Indira Gandhi: ਸੰਜੀਵ ਕੁਮਾਰ ਦੀ ਇਸ ਫਿਲਮ 'ਤੇ ਇੰਦਰਾ ਗਾਂਧੀ ਨੇ ਲਗਾ ਦਿੱਤੀ ਸੀ ਰੋਕ, ਜਦੋਂ ਤੱਕ ਜ਼ਿੰਦਾ ਰਹੀ, ਰਿਲੀਜ਼ ਨਹੀਂ ਹੋਣ ਦਿੱਤੀ ਸੀ ਫਿਲਮ
Aandhi Movie: ਸੁਚਿਤਰਾ ਸੇਨ ਦੀ ਫਿਲਮ 'ਆਂਧੀ' ਦੀ ਰਿਲੀਜ਼ ਤੇ ਐਮਰਜੈਂਸੀ ਦਾ ਦੌਰ। ਫਿਲਮ 'ਚ ਸੁਚਿਤਰਾ ਦੇ ਕਿਰਦਾਰ ਦੀ ਤੁਲਨਾ ਇੰਦਰਾ ਗਾਂਧੀ ਨਾਲ ਕੀਤੀ ਗਈ ਤੇ ਫਿਰ ਕਾਫੀ ਹੰਗਾਮਾ ਹੋਇਆ। ਫਿਲਮ ਨੂੰ ਐਮਰਜੈਂਸੀ ਦੌਰਾਨ ਬੈਨ ਕਰ ਦਿੱਤਾ ਗਿਆ ਸੀ।
When Indira Gandhi Imposed Ban On Movie Aandhi: ਪੁਰਾਣੇ ਜ਼ਮਾਨੇ ਦੇ ਬਾਲੀਵੁੱਡ ਨੂੰ ਗੋਲਡਨ ਐਰਾ ਯਾਨਿ ਕਿ ਸੁਨਹਿਰਾ ਦੌਰ ਕਿਹਾ ਜਾਂਦਾ ਹੈ। ਇਸ ਦੌਰਾਨ ਜੋ ਵੀ ਫਿਲਮਾਂ ਬਣਦੀਆਂ ਸੀ, ਉਹ ਫਿਲਮਾਂ ਬੜੀ ਜ਼ਬਰਦਸਤ ਹਿੱਟ ਹੁੰਦੀਆਂ ਸੀ। ਇਨ੍ਹਾਂ ਵਿੱਚੋਂ ਇੱਕ ਫਿਲਮ ਸੀ 'ਆਂਧੀ'। ਇਹ ਫਿਲਮ 1975 ;ਚ ਰਿਲੀਜ਼ ਹੋਈ ਸੀ। ਇਹ ਫਿਲਮ ਆਪਣੇ ਸਮੇਂ ਦੀ ਬਲਾਕਬਸਟਰ ਹਿੱਟ ਰਹੀ, ਪਰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਸ ਫਿਲਮ ਤੋਂ ਕਾਫੀ ਪਰੇਸ਼ਾਨੀ ਹੋਈ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੇ ਇਸ ਫਿਲਮ ;ਤੇ ਰੋਕ ਲਗਾ ਦਿੱਤੀ ਸੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿਉਂ।
ਇੰਦਰਾ ਗਾਂਧੀ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀ ਜੋ 1966 ਤੋਂ 1977 ਤੱਕ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਅਹੁਦੇ 'ਤੇ ਰਹੀ। ਉਸ ਸਮੇਂ ਦੇਸ਼ 'ਚ ਐਮਰਜੈਂਸੀ ਦਾ ਦੌਰ ਸੀ ਅਤੇ ਬਾਲੀਵੁੱਡ ਫਿਲਮ ਆਂਧੀ ਐਮਰਜੈਂਸੀ ਦੌਰਾਨ ਹੀ ਰਿਲੀਜ਼ ਹੋਈ ਸੀ। ਇਹ ਇੱਕ ਸਿਆਸੀ ਡਰਾਮਾ ਫਿਲਮ ਸੀ ਜਿਸ ਵਿੱਚ ਸੁਚਿਤਰਾ ਸੇਨ ਦਾ ਕਿਰਦਾਰ ਇੰਦਰਾ ਗਾਂਧੀ ਤੋਂ ਪ੍ਰੇਰਿਤ ਸੀ। ਅਜਿਹੇ ਕਈ ਪ੍ਰਮੋਸ਼ਨਲ ਪੋਸਟਰ ਦੇਖੇ ਗਏ, ਜਿਨ੍ਹਾਂ 'ਤੇ ਲਿਖਿਆ ਸੀ- ਆਪਣੇ ਪ੍ਰਧਾਨ ਮੰਤਰੀ ਦੀ ਅਸਲ ਜ਼ਿੰਦਗੀ ਦੇਖੋ।
ਐਮਰਜੈਂਸੀ ਦੌਰਾਨ ਰਿਲੀਜ਼ ਤੋਂ 20 ਹਫ਼ਤਿਆਂ ਬਾਅਦ ਫਿਲਮ 'ਤੇ ਲਗਾਈ ਗਈ ਸੀ ਪਾਬੰਦੀ
ਫਿਲਮ ‘ਆਂਧੀ’ ਸਾਲ 1975 ਵਿੱਚ ਆਈ ਸੀ ਅਤੇ ਉਦੋਂ ਹੀ ਦੇਸ਼ ਵਿੱਚ ਐਮਰਜੈਂਸੀ ਦਾ ਦੌਰ ਸੀ। ਇਸ ਫਿਲਮ ਵਿੱਚ ਸੁਚਿਤਰਾ ਸੇਨ ਅਤੇ ਸੰਜੀਵ ਕੁਮਾਰ ਮੁੱਖ ਭੂਮਿਕਾਵਾਂ ਵਿੱਚ ਸਨ। ਸੁਚਿਤਰਾ ਸੇਨ ਦੇ ਕਿਰਦਾਰ ਆਰਤੀ ਦੀ ਤੁਲਨਾ ਇੰਦਰਾ ਗਾਂਧੀ ਨਾਲ ਕੀਤੀ ਗਈ ਸੀ। ਸੁਚਿਤਰਾ ਸੇਨ ਦਾ ਲੁੱਕ ਵੀ ਇੰਦਰਾ ਗਾਂਧੀ ਨਾਲ ਮੇਲ ਖਾਂਦਾ ਸੀ, ਜਿਸ ਨੂੰ ਲੈ ਕੇ ਉਨ੍ਹਾਂ ਦਿਨਾਂ 'ਚ ਕਾਫੀ ਵਿਵਾਦ ਵੀ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਇਸ ਕਾਰਨ ਫਿਲਮ ਨੂੰ ਬੈਨ ਵਰਗੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਨੂੰ ਪੂਰੀ ਤਰ੍ਹਾਂ ਰਿਲੀਜ਼ ਨਹੀਂ ਹੋਣ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਐਮਰਜੈਂਸੀ ਦੌਰਾਨ 20 ਹਫ਼ਤਿਆਂ ਬਾਅਦ ਵੀ ਇਹ ਫ਼ਿਲਮ ਸਿਨੇਮਾਘਰਾਂ ਵਿੱਚ ਬੈਨ ਹੋ ਗਈ ਸੀ। ਇਹ ਅਫਵਾਹ ਹੈ ਕਿ ਪ੍ਰਧਾਨ ਮੰਤਰੀ ਨੇ ਪਾਬੰਦੀ ਰੱਖਣ ਜਾਂ ਹਟਾਉਣ ਬਾਰੇ ਫੈਸਲਾ ਕਰਨ ਲਈ ਪੀਐਮਓ ਅਧਿਕਾਰੀਆਂ ਨੂੰ ਫਿਲਮ ਦੇਖਣ ਲਈ ਕਿਹਾ ਸੀ।
ਇੰਦਰਾ ਗਾਂਧੀ ਦਾ ਕਿਰਦਾਰ ਨਿਭਾ ਰਹੀ ਸੁਚਿੱਤਰਾ ਦੇ ਫਿਲਮ 'ਚੋਂ ਹਟਵਾਏ ਗਏ ਸੀ ਇਹ ਸੀਨ
ਆਖ਼ਰਕਾਰ ਸਥਿਤੀ ਅਜਿਹੀ ਹੋ ਗਈ ਕਿ ਫਿਲਮ ਐਮਰਜੈਂਸੀ ਖਤਮ ਹੋਣ 'ਤੇ ਹੀ ਰਿਲੀਜ਼ ਹੋ ਸਕਦੀ ਸੀ। ਕਿਹਾ ਜਾਂਦਾ ਹੈ ਕਿ ਜਦੋਂ ਸਰਕਾਰ ਬਦਲੀ ਤਾਂ ਫਿਲਮ ਨੂੰ ਕਲੀਨ ਚਿੱਟ ਮਿਲ ਗਈ ਅਤੇ 1977 ਵਿੱਚ ਜਨਤਾ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਫਿਲਮ ਰਿਲੀਜ਼ ਹੋਈ ਅਤੇ ਇਸ ਤੋਂ ਪਹਿਲਾਂ ਸੁਚਿਤਰਾ ਦੇ ਕਿਰਦਾਰ ਆਰਤੀ ਦੇਵੀ ਦੇ ਸਿਗਰਟ ਤੇ ਸ਼ਰਾਬ ਪੀਣ ਦੇ ਸੀਨ ਫਿਲਮ 'ਦੋਂ ਕਟਵਾ ਦਿੱਤੇ ਗਏ ਸੀ।
ਪਦਮ ਸ਼੍ਰੀ ਤੋਂ ਅੰਤਰਰਾਸ਼ਟਰੀ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ
ਗੁਲਜ਼ਾਰ ਦੁਆਰਾ ਲਿਖੀ ਗਈ ਇਸ ਫਿਲਮ ਦੀ ਕਹਾਣੀ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਅਤੇ ਇਹ ਬਾਕਸ ਆਫਿਸ 'ਤੇ ਵੀ ਹਿੱਟ ਰਹੀ। ਦੱਸ ਦੇਈਏ ਕਿ ਸੁਚਿਤਰਾ ਸੇਨ ਉਨ੍ਹਾਂ ਅਦਾਕਾਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਪਦਮ ਸ਼੍ਰੀ ਦਾ ਸਨਮਾਨ ਮਿਲਿਆ ਹੈ। ਕਿਹਾ ਜਾਂਦਾ ਹੈ ਕਿ ਉਹ ਪਹਿਲੀ ਭਾਰਤੀ ਅਭਿਨੇਤਰੀ ਹੈ ਜਿਸ ਨੂੰ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਮਾਸਕੋ ਫਿਲਮ ਫੈਸਟੀਵਲ 1931) ਵਿੱਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਦਿੱਤਾ ਗਿਆ ਸੀ। 17 ਜਨਵਰੀ 2014 ਨੂੰ ਉਹ ਦੁਨੀਆ ਨੂੰ ਅਲਵਿਦਾ ਕਹਿ ਗਿਆ।
ਇੱਥੇ ਦੇਖੋ ਮੁਫਤ 'ਚ ਫਿਲਮ
ਦੱਸ ਦਈਏ ਕਿ ਤੁਸੀਂ ਇਸ ਫਿਲਮ ਨੂੰ ਯੂਟਿਊਬ 'ਤੇ ਬਿਲਕੁਲ ਮੁਫਤ ਦੇਖ ਸਕਦੇ ਹੋ। ਤੁਹਾਨੂੰ ਫਿਲਮ ਦੇਖਣ ਲਈ ਯੂਟਿਉੂਬ 'ਤੇ ਆਂਧੀ ਮੂਵੀ (Aandhi Movie) ਲਿਖ ਕੇ ਸਰਚ ਕਰਨਾ ਪਵੇਗਾ ਅਤੇ ਤੁਹਾਨੂੰ ਇਹ ਫਿਲਮ ਮਿਲ ਜਾਵੇਗੀ।