ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ
ਨਵੀਂ ਦਿੱਲੀ ਦੇ 'ਆਲ ਇੰਡੀਆ ਮੈਡੀਕਲ ਸਾਇੰਸਿਜ਼' (AIIMS) 'ਚ ਇਲਾਜ ਕਰਵਾ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਦੇਹਾਂਤ ਹੋ ਗਿਆ ਹੈ। ਮਨਮੋਹਨ ਸਿੰਘ ਦੀ ਕਈ ਵਾਰ ਬਾਈਪਾਸ ਸਰਜਰੀ ਹੋ ਚੁੱਕੀ ਹੈ
ਨਵੀਂ ਦਿੱਲੀ ਦੇ 'ਆਲ ਇੰਡੀਆ ਮੈਡੀਕਲ ਸਾਇੰਸਿਜ਼' (ਏਮਜ਼) 'ਚ ਇਲਾਜ ਕਰਵਾ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਦੇਹਾਂਤ ਹੋ ਗਿਆ ਹੈ। ਮਨਮੋਹਨ ਸਿੰਘ ਕਈ ਬਿਮਾਰੀਆਂ ਤੋਂ ਪੀੜਤ ਸਨ। ਸਾਲ 2009 ਵਿੱਚ ਉਨ੍ਹਾਂ ਦੀ ਬਾਈਪਾਸ ਸਰਜਰੀ ਹੋਈ ਸੀ। ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਦੇ ਦਿਲ 'ਚ ਕਈ ਬਲਾਕੇਜ ਦਾ ਪਤਾ ਲੱਗਿਆ ਸੀ। ਮਨਮੋਹਨ ਸਿੰਘ ਦਾ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਇਤਿਹਾਸ ਰਿਹਾ ਹੈ। ਉਨ੍ਹਾਂ ਨੇ 1990 ਵਿੱਚ ਬਾਈਪਾਸ ਸਰਜਰੀ ਅਤੇ 2003 ਵਿੱਚ ਸਟੈਂਟ ਇਮਪਲਾਂਟੇਸ਼ਨ ਲਈ ਐਂਜੀਓਪਲਾਸਟੀ ਵੀ ਕੀਤੀ ਸੀ।
ਬਾਈਪਾਸ ਸਰਜਰੀ ਦਿਲ ਦੀਆਂ ਕੋਰੋਨਰੀ ਧਮਨੀਆਂ ਵਿੱਚ ਖੂਨ ਸੰਚਾਰ ਨੂੰ ਠੀਕ ਕਰਨ ਦੀ ਪ੍ਰਕਿਰਿਆ ਹੈ। ਇਸ ਨੂੰ ਕੋਰੋਨਰੀ ਆਰਟਰੀ ਬਾਈਪਾਸ ਗ੍ਰਾਫਟਿੰਗ (CABG) ਜਾਂ ਹਾਰਟ ਬਾਈਪਾਸ ਸਰਜਰੀ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਸਰਜਰੀ ਵਿੱਚ, ਮਰੀਜ਼ ਦੇ ਸਰੀਰ ਦੇ ਕਿਸੇ ਹੋਰ ਹਿੱਸੇ ਤੋਂ ਸਿਹਤਮੰਦ ਖੂਨ ਦੀਆਂ ਨਾੜੀਆਂ ਦਾ ਇੱਕ ਟੁਕੜਾ ਲਿਆ ਜਾਂਦਾ ਹੈ ਅਤੇ ਬਲੌਕ ਕੀਤੀ ਧਮਣੀ ਦੇ ਉੱਪਰ ਅਤੇ ਹੇਠਾਂ ਜੋੜਿਆ ਜਾਂਦਾ ਹੈ। ਇਸ ਨਾਲ ਖੂਨ ਅਤੇ ਆਕਸੀਜਨ ਦਿਲ ਤੱਕ ਪਹੁੰਚਦੀ ਹੈ।
ਜਾਣੋ ਕਿੰਨੀ ਖਤਰਨਾਕ ਹੁੰਦੀ ਬਾਈਪਾਸ ਸਰਜਰੀ?
ਜਦੋਂ ਦਿਲ 'ਚ ਬਲੌਕੇਜ ਹੋਣ ਕਾਰਨ ਖੂਨ ਦਾ ਵਹਾਅ ਠੀਕ ਤਰ੍ਹਾਂ ਨਾਲ ਨਹੀਂ ਚੱਲ ਪਾਉਂਦਾ ਤਾਂ ਬਾਈਪਾਸ ਸਰਜਰੀ ਦੀ ਲੋੜ ਪੈਂਦੀ ਹੈ। ਜਿਸ ਤੋਂ ਬਹੁਤ ਸਾਰਾ ਲਾਭ ਮਿਲ ਸਕਦਾ ਹੈ। ਹਾਲਾਂਕਿ, ਕੁਝ ਲੋਕ ਮੰਨਦੇ ਹਨ ਕਿ ਬਾਈਪਾਸ ਸਰਜਰੀ ਤੋਂ ਬਾਅਦ ਕੋਈ ਵਿਅਕਤੀ ਆਮ ਜੀਵਨ ਨਹੀਂ ਜੀ ਸਕਦਾ। ਜਾਣੋ ਕੀ ਕਹਿੰਦੇ ਹਨ ਡਾਕਟਰ...
ਡਾਕਟਰਾਂ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਹਰ ਉਮਰ ਵਰਗ ਲਈ ਦਿਲ ਦੀ ਬਾਈਪਾਸ ਸਰਜਰੀ ਆਮ ਹੋ ਗਈ ਹੈ। ਗਲਤ ਖਾਣ-ਪੀਣ, ਮੋਟਾਪਾ ਅਤੇ ਹਾਈ ਬਲੱਡ ਪ੍ਰੈਸ਼ਰ ਕਾਰਨ ਵੀ ਨੌਜਵਾਨਾਂ ਨੂੰ ਦਿਲ ਦੀਆਂ ਬੀਮਾਰੀਆਂ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ। ਇਸ ਲਈ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਸਿਰਫ਼ ਬਜ਼ੁਰਗਾਂ ਨੂੰ ਹੀ ਦਿਲ ਦੀ ਬਾਈਪਾਸ ਸਰਜਰੀ ਕਰਵਾਉਣੀ ਪੈਂਦੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਦਿਲ ਦੀ ਬਾਈਪਾਸ ਸਰਜਰੀ ਨਾਲ ਹਾਰਟ ਅਟੈਕ ਵਰਗੀਆਂ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ ਪਰ ਇਨ੍ਹਾਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ। ਇਸ ਲਈ ਸਰਜਰੀ ਤੋਂ ਬਾਅਦ ਵੀ ਸਾਵਧਾਨ ਰਹਿਣਾ ਪੈਂਦਾ ਹੈ ਅਤੇ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਨਹੀਂ ਤਾਂ ਦਿਲ ਦੇ ਰੋਗ ਕਿਸੇ ਵੀ ਸਮੇਂ ਵੱਧ ਸਕਦੇ ਹਨ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।