ਪੜਚੋਲ ਕਰੋ
(Source: ECI/ABP News)
ਇੰਡੀਅਨ ਆਈਡਲ ਸੰਨੀ ਹਿੰਦੁਸਤਾਨੀ ਹੋਇਆ ਜਨਤਾ ਦੇ ਰੂ-ਬ-ਰੂ, ਕੀਤੀਆਂ ਕੁਝ ਖਾਸ ਗੱਲਾਂ
ਹਾਲ ਹੀ 'ਚ ਸੋਨੀ ਟੀਵੀ ਦਾ ਸਿੰਗਿੰਗ ਰਿਐਲਟੀ ਸ਼ੋਅ ਪੰਜਾਬ ਦੇ ਬਠਿੰਡਾ ਵਾਸੀ ਸੰਨੀ ਹਿੰਦੂਸਤਾਨੀ ਨੇ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਜੇਤੂ ਸੰਨੀ ਹਿੰਦੁਸਤਾਨੀ ਨੇ ਬਠਿੰਡਾ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ।
![ਇੰਡੀਅਨ ਆਈਡਲ ਸੰਨੀ ਹਿੰਦੁਸਤਾਨੀ ਹੋਇਆ ਜਨਤਾ ਦੇ ਰੂ-ਬ-ਰੂ, ਕੀਤੀਆਂ ਕੁਝ ਖਾਸ ਗੱਲਾਂ Indian Idol Sunny Hindustani held a pc at bathinda to thanks his supportes ਇੰਡੀਅਨ ਆਈਡਲ ਸੰਨੀ ਹਿੰਦੁਸਤਾਨੀ ਹੋਇਆ ਜਨਤਾ ਦੇ ਰੂ-ਬ-ਰੂ, ਕੀਤੀਆਂ ਕੁਝ ਖਾਸ ਗੱਲਾਂ](https://static.abplive.com/wp-content/uploads/sites/5/2020/02/28195354/sunny-hindustani-BTH-1.jpg?impolicy=abp_cdn&imwidth=1200&height=675)
ਬਠਿੰਡਾ: ਹਾਲ ਹੀ 'ਚ ਸੋਨੀ ਟੀਵੀ ਦਾ ਸਿੰਗਿੰਗ ਰਿਐਲਟੀ ਸ਼ੋਅ ਪੰਜਾਬ ਦੇ ਬਠਿੰਡਾ ਵਾਸੀ ਸੰਨੀ ਹਿੰਦੂਸਤਾਨੀ ਨੇ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਜੇਤੂ ਸੰਨੀ ਹਿੰਦੁਸਤਾਨੀ ਨੇ ਬਠਿੰਡਾ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ। ਜਿਸ 'ਚ ਉਸ ਨੇ ਸ਼ੋਅ ਦੇ ਜੱਜਾਂ ਸਣੇ ਆਪਣੇ ਫੈਨਸ ਅਤੇ ਸਪੋਰਟਰਸ ਦਾ ਧੰਨਵਾਦ ਕੀਤਾ। ਇੱਥੇ ਸੰਨੀ ਆਪਣੀ ਖੁਸ਼ੀ ਲਈ ਲੋਕਾਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਉਸ ਨੇ ਕਿਹਾ ਕਿ ਮੇਰਾ ਹੁਣ ਜ਼ਿਆਦਾ ਸਮਾਂ ਮੁੰਬਈ 'ਚ ਬਿਤੇਗਾ, ਅੱਜ ਮੈਂ ਇੱਥੇ ਆਪਣੀ ਮਾਂ ਅਤੇ ਆਪਣੇ ਸ਼ਹਿਰ ਦੇ ਲੋਕਾਂ ਨੂੰ ਮਿਲਣ ਆਇਆ ਹੈ। ਇਸ ਦੇ ਨਾਲ ਹੀ ਸੰਨੀ ਨੇ ਕਿਹਾ ਕਿ ਉਸ ਦੇ ਫੈਨਸ ਉਸ ਦੇ ਗਾਣੇ ਹਿੰਦੀ ਦੇ ਨਾਲ-ਨਾਲ ਪੰਜਾਬੀ 'ਚ ਵੀ ਸੁਣਨਗੇ।
ਆਪਣੇ ਸਫਰ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਮੈਂ ਆਪਣੀ ਕਾਮਯਾਬੀ ਦਾ ਸਹਿਰਾ ਆਪਣੀ ਮਾਂ ਨੂੰ ਦਿੰਦਾ ਹਾਂ। ਇਸ ਦੇ ਨਾਲ ਹੀ ਸੰਨੀ ਨੇ ਦੱਸਿਆ ਕਿ ਜਿਸ ਵਿਅਕਤੀ ਤੋਂ ਉਹ 2000-3000 ਰੁਪਏ ਦੀ ਮਦਦ ਲੈ ਕੇ ਆਇਆ ਸੀ ਉਹ ਉਸ ਦਾ ਨਾਂ ਵੀ ਨਹੀਂ ਜਾਣਦਾ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸ ਦਾ ਸਫਰ ਅਜੇ ਸ਼ੁਰੂ ਹੋਇਆ ਹੈ ਅਤੇ ਉਸ ਦਾ ਸਫਰ ਮੁੰਬਈ ਤਕ ਨਹੀਂ ਹੈ ਉਹ ਆਪਣੀ ਮਾਂ ਨੂੰ ਪੂਰੀ ਦੁਨੀਆ ਘੁੰਮਾਉਣਾ ਚਾਹੁੰਦਾ ਹੈ।
ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਆਪਣੀ ਇੱਕ ਦੋਸਤ ਦੀ ਵੀਡੀਓ 'ਤੇ ਸੰਨੀ ਨੇ ਕਿਹਾ ਕਿ ਉਹ ਸੰਨੀ ਦੀ ਦੋਸਤ ਵਨੀਤਾ ਹੈ।
![ਇੰਡੀਅਨ ਆਈਡਲ ਸੰਨੀ ਹਿੰਦੁਸਤਾਨੀ ਹੋਇਆ ਜਨਤਾ ਦੇ ਰੂ-ਬ-ਰੂ, ਕੀਤੀਆਂ ਕੁਝ ਖਾਸ ਗੱਲਾਂ](https://static.abplive.com/wp-content/uploads/sites/5/2020/02/28195400/sunny-hindustani-BTH.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਜਲੰਧਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)