ਜਯਾ ਬੱਚਨ ਦਾ ਡਿਜ਼ੀਟਲ ਡੈਬਿਊ, ਵੈਬਸੀਰੀਜ਼ ਦੀ ਸ਼ੂਟਿੰਗ ਕੀਤੀ ਸ਼ੁਰੂ
ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਤੋਂ ਬਾਅਦ ਹੁਣ ਜਯਾ ਬੱਚਨ ਵੀ ਆਪਣੇ ਡਿਜੀਟਲ ਡੈਬਿਊ ਦੇ ਲਈ ਤਿਆਰ ਹੈ। ਰਿਪੋਰਟਸ ਦੇ ਅਨੁਸਾਰ ਜਯਾ ਬੱਚਨ ਇਕ ਵੈੱਬ ਸੀਰੀਜ਼ ਨਾਲ ਆਪਣਾ ਡਿਜੀਟਲ ਡੈਬਿਊ ਕਰੇਗੀ। ਇਸ ਵੈੱਬ ਸੀਰੀਜ਼ ਦਾ ਟੈਮਪ੍ਰੇਰੀ ਨਾਮ 'ਸਦਾਬਹਾਰ' ਹੈ। ਇਸ ਵਿਚ ਜਯਾ ਬਚਨ ਪਾਵਰਫੁੱਲ ਕਿਰਦਾਰ ਨਿਭਾਏਗੀ।

ਜਯਾ ਬੱਚਨ ਨੇ ਅਪਕਮਿੰਗ ਵੈੱਬ ਸੀਰੀਜ਼ ਦੀ ਸ਼ੂਟਿੰਗ ਸ਼ੁਰੂ ਇਸੇ ਸਾਲ ਫਰਵਰੀ 'ਚ ਸ਼ੁਰੂ ਕਰ ਦਿੱਤੀ ਸੀ। ਜਯਾ ਬਚਨ ਨੇ ਸ਼ੂਟਿੰਗ ਲਈ ਸ਼ੈਡਿਊਲ ਫਿਕਸ ਕੀਤਾ ਸੀ ਪਰ ਕੋਰੋਨਾਵਾਇਰਸ ਦੀ ਦੂਜੀ ਲਹਿਰ ਕਾਰਨ, ਸ਼ੂਟਿੰਗ ਰੋਕਣੀ ਪਈ। ਹੁਣ ਜਿਵੇਂ ਹੀ ਅਨਲੌਕ ਹੋਇਆ ਹੈ ਵੈੱਬ ਸੀਰੀਜ਼ 'ਸਦਾਬਹਾਰ' ਦੀ ਟੀਮ ਨੇ ਵੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਟੀਮ ਨੇ ਦੋ ਸਿਕੁਅੰਸ ਸ਼ੂਟ ਕੀਤੇ ਹਨ, ਇਕ ਸੋਨੀ ਮੋਨੀ ਅਤੇ ਦੂਸਰਾ ਅੰਧੇਰੀ ਦੇ ਅਪਨਾ ਬਜ਼ਾਰ ਵਿਚ।
ਸ਼ੋਅ ਦੀ ਸ਼ੂਟਿੰਗ ਬਾਇਓ ਬੱਬਲ ਫਾਰਮੈਟ 'ਚ ਕੀਤੀ ਗਈ ਹੈ। ਸ਼ੋਅ ਦੀ ਸ਼ੂਟਿੰਗ ਰੀਅਲ ਲੋਕੇਸ਼ਨ 'ਤੇ ਹੋ ਰਹੀ ਹੈ, ਇਸ ਲਈ ਮੇਕਰਸ ਸਾਰੀਆਂ ਸਾਵਧਾਨੀਆਂ ਅਤੇ ਗਾਈਡਲਾਈਨਜ਼ ਦੀ ਪਾਲਣਾ ਕਰ ਰਹੇ ਹਨ। ਜਯਾ ਬੱਚਨ 'ਸਦਾਬਹਾਰ' ਨਾਲ ਤਕਰੀਬਨ 5 ਸਾਲਾਂ ਬਾਅਦ ਪਰਦੇ 'ਤੇ ਵਾਪਸ ਆ ਰਹੀ ਹੈ। ਜਯਾ ਬੱਚਨ ਆਖਰੀ ਵਾਰ ਕਰੀਨਾ ਕਪੂਰ ਖਾਨ ਅਤੇ ਅਰਜੁਨ ਕਪੂਰ ਸਟਾਰਰ ਫਿਲਮ 'ਕੀ ਐਂਡ ਕਾ' ਵਿੱਚ ਦਿਖਾਈ ਦਿੱਤੀ ਸੀ। ਹੁਣ ਜਯਾ ਬੱਚਨ ਡਿਜੀਟਲ ਪਲੇਟਫਾਰਮ ਵਿੱਚ ਕਦਮ ਰੱਖਣ ਵਾਲੀ ਬੱਚਨ ਪਰਿਵਾਰ ਦੀ ਤੀਜੀ ਮੈਂਬਰ ਹੈ।