ਕੰਗਨਾ ਰਨੌਤ ਦਾ ਵੱਡਾ ਖੁਲਾਸਾ! ਮੇਰੇ ਖ਼ਿਲਾਫ਼ ਰੋਜ਼ ਹੁੰਦੀਆਂ ਸੀ 200 FIR ਦਾਇਰ, ਜਾਣੋ ਕਿਉਂ?
ਕਪਿਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਪੂਰੀ ਟੀਮ ਨੇ ਥਲਾਈਵੀ ਦਾ ਟ੍ਰੇਲਰ ਵੇਖਿਆ ਹੈ ਜਿਸ ਨੂੰ ਸਾਰਿਆਂ ਨੇ ਖੂਬ ਪਸੰਦ ਕੀਤਾ ਹੈ। ਕੰਗਨਾ ਨੇ ਸ਼ੋਅ 'ਚ ਕਈ ਵੱਡੇ ਖੁਲਾਸੇ ਵੀ ਕੀਤੇ ਜਿਨ੍ਹਾਂ ਨੂੰ ਸੁਣ ਕੇ ਪ੍ਰਸ਼ੰਸਕਾਂ ਨੂੰ ਯਕੀਨ ਨਹੀਂ ਹੋ ਰਿਹਾ।
The Kapil Sharma Show: ਪਿੱਛੇ ਜਿਹੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਨੌਤ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਵਿੱਚ ਪਹੁੰਚੇ ਸਨ। ਇਸ ਦੌਰਾਨ ਉਹ ਕਪਿਲ ਸ਼ਰਮਾ ਨਾਲ ਕਾਫੀ ਮਸਤੀ ਕਰਦੀ ਨਜ਼ਰ ਆਏ। ਕੰਗਨਾ ਆਪਣੀ ਫਿਲਮ 'ਥਲਾਈਵੀ' ਦੇ ਪ੍ਰਮੋਸ਼ਨ ਲਈ ਇੱਥੇ ਪੁੱਜੇ ਸਨ।
ਫਿਲਮ ਬਾਰੇ ਗੱਲ ਕਰਦਿਆਂ ਕਪਿਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਪੂਰੀ ਟੀਮ ਨੇ 'ਥਲਾਈਵੀ' ਦਾ ਟ੍ਰੇਲਰ ਵੇਖਿਆ ਹੈ ਜਿਸ ਨੂੰ ਸਾਰਿਆਂ ਨੇ ਖੂਬ ਪਸੰਦ ਕੀਤਾ ਹੈ। ਕੰਗਨਾ ਨੇ ਸ਼ੋਅ ਵਿੱਚ ਕਈ ਵੱਡੇ ਖੁਲਾਸੇ ਵੀ ਕੀਤੇ, ਜਿਨ੍ਹਾਂ ਨੂੰ ਸੁਣ ਕੇ ਪ੍ਰਸ਼ੰਸਕਾਂ ਨੂੰ ਯਕੀਨ ਨਹੀਂ ਹੋ ਰਿਹਾ।
ਦਰਅਸਲ, ਸ਼ੋਅ ਦੌਰਾਨ ਕਪਿਲ ਨੇ ਕੰਗਨਾ ਨੂੰ ਇੱਕ ਵੀਡੀਓ ਦਿਖਾਇਆ। ਇਹ ਵੀਡੀਓ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਪਿਛਲੇ ਸੀਜ਼ਨ ਦੀ ਸੀ। ਵੀਡੀਓ ਵਿੱਚ ਕੰਗਨਾ ਕਹਿੰਦੀ ਹੈ, "ਸੋਸ਼ਲ ਮੀਡੀਆ 'ਤੇ ਸਿਰਫ ਬੇਕਾਰ ਲੋਕ ਹਨ ਅਤੇ ਉਹ ਆਪਣਾ ਸਾਰਾ ਦਿਨ ਟਵਿੱਟਰ 'ਤੇ ਬਿਤਾਉਂਦੇ ਹਨ। ਇਸ ਤੋਂ ਬਾਅਦ ਕਪਿਲ ਨੇ ਕੰਗਨਾ ਨੂੰ ਪੁੱਛਿਆ," ਫਿਰ ਕੀ ਹੋਇਆ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਆਏ।
ਕੰਗਨਾ ਨੇ ਦਿੱਤਾ ਇਹ ਜਵਾਬ
ਇਸ ਦੇ ਜਵਾਬ ਵਿੱਚ, ਕੰਗਨਾ ਨੇ ਕਿਹਾ,"ਜਦੋਂ ਮੈਂ ਇਹ ਕਿਹਾ ਤਾਂ ਮੇਰੇ ਕੋਲ ਬਹੁਤ ਕੰਮ ਸੀ, ਪਰ ਲੌਕਡਾਊਨ ਦੌਰਾਨ ਮੈਂ ਘਰ ਵਿੱਚ ਸਾਂ ਅਤੇ ਉਸੇ ਸਮੇਂ ਮੈਂ ਟਵਿੱਟਰ ਨਾਲ ਜੁੜ ਗਈ। ਪਰ ਜਿਵੇਂ ਹੀ ਇਹ ਲੌਕਡਾਊਨ 2021 ਵਿੱਚ ਖੁੱਲ੍ਹਿਆ, ਟਵਿੱਟਰ ਨੇ ਮੇਰੇ ’ਤੇ ਪਾਬੰਦੀ ਲਗਾ ਦਿੱਤੀ। ਮੈਂ ਇਹ ਵੀ ਸੋਚਿਆ ਕਿ ਚਲੋ ਵਧੀਆ ਹੋਇਆ ਬਲਾ ਟਲ਼ ਗਈ ਪਰ ਉਸ ਸਮੇਂ ਦੌਰਾਨ ਮੇਰੇ ਵਿਰੁੱਧ ਹਰ ਰੋਜ਼ 200 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਜਾਂਦੀਆਂ ਸਨ, ਜਿਸ ਕਾਰਨ ਇਹ ਸਭ ਵਾਪਰਿਆ।
ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਕੰਗਨਾ ਨੂੰ ਪੁੱਛਿਆ, "ਮੈਡਮ, ਤੁਹਾਡੇ ਨਾਲ ਬਹੁਤ ਸਾਰੀ ਸੁਰੱਖਿਆ ਆਈ ਹੈ। ਅਸੀਂ ਤਾਂ ਡਰ ਗਏ ਸਾਂ ਕਿ ਅਸੀਂ ਕੀ ਕਹਿ ਦਿੱਤਾ ਪਰ ਇੰਨੀ ਸਕਿਓਰਿਟੀ ਰੱਖਣੀ ਹੋਵੇ, ਤਾਂ ਇਨਸਾਨ ਨੂੰ ਕੀ ਕਰਨਾ ਪੈਂਦਾ ਹੈ’’? ਤਾਂ ਕੰਗਨਾ ਦਾ ਜਵਾਬ ਸੀ," ਇਸ ਲਈ ਕਿਸੇ ਨੂੰ ਸਿਰਫ ਸੱਚ ਬੋਲਣਾ ਪੈਂਦਾ ਹੈ।"