Women's Day 2023: ਔਰਤਾਂ ਦੇ ਹੱਕ 'ਚ ਬੋਲਦਾ ਪੰਜਾਬੀ ਸਿਨੇਮਾ, ਇਨ੍ਹਾਂ ਪੰਜਾਬੀ ਫਿਲਮਾਂ 'ਚ ਦਿਖਾਈ ਔਰਤਾਂ ਦੇ ਹੱਕਾਂ ਦੀ ਲੜਾਈ
ਸਮੇਂ ਦੇ ਨਾਲ ਨਾਲ ਸਾਡਾ ਪੰਜਾਬੀ ਸਿਨੇਮਾ ਵੀ ਹੁਣ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਪਹਿਲਾਂ ਜਿੱਥੇ ਪੰਜਾਬੀ ਸਿਨੇਮਾ 'ਚ ਸਿਰਫ ਹਾਸੇ ਠੱਠੇ ਹੀ ਦਿਖਾਏ ਜਾਂਦੇ ਸੀ। ਹੁਣ ਪੰਜਾਬੀ ਸਿਨੇਮਾ ਨੇ ਲੀਕ ਤੋਂ ਹਟ ਕੇ ਤੁਰਨ ਦਾ ਫੈਸਲਾ ਕੀਤਾ ਹੈ।
Women Centric Punjabi Movies: ਕੌਮਾਂਤਰੀ ਮਹਿਲਾ ਦਿਵਸ ਪੂਰੀ ਦੁਨੀਆ 'ਚ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਪਰ ਅੱਜ ਵੀ ਔਰਤਾਂ ਦੇ ਸਮਾਜ 'ਚ ਜੋ ਹਾਲਾਤ ਹਨ, ਉਸ ਨੂੰ ਦੇਖ ਕੇ ਇਹ ਸੋਚ ਦਿਮਾਗ਼ 'ਚ ਜ਼ਰੂਰ ਆਉਂਦੀ ਹੈ, ਕਿ ਕੀ ਸੱਚਮੁੱਚ ਸਾਨੂੰ ਭਾਰਤੀਆਂ ਨੂੰ ਮਹਿਲਾ ਦਿਵਸ ਮਨਾਉਣਾ ਚਾਹੀਦਾ ਹੈ। ਪਰ ਹੁਣ ਹਾਲਾਤ ਕਾਫੀ ਜ਼ਿਆਦਾ ਬਦਲ ਰਹੇ ਹਨ। ਔਰਤਾਂ ਹੁਣ ਖੁੱਲ ਕੇ ਆਪਣੀ ਗੱਲ ਸਾਹਮਣੇ ਰੱਖਣ ਲੱਗ ਪਈਆਂ ਹਨ। ਇਹੀ ਚੀਜ਼ ਹੁਣ ਔਰਤਾਂ ਨੂੰ ਮਜ਼ਬੂਤ ਬਣਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਸਿੰਮੀ ਚਾਹਲ ਨੇ ਦੱਸਿਆ, ਕਿਉਂ ਨਹੀਂ ਕਰਾਇਆ ਹਾਲੇ ਤੱਕ ਵਿਆਹ, ਪਾਈ ਇਹ ਪੋਸਟ
ਇੱਕ ਗੱਲ ਇਹ ਵੀ ਕਹਿਣੀ ਜ਼ਰੂਰ ਬਣਦੀ ਹੈ ਕਿ ਸਮੇਂ ਦੇ ਨਾਲ ਨਾਲ ਸਾਡਾ ਪੰਜਾਬੀ ਸਿਨੇਮਾ ਵੀ ਹੁਣ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਪਹਿਲਾਂ ਜਿੱਥੇ ਪੰਜਾਬੀ ਸਿਨੇਮਾ 'ਚ ਸਿਰਫ ਹਾਸੇ ਠੱਠੇ ਹੀ ਦਿਖਾਏ ਜਾਂਦੇ ਸੀ। ਮਹਿਲਾ ਨੂੰ ਬੇਵਕੂਫ ਔਰਤ ਜਾਂ ਕੁੜੀ ਦੇ ਕਿਰਦਾਰ 'ਚ ਦਿਖਾਇਆ ਗਿਆ। ਹੁਣ ਪੰਜਾਬੀ ਸਿਨੇਮਾ ਨੇ ਲੀਕ ਤੋਂ ਹਟ ਕੇ ਤੁਰਨ ਦਾ ਫੈਸਲਾ ਕੀਤਾ ਹੈ। ਸਾਲ 2023 'ਚ ਦੋ ਅਜਿਹੀਆਂ ਪੰਜਾਬੀ ਫਿਲਮਾਂ ਆਈਆਂ ਹਨ, ਜਿਨ੍ਹਾਂ 'ਚ ਔਰਤਾਂ ਦੇ ਹੱਕਾਂ ਦੀ ਲੜਾਈ ਦਿਖਾਈ ਗਈ ਹੈ। ਇਹ ਦਿਖਾਇਆ ਗਿਆ ਹੈ ਕਿ 21ਵੀਂ ਸਦੀ 'ਚ ਪੰਜਾਬ ਦੇ ਲੋਕਾਂ ਦੀ ਔਰਤਾਂ ਬਾਰੇ ਕੀ ਸੋਚ ਹੈ।
ਕਲੀ ਜੋਟਾ (2023)
'ਕਲੀ ਜੋਟਾ' ਫਿਲਮ ਨੀਰੂ ਬਾਜਵਾ ਦੇ ਕਰੀਅਰ 'ਚ ਇੱਕ ਵਡਾ ਯੂ ਟਰਨ ਸਾਬਤ ਹੋਈ ਹੈ। ਇਸ ਫਿਲਮ ਨੇ ਨੀਰੂ ਨੂੰ ਪੰਜਾਬੀ ਸਿਨੇਮਾ ਦੀ ਮੈੱਥਡ ਅਦਾਕਾਰਾ ਦੇ ਰੂਪ 'ਚ ਸਥਾਪਤ ਕਰ ਦਿੱਤਾ ਹੈ। ਨੀਰੂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ ਚੁਲਬੁਲੇ ਤੇ ਬਬਲੀ ਕਿਰਦਾਰ ਹੀ ਨਹੀਂ, ਸਗੋਂ ਸੀਰੀਅਸ ਕਿਰਦਾਰ ਵੀ ਨਿਭਾ ਸਕਦੀ ਹੈ। ਇਸ ਫਿਲਮ ਦੀ ਕਹਾਣੀ ਭਾਵੇਂ 80-90 ਦੇ ਦਹਾਕਿਆਂ ਤੋਂ ਸ਼ੁਰੂ ਹੁੰਦੀ ਹੋਵੇ, ਪਰ ਇਹ ਵੀ ਦਿਖਾਇਆ ਗਿਆ ਹੈ ਕਿ ਅੱਜ ਵੀ ਔਰਤਾਂ ਲਈ ਸਮਾਜ ਦੀ ਸੋਚ ਬਹੁਤੀ ਬਦਲੀ ਨਹੀਂ ਹੈ। ਇਹ ਫਿਲਮ ਜ਼ਬਰਦਸਤ ਹਿੱਟ ਹੋਈ ਹੈ। ਫਿਲਮ ਹੁਣ ਤੱਕ 36 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ।
ਮਿੱਤਰਾਂ ਦਾ ਨਾਂ ਚੱਲਦਾ (2023)
'ਮਿੱਤਰਾਂ ਦਾ ਨਾਂ ਚੱਲਦਾ' ਫਿਲਮ ਵੀ ਔਰਤਾਂ ਦੀ ਕਹਾਣੀ ਦਿਖਾਈ ਗਈ ਹੈ। ਖਾਸ ਗੱਲ ਇਹ ਹੈ ਕਿ ਇਹ ਫਿਲਮ ਮਹਿਲਾ ਦਿਵਸ ਦੇ ਮੌਕੇ ਯਾਨਿ 8 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ;ਚ ਦਿਖਾਇਆ ਗਿਆ ਹੈ ਕਿ ਜਿਹੜੀ ਕੁੜੀਆਂ ਆਪਣੇ ਘਰਾਂ ਤੋਂ ਦੂਰ ਕੰਮ ਕਰਨ ਜਾਂਦੀਆਂ ਹਨ, ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਸੰਘਰਸ਼ ਕਰਨੇ ਪੈਂਦੇ ਹਨ।
ਸੁਰਖੀ ਬਿੰਦੀ (2019)
ਸੁਰਖੀ ਬਿੰਦੀ 'ਚ ਸਰਗੁਣ ਤੇ ਗੁਰਨਾਮ ਭੁੱਲਰ ਦੀ ਜੋੜੀ ਦੇਖਣ ਨੂੰ ਮਿਲਦੀ ਹੈ। ਫਿਲਮ 'ਚ ਦਿਖਾਇਆ ਗਿਆ ਹੈ ਕਿ ਕੁੜੀ ਆਪਣੀ ਜ਼ਿੰਦਗੀ 'ਚ ਨਾਮ ਕਮਾਉਣਾ ਚਾਹੁੰਦੀ ਹੈ, ਕੁੱਝ ਬਣਨਾ ਚਾਹੁੰਦੀ ਹੈ, ਪਰ ਕੁੜੀ ਦੇ ਪਰਿਵਾਰ ਨੂੰ ਉਸ ਵਿੱਚ ਕੋਈ ਟੈਲੇਂਟ ਨਜ਼ਰ ਹੀ ਨਹੀਂ ਆਉਂਦਾ ਤੇ ਉਸ ਦਾ ਵਿਆਹ ਕਰਵਾ ਦਿੰਦਾ ਹੈ, ਪਰ ਉਸ ਦਾ ਪਤੀ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ;ਚ ਉਸ ਦੀ ਮਦਦ ਕਰਦਾ ਹੈ।
ਪੰਜਾਬ 1984 (2014)
ਇਹ ਫਿਲਮ 1984 ਦੇ ਸਿੱਖ ਕਤਲੇਆਮ ਦੀ ਕਹਾਣੀ ਹੈ। ਫਿਲਮ 'ਚ ਬਾਲੀਵੁੱਡ ਅਦਾਕਾਰਾ ਕਿਰਨ ਖੇਰ ਨੇ ਜ਼ਬਰਦਸਤ ਕਿਰਦਾਰ ਨਿਭਾਇਆ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਮਜਬੂਰ ਮਾਂ ਆਪਣੇ ਪੁੱਤਰ ਲਈ ਇੱਧਰ-ਉੱਧਰ ਭਟਕਦੀ ਹੈ।
ਇਹ ਵੀ ਪੜ੍ਹੋ: ਸੰਨੀ ਮਾਲਟਨ ਨੇ ਕਿਉਂ ਕਿਹਾ, 'ਬੰਦ ਕਰੋ ਇਹ ਕਹਿਣਾ ਕਿ ਸਿੱਧੂ ਮੂਸੇਵਾਲਾ ਬੈਸਟ ਸੀ...'