ਪ੍ਰਿੰਸ ਹੈਰੀ ਤੇ ਮੇਘਨ ਮਾਰਕੇਲ ਦੇ ਇੰਟਰਵਿਊ ਨੂੰ ਕੰਗਨਾ ਨੇ ਦੱਸਿਆ ਸਾਸ, ਬਹੂ ਤੇ ਸਾਜ਼ਿਸ਼
ਕੰਗਨਾ ਨੇ ਇਕ ਤੋਂ ਬਾਅਦ ਇਕ ਟਵੀਟ ਕਰਕੇ ਰਾਣੀ ਦਾ ਸਮਰਥਨ ਕੀਤਾ ਹੈ। ਉਨ੍ਹਾਂ ਲਿਖਿਆ ਅਜਿਹੇ ਇੰਟਰਵਿਊ ਉਨ੍ਹਾਂ ਨੂੰ ਉਤਸ਼ਾਹਿਤ ਨਹੀਂ ਕਰਦੇ।
ਮੁੰਬਈ: ਪਿਛਲੇ ਕੁਝ ਦਿਨਾਂ ਤੋਂ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਘਨ ਮਾਰਕੇਲ ਦਾ ਓਪਰਾ ਵਿਨਫ੍ਰੇ ਨੂੰ ਦਿੱਤਾ ਇੰਟਰਵਿਊ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ ਇੰਟਰਵਿਊ ਦੌਰਾਨ ਮੇਘਨ ਨੇ ਸ਼ਾਹੀ ਪਰਿਵਾਰ 'ਚ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਖੁਲਾਸੇ ਕੀਤੇ ਸਨ। ਉਨ੍ਹਾਂ ਰੌਇਲ ਫੈਮਿਲੀ ਤੇ ਨਸਲਵਾਦ ਦਾ ਵੀ ਇਲਜ਼ਾਮ ਲਾਇਆ ਸੀ। ਜਿਸ ਤੋਂ ਬਾਅਦ ਕਾਫੀ ਵਿਵਾਦ ਖੜਾ ਹੋ ਗਿਆ। ਅਕਸਰ ਵਿਵਾਦਤ ਮਾਮਲਿਆਂ 'ਤੇ ਟਿੱਪਣੀ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇਸ ਮੁੱਦੇ 'ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਕੰਗਨਾ ਨੇ ਇਕ ਤੋਂ ਬਾਅਦ ਇਕ ਟਵੀਟ ਕਰਕੇ ਰਾਣੀ ਦਾ ਸਮਰਥਨ ਕੀਤਾ ਹੈ। ਉਨ੍ਹਾਂ ਲਿਖਿਆ ਅਜਿਹੇ ਇੰਟਰਵਿਊ ਉਨ੍ਹਾਂ ਨੂੰ ਉਤਸ਼ਾਹਿਤ ਨਹੀਂ ਕਰਦੇ।
ਕੰਗਨਾ ਨੇ ਟਵੀਟ ਕਰ ਕਿਹਾ ਅਜਿਹੇ ਇੰਟਰਵਿਊ ਲਈ ਨਹੀਂ ਉਤਸ਼ਾਹਤ
ਸ਼ੁੱਕਰਵਾਰ ਕੰਗਨਾ ਨੇ ਦੋ ਟਵੀਟ ਕੀਤੇ ਸਨ। ਕੰਗਨਾ ਨੇ ਲਿਖਿਆ, 'ਬੀਤੇ ਕੁਝ ਦਿਨਾਂ ਤੋਂ ਲੋਕਾਂ ਨੇ ਇਕ ਪਰਿਵਾਰ 'ਤੇ ਵਨਸਾਈਡ ਸਟੋਰੀ ਸੁਣ ਕੇ ਖੂਬ ਗੌਸਿਪ ਕੀਤੀ, ਖੂਬ ਜੱਜ ਕੀਤਾ, ਆਨਲਾਈਨ ਚਿੱਕੜ ਵੀ ਉਛਾਲਿਆ। ਮੈਂ ਕਦੇ ਇੰਟਰਵਿਊ ਨਹੀਂ ਦੇਖਿਆ। ਕਿਉਂਕਿ ਸੱਸ, ਬਹੂ ਤੇ ਸਾਜ਼ਿਸ਼ ਜਿਹੀਆਂ ਚੀਜ਼ਾਂ ਮੈਨੂੰ ਬਹੁਤ ਉਤਸ਼ਾਹਿਤ ਨਹੀਂ ਕਰਦੀਆਂ।'

For few past days, people gossiped, judged, online lynched a family based on one sided story at the cost of a family, I never saw the interview as sass, bahu, sajish type stuff never excites me. All I want to say is one woman the only ruling Monarch left on this globe (cont) pic.twitter.com/1RNlz9QND1
— Kangana Ranaut (@KanganaTeam) March 12, 2021

ਕੰਗਨਾ ਨੇ ਰਾਣੀ ਨੂੰ ਕੀਤਾ ਸਪੋਰਟ
ਕੰਗਨਾ ਰਣੌਤ ਨੇ ਆਪਣੇ ਟਵੀਟਸ 'ਚ ਰਾਣੀ ਦੇ ਸਪੋਰਟ 'ਚ ਲਿਖਿਆ, 'ਮੈਂ ਸਿਰਫ ਏਨਾ ਕਹਿਣਾ ਚਾਹੁੰਦੀ ਹਾਂ ਕਿ ਪੂਰੇ ਗਲੋਬ 'ਚ ਉਹ ਇਕੱਲੀ ਮਹਿਲਾ ਸ਼ਾਸ਼ਕ ਬਚੀ ਹੋਈ ਹੈ। ਪੌਸੀਬਲ ਹੈ ਕਿ ਉਹ ਇਕ ਆਦਰਸ਼ MIL ਜਾਂ ਪਤਨੀ ਜਾਂ ਭੈਣ ਨਹੀਂ ਹੋ ਸਕਦੀ ਪਰ ਉਹ ਇਕ ਮਹਾਨ ਰਾਣੀ ਹੈ। ਉਨ੍ਹਾਂ ਆਪਣੇ ਪਿਤਾ ਦੇ ਸੁਫਨੇ ਨੂੰ ਅੱਗੇ ਵਧਾਇਆ ਹੈ। ਕਿਸੇ ਵੀ ਬੇਟੇ ਤੋਂ ਬਿਹਤਰ ਸ਼ਾਹੀ ਮੁਕਟ ਬਚਾਇਆ ਹੈ। ਇਸ ਜ਼ਿੰਦਗੀ ਦੇ ਹਰ ਰੋਲ ਨੂੰ ਬਿਹਤਰੀ ਨਾਲ ਨਹੀਂ ਨਿਭਾ ਸਕਦੇ। ਉਨ੍ਹਾਂ ਨੂੰ ਰਾਣੀ ਵਾਂਗ ਰਿਟਾਇਰ ਹੋਣ ਦੇਣਾ ਚਾਹੀਦਾ ਹੈ।'

For few past days, people gossiped, judged, online lynched a family based on one sided story at the cost of a family, I never saw the interview as sass, bahu, sajish type stuff never excites me. All I want to say is one woman the only ruling Monarch left on this globe (cont) pic.twitter.com/1RNlz9QND1
— Kangana Ranaut (@KanganaTeam) March 12, 2021

ਇੰਟਰਵਿਊ ਤੋਂ ਬਾਅਦ ਕਈ ਹਾਲੀਵੁੱਡ ਸਿਤਾਰੇ ਮੇਘਨ ਮਾਰਕੇਲ ਦੇ ਸਮਰਥਨ 'ਚ ਆਏ ਸਨ। ਜਦਕਿ ਅਦਾਕਾਰਾ ਸਿੰਮੀ ਗਰੇਵਾਲ ਨੇ ਆਪਣੇ ਟਵੀਟ 'ਚ ਉਨ੍ਹਾਂ ਨੂੰ ਸਵਾਲ ਕੀਤਾ ਸੀ। ਸਿੰਮੀ ਤੋਂ ਬਾਅਦ ਹੁਣ ਕੰਗਨਾ ਨੇ ਵੀ ਰਾਣੀ ਦਾ ਸਮਰਥਨ ਕੀਤਾ ਹੈ। ਹਾਲਾਂਕਿ ਮੇਘਨ ਮਾਰਕੇਲ ਨੇ ਵੀ ਰਾਣੀ ਦੇ ਵਤੀਰੇ ਬਾਰੇ ਕੁਝ ਨੈਗੇਟਿਵ ਨਹੀਂ ਬੋਲਿਆ।