ਪੜਚੋਲ ਕਰੋ
Advertisement
ਇਰਫਾਨ ਖਾਨ ਦੀ ਮੌਤ ਨਾਲ ਬਾਲੀਵੁੱਡ 'ਚ ਸੋਗ, ਬਿੱਗ-ਬੀ ਸਮੇਤ ਕਈ ਅਦਾਕਾਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ
ਮੁੰਬਈ 'ਚ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਇਰਫਾਨ ਖਾਨ ਦਾ ਅੱਜ ਦੇਹਾਂਤ ਹੋ ਗਿਆ ਹੈ। ਇਰਫਾਨ ਖਾਨ ਲੰਬੇ ਸਮੇਂ ਤੋਂ ਕੈਂਸਰ ਨਾਲ ਲੜ ਰਿਹਾ ਸੀ।
ਮੁੰਬਈ: ਮੁੰਬਈ 'ਚ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਇਰਫਾਨ ਖਾਨ ਦਾ ਅੱਜ ਦੇਹਾਂਤ ਹੋ ਗਿਆ ਹੈ। ਇਰਫਾਨ ਖਾਨ ਲੰਬੇ ਸਮੇਂ ਤੋਂ ਕੈਂਸਰ ਨਾਲ ਲੜ ਰਿਹਾ ਸੀ। ਕੱਲ੍ਹ ਉਸ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਇਰਫਾਨ ਖਾਨ ਸਿਰਫ 54 ਸਾਲਾਂ ਦਾ ਸੀ। ਇਰਫਾਨ ਖਾਨ ਦੀ ਮੌਤ ਤੋਂ ਬਾਅਦ ਪੂਰਾ ਬਾਲੀਵੁੱਡ ਸੋਗ ਵਿੱਚ ਡੁੱਬਿਆ ਹੋਇਆ ਹੈ। ਹਰ ਕੋਈ ਉਨ੍ਹਾਂ ਨੂੰ ਨਮ ਅੱਖਾਂ ਨਾਲ ਯਾਦ ਕਰ ਰਿਹਾ ਹੈ।
ਅਮਿਤਾਭ ਬੱਚਨ ਨੇ ਟਵੀਟ ਕਰ ਕਿਹਾ,
ਨਿਰਦੇਸ਼ਕ ਅਤੇ ਨਿਰਮਾਤਾ ਬੋਨੀ ਕਪੂਰ ਨੇ ਕਿਹਾ ਹੈ,
ਅਭਿਨੇਤਾ ਅਨੁਪਮ ਖੇਰ ਨੇ ਕਿਹਾ ਹੈ,
" ਮੈਨੂੰ ਹੁਣੇ ਹੀ ਇਹ ਦੁਖਦਾਈ ਖ਼ਬਰ ਮਿਲੀ ਹੈ। ਇਹ ਪ੍ਰੇਸ਼ਾਨ ਕਰਨ ਵਾਲੀ ਤੇ ਦੁਖਦਾਈ ਖ਼ਬਰ ਹੈ। ਇੱਕ ਸ਼ਾਨਦਾਰ ਪ੍ਰਤਿਭਾ, ਇੱਕ ਮਹਾਨ ਸਹਿਯੋਗੀ, ਸਿਨੇਮਾ ਦੀ ਦੁਨੀਆ ਵਿੱਚ ਬਹੁਤ ਵੱਡਾ ਯੋਗਦਾਨ ਪਾਉਣ ਵਾਲਾ, ਸਾਨੂੰ ਬਹੁਤ ਜਲਦੀ ਛੱਡ ਗਿਆ। "
-
ਇਰਫਾਨ ਨੇ ਅਮਿਤਾਭ ਬੱਚਨ ਨਾਲ ਫਿਲਮ ‘ਪੀਕੂ’ਵਿੱਚ ਕੰਮ ਕੀਤਾ ਸੀ। ਅਕਸ਼ੈ ਕੁਮਾਰ ਨੇ ਟਵੀਟ ਕੀਤਾ,T 3516 - .. just getting news of the passing of Irfaan Khan .. this is a most disturbing and sad news .. ???? An incredible talent .. a gracious colleague .. a prolific contributor to the World of Cinema .. left us too soon .. creating a huge vacuum .. Prayers and duas ????
— Amitabh Bachchan (@SrBachchan) April 29, 2020
" ਇਹ ਭਿਆਨਕ ਖ਼ਬਰ ਹੈ, ਸਾਡੇ ਸਮੇਂ ਦੇ ਸਰਬੋਤਮ ਅਦਾਕਾਰਾਂ ਵਿੱਚੋਂ ਇੱਕ ਇਰਫਾਨ ਖਾਨ ਦੇ ਦੇਹਾਂਤ ਬਾਰੇ ਸੁਣਕੇ ਦੁਖੀ ਹਾਂ। ਪ੍ਰਮਾਤਮਾ ਇਸ ਮੁਸ਼ਕਲ ਸਮੇਂ ਵਿੱਚ ਉਸ ਦੇ ਪਰਿਵਾਰ ਨੂੰ ਤਾਕਤ ਬਖਸ਼ੇ। "
-
ਮਸ਼ਹੂਰ ਲੇਖਕ ਜਾਵੇਦ ਅਖਤਰ ਨੇ ਏਬੀਪੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ,Such terrible news...saddened to hear about the demise of #IrrfanKhan, one of the finest actors of our time. May God give strength to his family in this difficult time ????????
— Akshay Kumar (@akshaykumar) April 29, 2020
" ਇਰਫਾਨ ਖਾਨ ਦੀ ਮੌਤ ਤੋਂ ਮੈਂ ਬਹੁਤ ਦੁਖੀ ਹਾਂ। ਹਾਲੇ ਬਹੁਤ ਕੁਛ ਬਾਕੀ ਸੀ। ਮੈਂ ਆਖਰੀ ਵਾਰ ਡੇਢ ਸਾਲ ਪਹਿਲਾਂ ਲੰਦਨ ਵਿੱਚ ਸਾਡੇ ਇੱਕ ਸਾਂਝੇ ਦੋਸਤ ਦੇ ਘਰ ਉਸ ਨਾਲ ਮੁਲਾਕਾਤ ਕੀਤੀ ਸੀ। ਫੇਰ ਉਸਨੇ ਕਿਹਾ ਕਿ ਮੈਂ ਲੰਡਨ ਵਿੱਚ ਬਹੁਤ ਦਿਨਾਂ ਤੋਂ ਰਿਹਾ ਸੀ। ਹੁਣ ਮੈਂ ਜਲਦੀ ਹੀ ਮੁੰਬਈ ਆਵਾਂਗਾ ਤੇ ਤੁਹਾਨੂੰ ਸਾਰਿਆਂ ਨੂੰ ਮਿਲਾਂਗਾ। ਮੈਂ ਉਸ ਤੋਂ ਬਾਅਦ ਇਰਫਾਨ ਨੂੰ ਨਹੀਂ ਮਿਲ ਸਕਿਆ। ਉਹ ਇਕ ਮਹਾਨ ਅਦਾਕਾਰ ਸੀ। "
-
" ਅਸੀਂ ਇੱਕ ਮਹਾਨ ਅਭਿਨੇਤਾ ਨੂੰ ਗੁਆ ਦਿੱਤਾ ਹੈ। ਉਹ ਬਹੁਤ ਅੰਤ ਤੱਕ ਲੜਦਾ ਰਿਹਾ। ਇਰਫਾਨ ਖਾਨ ਤੁਹਾਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪਰਿਵਾਰ ਨੂੰ ਦਿਲਾਸਾ। "
-
" ਇੱਕ ਪਿਆਰਾ ਮਿੱਤਰ, ਇੱਕ ਉੱਤਮ ਅਦਾਕਾਰ ਤੇ ਇੱਕ ਸ਼ਾਨਦਾਰ ਵਿਅਕਤੀ, ਇਰਫਾਨ ਖਾਨ ਦੀ ਮੌਤ ਦੀ ਖ਼ਬਰ ਤੋਂ ਵੱਧ ਕੁਝ ਦੁਖਦਾਈ ਤੇ ਉਦਾਸ ਨਹੀਂ ਹੋ ਸਕਦਾ, ਉਦਾਸ ਦਿਨ !! ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ। "
-
Nothing can be more heartbreaking and tragic than the news of passing away of a dear friend, one of the finest actors and a wonderful human being #IrrfanKhan. Saddest day!! May his soul rest in peace. #OmShanti ???? pic.twitter.com/QSm05p7PfU
— Anupam Kher (@AnupamPKher) April 29, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਜਲੰਧਰ
Advertisement