Japan Earthquake: ਜਾਪਾਨ 'ਚ ਭੂਚਾਲ 'ਚ ਵਾਲ-ਵਾਲ ਬਣੇ ਸਾਊਥ ਸਟਾਰ ਜੂਨੀਅਰ NTR, ਸਹੀ ਸਲਾਮਤ ਪਰਤੇ ਭਾਰਤ, ਫੈਮਿਲੀ ਨਾਲ ਮਨਾਉਣ ਗਏ ਸੀ ਛੁੱਟੀਆਂ
Jr NTR: ਜਾਪਾਨ 'ਚ ਤੇਜ਼ ਭੂਚਾਲ ਨੇ ਤਬਾਹੀ ਮਚਾਈ ਹੈ। ਜਾਪਾਨ 'ਚ ਤੇਜ਼ ਭੂਚਾਲ ਨੇ ਤਬਾਹੀ ਮਚਾਈ ਹੈ। ਇਸ ਤਬਾਹੀ ਬਾਰੇ ਗੱਲ ਕਰਦੇ ਹੋਏ ਜੂਨੀਅਰ ਐਨਟੀਆਰ ਨੇ ਚਿੰਤਾ ਪ੍ਰਗਟਾਈ ਹੈ।
Japan Earthquake: 1 ਜਨਵਰੀ ਨੂੰ ਪੂਰੀ ਦੁਨੀਆ ਨਵੇਂ ਸਾਲ ਦੇ ਜਸ਼ਨਾਂ 'ਚ ਡੁੱਬੀ ਨਜ਼ਰ ਆਈ, ਉਥੇ ਹੀ ਜਾਪਾਨ 'ਚ ਤੇਜ਼ ਭੂਚਾਲ ਨੇ ਤਬਾਹੀ ਮਚਾਈ। ਫਿਲਹਾਲ ਜਾਪਾਨ ਹਾਈ ਅਲਰਟ 'ਤੇ ਹੈ। ਇਸ ਦੌਰਾਨ ਸਾਊਥ ਦੇ ਸੁਪਰਸਟਾਰ ਜੂਨੀਅਰ ਐਨਟੀਆਰ, ਜੋ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਜਾਪਾਨ ਗਏ ਸਨ। ਜੂਨੀਅਰ ਐਨਟੀਆਰ ਤੇ ਉਸ ਦਾ ਪਰਿਵਾਰ ਸੁਰੱਖਿਅਤ ਭਾਰਤ ਪਰਤ ਆਇਆ ਹੈ। ਜੀ ਹਾਂ, ਅਦਾਕਾਰ ਸੁਰੱਖਿਅਤ ਭਾਰਤ ਪਰਤ ਆਏ ਹਨ।
ਜਪਾਨ ਵਿੱਚ ਜ਼ਬਰਦਸਤ ਭੂਚਾਲ ਤੋਂ ਬਚ ਗਿਆ ਜੂਨੀਅਰ ਐਨਟੀਆਰ
NTR ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ ਹੈ। ਐਕਟਸ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਟਵੀਟ ਸ਼ੇਅਰ ਕਰਕੇ ਇਸ ਤਬਾਹੀ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਜਾਪਾਨ ਛੁੱਟੀਆਂ ਮਨਾਉਣ ਗਿਆ ਸੀ। ਉਹ ਪਿਛਲੇ ਕਈ ਦਿਨਾਂ ਤੋਂ ਜਾਪਾਨ ਵਿੱਚ ਸੀ। ਜਿਵੇਂ ਹੀ ਉਹ ਭਾਰਤ ਲਈ ਰਵਾਨਾ ਹੋਇਆ, ਕੁਝ ਘੰਟਿਆਂ ਬਾਅਦ ਜਾਪਾਨ ਵਿੱਚ ਜ਼ਬਰਦਸਤ ਭੂਚਾਲ ਆ ਗਿਆ।
Back home today from Japan and deeply shocked by the earthquakes hitting. Spent the entire last week there, and my heart goes out to everyone affected.
— Jr NTR (@tarak9999) January 1, 2024
Grateful for the resilience of the people and hoping for a swift recovery. Stay strong, Japan 🇯🇵
ਪਰਿਵਾਰ ਨਾਲ ਜਾਪਾਨ 'ਚ ਛੱੁਟੀਆਂ ਮਨਾਉਣ ਗਏ ਸੀ ਸਾਊਥ ਐਕਟਰ
ਅਭਿਨੇਤਾ ਨੇ ਜਾਪਾਨ ਵਿਚ ਹੋਈ ਤਬਾਹੀ 'ਤੇ ਅਫਸੋਸ ਪ੍ਰਗਟ ਕੀਤਾ ਅਤੇ ਜਲਦੀ ਠੀਕ ਹੋਣ ਲਈ ਪ੍ਰਾਰਥਨਾਵਾਂ ਦੀ ਮੰਗ ਕੀਤੀ। ਅਭਿਨੇਤਾ ਨੇ ਆਪਣੇ ਟਵੀਟ 'ਚ ਲਿਖਿਆ, "ਮੈਂ ਅੱਜ ਜਾਪਾਨ ਤੋਂ ਘਰ ਵਾਪਸ ਆਇਆ ਅਤੇ ਭੂਚਾਲ ਦੀ ਖਬਰ ਸੁਣ ਕੇ ਡੂੰਘਾ ਸਦਮਾ ਲੱਗਾ ਹਾਂ। ਮੈਂ ਉੱਥੇ ਪਿਛਲਾ ਹਫਤਾ ਬਿਤਾਇਆ ਅਤੇ ਇਸ ਨਾਲ ਪ੍ਰਭਾਵਿਤ ਹੋਏ ਸਾਰੇ ਲੋਕਾਂ ਨਾਲ ਮੇਰੀ ਸੰਵੇਦਨਾ ਹੈ। ਜੋ ਬਚ ਨਿਕਲਣ 'ਚ ਕਾਮਯਾਬ ਰਹੇ, ਉਨ੍ਹਾਂ ਨੂੰ ਖੁਸ਼ੀ ਹੋਈ। ਉਹਨਾਂ ਲਈ ਅਤੇ ਜਲਦੀ ਠੀਕ ਹੋਣ ਦੀ ਉਮੀਦ। ਮਜ਼ਬੂਤ ਰਹੋ, ਜਾਪਾਨ।