Sunny Malton: ਸੰਨੀ ਮਾਲਟਨ ਨੇ ਕਿਉਂ ਕਿਹਾ, 'ਬੰਦ ਕਰੋ ਇਹ ਕਹਿਣਾ ਕਿ ਸਿੱਧੂ ਮੂਸੇਵਾਲਾ ਬੈਸਟ ਸੀ...'
Sunny Malton Post On Sidhu Moose Wala: ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਨੂੰ ਲੈਕੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਕਿਹਾ, 'ਬੰਦ ਕਰੋ ਇਹ ਕਹਿਣਾ ਕਿ ਸਿੱਧੂ ਮੂਸੇਵਾਲਾ ਬੈਸਟ ਸੀ....
Sidhu Moose Wala Sunny Malton: ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ 1 ਸਾਲ ਹੋਣ ਵਾਲਾ ਹੈ, ਇਸੇ ਮਹੀਨੇ ਯਾਨਿ 19 ਮਾਰਚ ਨੂੰ ਮੂਸੇਵਾਲਾ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਹਾਲੇ ਵੀ ਸਿੱਧੂ ਦੇ ਚਾਹੁਣ ਵਾਲੇ ਉਸ ਨੂੰ ਯਾਦ ਕਰ ਉਦਾਸ ਹਨ। ਇਨ੍ਹਾਂ ਵਿੱਚ ਸੰਨੀ ਮਾਲਟਨ ਵੀ ਇੱਕ ਹੈ। ਸੰਨੀ ਮਾਲਟਨ ਸਿੱਧੂ ਮੂਸੇਵਾਲਾ ਦਾ ਬੈਸਟ ਫਰੈਂਡ ਸੀ। ਦੋਵੇਂ ਇੱਕ ਦੂਜੇ 'ਤੇ ਜਾਨ ਛਿਛਕਦੇ ਸਨ। ਇਹੀ ਨਹੀਂ ਦੋਵਾਂ ਨੇ ਇਕੱਠੇ ਕਈ ਗਾਣੇ ਵੀ ਗਾਏ ਸੀ। ਸਿੱਧੂ ਦਾ ਆਖਰੀ ਗੀਤ 'ਲੈਵਲਜ਼' ਵੀ ਸੰਨੀ ਮਾਲਟਨ ਨਾਲ ਹੀ ਸੀ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੂੰ ਆਈ ਬਚਪਨ ਦੀ ਯਾਦ, ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰ ਕਹੀ ਇਹ ਗੱਲ
ਹੁਣ ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਨੂੰ ਲੈਕੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਕਿਹਾ, 'ਬੰਦ ਕਰੋ ਇਹ ਕਹਿਣਾ ਕਿ ਸਿੱਧੂ ਮੂਸੇਵਾਲਾ ਬੈਸਟ ਸੀ, ਉਹ ਹੁਣ ਵੀ ਬੈਸਟ ਹੈ ਤੇ ਹਮੇਸ਼ਾ ਰਹੇਗਾ। ਇਹ ਮੂਸ ਵਰਲਡ ਹੈ, ਆਪਾਂ ਸਭ ਉਸੇ ਦੀ ਦੁਨੀਆ 'ਚ ਜੀ ਰਹੇ ਹਾਂ।' ਦੇਖੋ ਸੰਨੀ ਮਾਲਟਨ ਦੀ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਸੰਨੀ ਮਾਲਟਨ ਨੇ ਹਾਲ ਹੀ 'ਚ ਇੱਕ ਇੰਟਰਵਿਊ ਦਿੱਤਾ ਸੀ। ਸੋਸ਼ਲ ਮੀਡੀਆ 'ਤੇ ਇਸ ਇੰਟਰਵਿਊ ਦੇ ਵੀਡੀਓਜ਼ ਕਾਫੀ ਵਾਇਰਲ ਹੋਏ ਸੀ। ਇਸ ਵੀਡੀਓ 'ਚ ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਨਾਲ ਜੁੜੀਆਂ ਕਈ ਗੱਲਾਂ ਦੱਸੀਆਂ ਸੀ। ਇਹੀ ਨਹੀਂ ਉਹ ਚੱਲਦੇ ਇੰਟਰਵਿਊ 'ਚ ਸਿੱਧੂ ਨੂੰ ਯਾਦ ਕਰ ਖੂਬ ਰੋਇਆ ਵੀ ਸੀ।
View this post on Instagram
ਦੱਸ ਦਈਏ ਕਿ ਸੰਨੀ ਮਾਲਟਨ ਸਿੱਧੂ ਮੂਸੇਵਾਲਾ ਦਾ ਬੈਸਟ ਫਰੈਂਡ ਰਿਹਾ ਹੈ। ਉਹ ਅੱਜ ਤੱਕ ਮੂਸੇਵਾਲਾ ਦੇ ਗਮ ਨੂੰ ਭੁਲਾ ਨਹੀਂ ਸਕਿਆ ਹੈ। ਉਹ ਅਕਸਰ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵੀ ਸ਼ੇਅਰ ਕਰਦਾ ਰਹਿੰਦਾ ਹੈ।