Jonathan Majors Arrested : 'ਕ੍ਰੀਡ' ਸਟਾਰ ਜੋਨਾਥਨ ਮੇਜਰਸ ਗ੍ਰਿਫ਼ਤਾਰ, ਪ੍ਰੇਮਿਕਾ ਨੇ ਲਗਾਇਆ ਹਮਲਾ ਕਰਨ ਦਾ ਦੋਸ਼
"ਔਰਤ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਸੀ। ਅਧਿਕਾਰੀਆਂ ਨੇ 33 ਸਾਲਾ ਜੋਨਾਥਨ ਨੂੰ ਗ੍ਰਿਫਤਾਰ ਕਰ ਲਿਆ। ਪੀੜਤਾ ਦੇ ਸਿਰ ਅਤੇ ਗਰਦਨ 'ਚ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ।"
Jonathan Majors Arrested: ਅਮਰੀਕੀ ਅਦਾਕਾਰ ਜੋਨਾਥਨ ਮੇਜਰਸ ਮੁਸੀਬਤ 'ਚ ਫਸ ਗਏ ਹਨ। ਉਨ੍ਹਾਂ ਨੂੰ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਹੈ। 'ਕ੍ਰੀਡ III', 'ਡਿਵੋਸ਼ਨ', 'ਲੋਕੀ', 'ਲਵ ਕ੍ਰਾਫਟ ਕੰਟਰੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਜੋਨਾਥਨ ਮੇਜਰਸ 'ਤੇ ਗੰਭੀਰ ਦੋਸ਼ ਲੱਗੇ ਹਨ। 25 ਮਾਰਚ 2023 ਨੂੰ ਉਨ੍ਹਾਂ ਨੂੰ ਗਲਾ ਦੱਬਣ, ਹਮਲਾ ਕਰਨ ਅਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ਾਂ 'ਚ ਮੈਨਹਟਨ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਦੋਸ਼ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੀ ਪ੍ਰੇਮਿਕਾ ਨੇ ਲਗਾਏ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਕਾਫੀ ਹੈਰਾਨ ਹਨ।
ਪ੍ਰੇਮਿਕਾ ਨੇ ਜੋਨਾਥਨ 'ਤੇ ਹਮਲੇ ਦਾ ਦੋਸ਼ ਲਗਾਇਆ
TMX ਦੀ ਰਿਪੋਰਟ ਦੇ ਅਨੁਸਾਰ ਸ਼ਨੀਵਾਰ ਸਵੇਰੇ 11.15 ਵਜੇ ਦੇ ਕਰੀਬ ਚੇਲਸੀ 'ਚ ਵੈਸਟ 22ਵੀਂ ਸਟ੍ਰੀਟ ਅਤੇ 8ਵੀਂ ਐਵੇਨਿਊ ਦੇ ਨੇੜਿਓਂ ਜੋਨਾਥਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਇਹ ਕਾਰਵਾਈ 911 ਕਾਲ 'ਤੇ ਅਲਰਟ ਮਿਲਣ ਤੋਂ ਬਾਅਦ ਕੀਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ 30 ਸਾਲਾ ਔਰਤ ਦੇ ਸਿਰ ਅਤੇ ਗਰਦਨ 'ਤੇ ਸੱਟ ਦੇ ਨਿਸ਼ਾਨ ਹਨ। ਪੁਲਿਸ ਨੇ ਦੱਸਿਆ ਕਿ ਔਰਤ ਨਾਲ ਕੁੱਟਮਾਰ ਕੀਤੀ ਗਈ। ਫਿਲਹਾਲ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਰਿਪੋਰਟ 'ਚ ਪੁਲਿਸ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਜੋਨਾਥਨ ਦੀ ਪ੍ਰੇਮਿਕਾ ਨੇ ਬਿਆਨ ਦਿੱਤਾ ਸੀ ਕਿ ਬਰੁਕਲਿਨ 'ਚ ਇੱਕ ਬਾਰ ਤੋਂ ਘਰ ਪਰਤਦੇ ਸਮੇਂ ਇੱਕ ਟੈਕਸੀ 'ਚ ਦੋਨਾਂ ਵਿੱਚ ਬਹਿਸ ਹੋਈ ਸੀ। ਔਰਤ ਦੇ ਸਿਰ ਅਤੇ ਪਿੱਠ 'ਤੇ ਕੁਝ ਸੱਟਾਂ ਲੱਗੀਆਂ ਹਨ। ਕੰਨ ਦੇ ਪਿੱਛੇ ਸੱਟ ਲੱਗੀ ਹੈ, ਚਿਹਰੇ 'ਤੇ ਵੀ ਨਿਸ਼ਾਨ ਹਨ।
ਜੋਨਾਥਨ ਨੂੰ ਆਪਣੀ ਪ੍ਰੇਮਿਕਾ 'ਤੇ ਗੁੱਸਾ ਕਿਉਂ ਆਇਆ?
NYPD ਦੇ ਬੁਲਾਰੇ ਨੇ ਇੱਕ ਬਿਆਨ 'ਚ ਕਿਹਾ, "ਔਰਤ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਸੀ। ਅਧਿਕਾਰੀਆਂ ਨੇ 33 ਸਾਲਾ ਜੋਨਾਥਨ ਨੂੰ ਗ੍ਰਿਫਤਾਰ ਕਰ ਲਿਆ। ਪੀੜਤਾ ਦੇ ਸਿਰ ਅਤੇ ਗਰਦਨ 'ਚ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ।" ਜੋਨਾਥਨ ਨੂੰ ਉਸ ਦੀ ਪ੍ਰੇਮਿਕਾ ਵੱਲੋਂ ਕਿਸੇ ਹੋਰ ਲੜਕੀ ਨੂੰ ਮੈਸੇਜ ਕਰਦੇ ਹੋਏ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਵਿਚਕਾਰ ਲੜਾਈ ਹੋਈ ਸੀ।ਇਸ ਤੋਂ ਬਾਅਦ ਔਰਤ ਨੇ ਉਸ ਦੇ ਫੋਨ ਨੂੰ ਦੇਖਣ ਦਾ ਫ਼ੈਸਲਾ ਕੀਤਾ। ਇਸੇ ਕਾਰਨ ਜੋਨਾਥਨ ਨੂੰ ਗੁੱਸਾ ਆਇਆ ਅਤੇ ਫਿਰ ਉਨ੍ਹਾਂ ਨੇ ਲੜਾਈ ਸ਼ੁਰੂ ਹੋ ਗਈ। ਜੋਨਾਥਨ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਕਾਫੀ ਸਬੂਤ ਹਨ। ਉੱਥੇ ਹੀ ਜੋਨਾਥਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ।