ਨਵੀਂ ਦਿੱਲੀ: ਕੰਗਨਾ ਰਨੌਤ ਨੇ ਸੋਮਵਾਰ ਨੂੰ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ। ਇਨ੍ਹਾਂ ਟਵੀਟਾਂ ਵਿੱਚ ਕੰਗਨਾ ਨੇ ਦੱਸਿਆ ਹੈ ਕਿ ਉਸ ਦੀ ਮਾਂ ਨੇ ਇੱਕ ਦਲਿਤ ਲੜਕੀ ਨੂੰ ਗੋਦ ਲਿਆ, ਉਸ ਨੂੰ ਪਾਲਿਆ ਅਤੇ 21 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਕਰਵਾਇਆ।


ਕੰਗਨਾ ਨੇ ਟਵੀਟ ਕੀਤਾ, 'ਪਿਆਰੇ ਦੋਸਤੋ, ਬਹੁਤ ਸਾਰੇ ਲੋਕਾਂ ਨੇ ਮੈਨੂੰ ਦਲਿਤਾਂ 'ਤੇ ਅੱਤਿਆਚਾਰ ਨਾਲ ਸਬੰਧਤ ਖ਼ਬਰਾਂ ਟੈਗ ਕੀਤੀਆਂ ਹਨ ਅਤੇ ਬਹੁਤ ਸਾਰੇ ਹੁਸ਼ਿਆਰ ਲੋਕ ਜੋ ਇਨ੍ਹਾਂ ਖ਼ਬਰਾਂ ਰਾਹੀਂ ਸਿਰਫ ਭਾਰਤ ਨੂੰ ਜਾਣਦੇ ਹਨ, ਉਨ੍ਹਾਂ ਨੇ ਮਾਡਰਨ ਇੰਡੀਆ ਨੂੰ ਲੈ ਕੇ ਮੇਰੇ ਵਿਚਾਰ ਦਾ ਮਜ਼ਾਕ ਉਡਾਇਆ। ਅਜਿਹੇ ਲੋਕਾਂ ਲਈ ਮੈਂ ਆਪਣੀ ਜ਼ਿੰਦਗੀ ਅਤੇ ਆਪਣੀ ਭੈਣ ਰਾਜੂਦੀ ਦੀ ਕਹਾਣੀ ਸਾਂਝੀ ਕਰ ਰਹੀ ਹਾਂ ਜੋ ਇਸ ਫੋਟੋ 'ਚ ਦੁਲਹਨ ਹੈ।"



ਕੰਗਨਾ ਨੇ ਅਗਲੇ ਟਵੀਟ ਵਿੱਚ ਲਿਖਿਆ, ‘ਮੇਰੀ ਮਾਂ ਦਾ ਨਵਾਂ-ਨਵਾਂ ਵਿਆਹ ਹੋਇਆ ਸੀ, ਉਹ ਪਿੰਡ ਵਿੱਚ ਮਨਸਾ ਨਾਮ ਦੀ ਇੱਕ ਦਲਿਤ ਔਰਤ ਦੀ ਦੁਰਦਸ਼ਾ ਨੂੰ ਵੇਖ ਕੇ ਬਹੁਤ ਦੁਖੀ ਹੋਈ। ਉਨ੍ਹਾਂ ਦੀਆਂ ਤਿੰਨ ਲੜਕੀਆਂ ਸੀ ਪਰ ਆਮਦਨੀ ਦਾ ਕੋਈ ਸਾਧਨ ਨਹੀਂ ਸੀ। ਜਿਸ ਤੋਂ ਬਾਅਦ, ਸਹੁਰਿਆਂ ਦੀ ਇੱਛਾ ਦੇ ਵਿਰੁੱਧ ਮੇਰੀ ਮਾਂ ਨੇ ਉਸ ਔਰਤ ਦੀ ਛੋਟੀ ਬੱਚੀ ਰਾਜਕੁਮਾਰੀ ਨੂੰ ਗੋਦ ਲੈ ਲਿਆ। ਉਸ ਨੂੰ ਸਕੂਲ ਅਤੇ ਫਿਰ ਕਾਲਜ ਭੇਜਿਆ ਗਿਆ।"



ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਪਿੱਛੇ ਲੜਦੇ ਫੈਨਸ ਨੂੰ ਇਨ੍ਹਾਂ ਕਲਾਕਾਰਾਂ ਦੀ ਸਲਾਹ

ਇੱਕ ਹੋਰ ਟਵੀਟ ਵਿੱਚ, ਕੰਗਨਾ ਨੇ ਕਿਹਾ, ‘ਰਾਜੂ ਦੀ ਸਾਡੇ ਨਾਲ ਵੱਡੀ ਹੋਈ ਅਤੇ 21 ਸਾਲ ਦੀ ਉਮਰ ਵਿੱਚ ਮਾਂ ਨੇ ਉਸ ਦਾ ਵਿਆਹ ਭੂਮੀ ਜੀਜੂ ਨਾਲ ਕਰ ਦਿੱਤਾ। ਉਹ ਚੰਡੀਗੜ੍ਹ 'ਚ ਰਹਿੰਦੇ ਹਨ, ਉਨ੍ਹਾਂ ਦੇ ਬੇਟੇ ਭਾਨੂ ਦਾ ਵਿਆਹ ਇਸ ਹਫਤੇ ਹੋਇਆ। ਜਦੋਂ ਮੈਨੂੰ ਉਸ ਜੋੜੇ ਦੀਆਂ ਪਿਆਰੀਆਂ ਤਸਵੀਰਾਂ ਮਿਲੀਆਂ, ਮੇਰੀ ਮਾਂ ਨੇ ਕਿਹਾ ਕਿ ਲੜਕੀ ਬ੍ਰਾਹਮਣ ਹੈ, ਇਸ ਨੂੰ ਕਦੇ ਕਿਸੇ ਖ਼ਬਰ 'ਚ ਨਹੀਂ ਦਿਖਾਇਆ ਜਾਵੇਗਾ।'

ਸੈਫ ਅਲੀ ਖ਼ਾਨ ਤੇ ਅਰਜੁਨ ਕਪੂਰ ਹੌਰਰ-ਕੌਮੇਡੀ ਫ਼ਿਲਮ 'ਚ ਆਉਣਗੇ ਨਜ਼ਰ, ਹੈਟਰਸ ਨੂੰ ਕਿਵੇਂ ਜਵਾਬ ਦੇਣਗੇ ਅਰਜੁਨ?

ਉਹ ਲਿਖਦੀ ਹੈ, 'ਮੈਂ ਉਨ੍ਹਾਂ ਚੀਜ਼ਾਂ ਦਾ ਕਦੇ ਅਨੁਭਵ ਨਹੀਂ ਕੀਤਾ ਜੋ ਤੁਸੀਂ ਸਾਰੇ ਮੈਨੂੰ ਦਲਿਤਾਂ 'ਤੇ ਅੱਤਿਆਚਾਰਾਂ ਲਈ ਟੈਗ ਕਰਦੇ ਹੋ। ਪਰ ਮੈਂ ਫਿਰ ਵੀ ਤੁਹਾਡੇ 'ਤੇ ਭਰੋਸਾ ਕਰਦੀ ਹਾਂ, ਪਰ ਜਦੋਂ ਮੈਂ ਉਸ ਆਧੁਨਿਕ ਭਾਰਤ ਨੂੰ ਤੁਹਾਡੇ ਨਾਲ ਸਾਂਝਾ ਕਰਦੀ ਹਾਂ, ਜਿਸ ਨੂੰ ਮੇਰੀ ਮਾਂ ਨੇ ਮੈਨੂੰ ਦਿੱਤਾ, ਤਾਂ ਫਿਰ ਤੁਸੀਂ ਮੈਨੂੰ ਝੂਠਾ ਕਹਿਣ ਵਾਲੇ ਕੌਣ ਹੋ? ਉਂਝ ਇਹ ਬੱਚੇ ਇਕੱਠੇ ਬਹੁਤ ਵਧੀਆ ਲੱਗ ਰਹੇ ਹਨ। ਕਿਰਪਾ ਕਰਕੇ ਉਨ੍ਹਾਂ ਨੂੰ ਅਸ਼ੀਰਵਾਦ ਦਿਓ।"

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ