ ਵੀ ਜਿੱਤ ਚੁੱਕੇ ਹਨ 'ਬਿੱਗ ਬੌਸ' ਦਾ ਖਿਤਾਬ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)