Sargun Mehta: ਜੌਰਡਨ ਸੰਧੂ-ਸਰਗੁਣ ਮਹਿਤਾ ਦੀ ਜੋੜੀ ਧਮਾਲਾਂ ਪਾਉਣ ਨੂੰ ਤਿਆਰ, ਇਸ ਦਿਨ ਰਿਲੀਜ਼ ਹੋਵੇਗਾ ਜੌਰਡਨ ਦਾ ਗਾਣਾ 'ਤਾਰੀਫਾਂ'
Jordan Sandhu Sargun Mehta: ਜੌਰਡਨ ਸੰਧੂ ਨੇ ਆਪਣੇ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਇਸ ਗੀਤ 'ਚ ਜੌਰਡਨ ਦੇ ਨਾਲ ਸਰਗੁਣ ਮਹਿਤਾ ਵੀ ਨਜ਼ਰ ਆਉਣ ਵਾਲੀਆਂ ਹਨ। ਇਸ ਗਾਣੇ ਦਾ ਨਾਮ ਹੈ 'ਤਾਰੀਫਾਂ'।
Jordan Announces New Song Featuring Sargun Mehta: ਜੌਰਡਨ ਸੰਧੂ ਦੀ ਗਿਣਤੀ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚ ਹੁੰਦੀ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਸ਼ਾਨਦਾਰ ਗਾਣੇ ਦਿੱਤੇ ਹਨ। ਹੁਣ ਜੌਰਡਨ ਸੰਧੂ ਨੇ ਆਪਣੇ ਫੈਨਜ਼ ਨੂੰ ਨਵਾਂ ਸਰਪ੍ਰਾਈਜ਼ ਦਿੱਤਾ ਹੈ।
ਜੌਰਡਨ ਸੰਧੂ ਨੇ ਆਪਣੇ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਇਸ ਗੀਤ 'ਚ ਜੌਰਡਨ ਦੇ ਨਾਲ ਸਰਗੁਣ ਮਹਿਤਾ ਵੀ ਨਜ਼ਰ ਆਉਣ ਵਾਲੀਆਂ ਹਨ। ਇਸ ਗਾਣੇ ਦਾ ਨਾਮ ਹੈ 'ਤਾਰੀਫਾਂ'। ਗਾਣੇ ਬਾਰੇ ਗੱਲ ਕੀਤੀ ਜਾਏ ਤਾਂ ਇਸ ਗੀਤ ਨੂੰ ਜੌਰਡਨ ਸੰਧੂ ਨੇ ਆਪਣੀ ਆਵਾਜ਼ ਦਿੱਤੀ ਹੈ, ਜਦਕਿ ਗੀਤ ਦੇ ਬੋਲ ਅਰਜਨ ਵਿਰਕ ਨੇ ਲਿਖੇ ਹਨ। ਗੀਤ ਨੂੰ ਮਿਊਜ਼ਿਕ ਦੇਸੀ ਕਰੂ ਨੇ ਦਿੱਤਾ ਹੈ। ਇਸ ਗਾਣੇ 'ਚ ਸਰਗੁਣ ਮਹਿਤਾ ਤੇ ਜੌਰਡਨ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ। ਪ੍ਰਸ਼ੰਸਕ ਇਸ ਗਾਣੇ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਸ ਦਿਨ ਰਿਲੀਜ਼ ਹੋਵੇਗਾ ਗਾਣਾ
ਦੱਸ ਦਈਏ ਕਿ ਜੌਰਡਨ ਸੰਧੂ ਤੇ ਸਰਗੁਣ ਮਹਿਤਾ ਦਾ ਇਹ ਗਾਣਾ 1 ਜੁਲਾਈ ਯਾਨਿ ਕੱਲ੍ਹ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਪ੍ਰਸ਼ੰਸਕ ਇਸ ਗਾਣੇ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
View this post on Instagram
ਦੱਸ ਦਈਏ ਕਿ ਹਾਲ ਹੀ 'ਚ ਜੌਰਡਨ ਸੰਧੂ ਨੇ ਸਰਗੁਣ ਮਹਿਤਾ ਨਾਲ ਇੱਕ ਵੀਡੀਓ ਵੀ ਸ਼ੇਅਰ ਕੀਤਾ ਸੀ। ਜਿਸ ਵਿੱਚ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੀ ਸੀ। ਉਸ ਤੋਂ ਬਾਅਦ ਹੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸਰਗੁਣ-ਜੌਰਡਨ ਜ਼ਰੂਰ ਕਿਸੇ ਪ੍ਰੋਜੈਕਟ 'ਚ ਇਕੱਠੇ ਕੰਮ ਕਰ ਰਹੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਸਰਗੁਣ ਮਹਿਤਾ ਆਖਰੀ ਵਾਰ ਗੁਰਨਾਮ ਭੁੱਲਰ ਨਾਲ ਫਿਲਮ 'ਨਿਗ੍ਹਾ ਮਾਰਦਾ ਆਈਂ ਵੇ' 'ਚ ਨਜ਼ਰ ਆਈ ਸੀ।