Kangana Ranaut: ਬਾਬਾ ਬਾਗੇਸ਼ਵਰ ਦੇ ਦਰਬਾਰ ਪਹੁੰਚੀ ਕੰਗਨਾ ਰਣੌਤ, ਬਾਬੇ ਨੂੰ ਮਿਲ ਕੇ ਬੋਲੀ- 'ਦਿਲ ਕੀਤਾ ਛੋਟੇ ਭਰਾ ਵਾਂਗ ਗਲ ਲਾ ਲਵਾਂ...'
Kangana Ranaut Post: ਕੰਗਨਾ ਰਣੌਤ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅਯੁੱਧਿਆ ਗਈ ਹੈ। ਉਥੇ ਕੰਗਨਾ ਨੇ ਬਾਗੇਸ਼ਵਰ ਬਾਬਾ ਨਾਲ ਮੁਲਾਕਾਤ ਕੀਤੀ। ਅਦਾਕਾਰਾ ਨੇ ਬਾਬੇ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ।
Kangana Ranaut Met Bageshwar Baba: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ 21 ਜਨਵਰੀ ਨੂੰ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਹਿੱਸਾ ਬਣਨ ਲਈ ਅਯੁੱਧਿਆ ਪਹੁੰਚੀ ਸੀ। ਜਿੱਥੇ ਉਹ ਕਈ ਲੋਕਾਂ ਨੂੰ ਮਿਲੀ। ਉਸ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਰੇ ਲੋਕਾਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਕੰਗਨਾ ਨੇ ਅਯੁੱਧਿਆ 'ਚ ਬਾਗੇਸ਼ਵਰ ਬਾਬਾ ਨਾਲ ਵੀ ਮੁਲਾਕਾਤ ਕੀਤੀ ਸੀ। ਅਦਾਕਾਰਾ ਨੇ ਬਾਬੇ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਜਿਸ ਦੇ ਨਾਲ ਉਸ ਨੇ ਲਿਖਿਆ- 'ਦਿਲ ਕੀਤਾ ਛੋਟੇ ਭਰਾ ਵਾਂਗ ਗਲ ਲਾ ਲਵਾਂ।'
ਅਯੁੱਧਿਆ ਜਾਣ ਤੋਂ ਬਾਅਦ ਕੰਗਨਾ ਸੋਸ਼ਲ ਮੀਡੀਆ 'ਤੇ ਹਰ ਗੱਲ ਦੀ ਅਪਡੇਟ ਦੇ ਰਹੀ ਹੈ। ਉਸਨੇ ਪ੍ਰਸ਼ੰਸਕਾਂ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਹਨ ਕਿ ਉਹ ਅਯੁੱਧਿਆ ਵਿੱਚ ਕੀ ਕਰ ਰਹੀ ਹੈ ਅਤੇ ਕੀ ਹੋ ਰਿਹਾ ਹੈ। ਅਯੁੱਧਿਆ 'ਚ ਕੰਗਨਾ ਕਈ ਸੰਤਾਂ ਨੂੰ ਵੀ ਮਿਲੀ।
'ਅਜਿਹੇ ਗੁਰੂ ਨੂੰ ਮਿਲੀ ਜੋ ਮੇਰੇ ਤੋਂ ਉਮਰ 'ਚ ਛੋਟੇ ਹਨ'
ਬਾਗੇਸ਼ਵਰ ਬਾਬਾ ਨਾਲ ਫੋਟੋ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ- ਪਹਿਲੀ ਵਾਰ ਮੈਂ ਆਪਣੀ ਉਮਰ ਤੋਂ ਛੋਟੇ ਗੁਰੂ ਨੂੰ ਮਿਲੀ। ਉਹ ਮੇਰੇ ਤੋਂ ਲਗਭਗ 10 ਸਾਲ ਛੋਟਾ ਹੈ। ਦਿਲ ਕੀਤਾ ਮੈਂ ਉਸ ਨੂੰ ਛੋਟੇ ਭਰਾ ਵਾਂਗ ਜੱਫੀ ਪਾ ਲਵਾਂ, ਪਰ ਫਿਰ ਯਾਦ ਆਇਆ ਕਿ ਕੋਈ ਉਮਰ ਨਾਲ ਗੁਰੂ ਨਹੀਂ ਹੁੰਦਾ, ਕਰਮਾਂ ਨਾਲ ਗੁਰੂ ਹੁੰਦਾ ਹੈ। ਗੁਰੂ ਜੀ ਦੇ ਚਰਨ ਛੂਹ ਕੇ ਅਸ਼ੀਰਵਾਦ ਲਿਆ। ਜੈ ਬਜਰੰਗਬਲੀ। ਕੰਗਨਾ ਰਣੌਤ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਫੋਟੋ ਵਿੱਚ ਕੰਗਨਾ ਅਤੇ ਬਾਗੇਸ਼ਵਰ ਬਾਬਾ ਮੁਸਕਰਾਉਂਦੇ ਨਜ਼ਰ ਆ ਰਹੇ ਹਨ।
ਕੰਗਨਾ ਨੇ ਹਨੂੰਮਾਨ ਗੜ੍ਹੀ ਵਿੱਚ ਲਾਇਆ ਝਾੜੂ
ਕੰਗਨਾ ਰਣੌਤ 21 ਜਨਵਰੀ ਨੂੰ ਹੀ ਅਯੁੱਧਿਆ ਪਹੁੰਚੀ ਸੀ। ਜਿੱਥੇ ਉਸ ਨੇ ਹਨੂੰਮਾਨ ਗੜ੍ਹੀ 'ਚ ਝਾੜੂ ਲਾਇਆ। ਕੰਗਨਾ ਦਾ ਝਾੜੂ ਮਾਰਨ ਦਾ ਵੀਡੀਓ ਵਾਇਰਲ ਹੋ ਗਿਆ ਹੈ। ਇਸ ਵੀਡੀਓ 'ਚ ਕਈ ਲੋਕ ਉਸ ਦਾ ਮਜ਼ਾਕ ਵੀ ਉਡਾ ਰਹੇ ਸਨ ਕਿਉਂਕਿ ਉਹ ਸਾੜ੍ਹੀ, ਭਾਰੀ ਗਹਿਣੇ ਅਤੇ ਐਨਕਾਂ ਪਹਿਨ ਕੇ ਝਾੜੂ ਲਗਾ ਰਹੀ ਸੀ। ਕਈ ਲੋਕਾਂ ਨੇ ਇਹ ਵੀਡੀਓ ਦੇਖ ਕੇ ਕਿਹਾ ਕਿ ਭੈਣ ਨੂੰ ਐਨਕ ਉਤਾਰਨੀ ਚਾਹੀਦੀ ਸੀ। ਕੁਝ ਲੋਕ ਉਸ ਦੀ ਤਾਰੀਫ ਕਰ ਰਹੇ ਸਨ ਅਤੇ ਜੈ ਸ਼੍ਰੀ ਰਾਮ ਕਹਿ ਰਹੇ ਸਨ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਜਲਦੀ ਹੀ ਫਿਲਮ ਐਮਰਜੈਂਸੀ ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਉਸ ਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ।