ਪੜਚੋਲ ਕਰੋ
Advertisement
ਹੁਣ ਕੰਗਨਾ ਰਣੌਤ ਨੇ ਜਯਾ ਬੱਚਨ ਨਾਲ ਲਾਇਆ ਆਢਾ, ਕਿਹਾ- ਜੇਕਰ ਅਭਿਸ਼ੇਕ ਲੈ ਲਏ ਫਾਂਸੀ ਤਾਂ ਵੀ ਤੁਸੀਂ ਅਜਿਹਾ ਕਹਿੰਦੇ?
ਰਾਜ ਸਭਾ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਰਵੀ ਕਿਸ਼ਨ ਦਾ ਨਾਂ ਲਏ ਬਗ਼ੈਰ ਬਾਲੀਵੁੱਡ ਦੀ ਰੱਖਿਆ ਤੇ ਸਮਰਥਨ ਦੀ ਅਪੀਲ ਕੀਤੀ।
ਨਵੀਂ ਦਿੱਲੀ: ਰਾਜ ਸਭਾ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਰਵੀ ਕਿਸ਼ਨ ਦਾ ਨਾਂ ਲਏ ਬਗ਼ੈਰ ਬਾਲੀਵੁੱਡ ਦੀ ਰੱਖਿਆ ਤੇ ਸਮਰਥਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੁਝ ਲੋਕ ਜਿਹੜੀ ਪਲੇਟ ਖਾਂਦੇ ਹਨ, ਉਸ ਵਿੱਚ ਛੇਕ ਕਰ ਦਿੰਦੇ ਹਨ। ਕੰਗਨਾ ਰਨੌਤ ਨੇ ਜਯਾ ਬੱਚਨ ਦੇ ਇਸ ਬਿਆਨ 'ਤੇ ਪ੍ਰਤੀਕ੍ਰਿਆ ਦਿੱਤੀ ਹੈ।
ਕੰਗਨਾ ਰਨੌਤ ਨੇ ਟਵੀਟ ਵਿੱਚ ਲਿਖਿਆ, “ਜਯਾ ਜੀ, ਕੀ ਤੁਸੀਂ ਇਹੀ ਕਹਿੰਦੇ ਹੁੰਦੇ ਜੇ ਮੇਰੀ ਥਾਂ ਤੁਹਾਡੀ ਧੀ ਸ਼ਵੇਤਾ ਨੂੰ ਕੁੱਟਿਆ ਜਾਂਦਾ, ਨਸ਼ੇ ਦਿੱਤੇ ਜਾਂਦੇ ਤੇ ਸ਼ੋਸ਼ਣ ਕੀਤਾ ਜਾਂਦਾ। ਕੀ ਤੁਸੀਂ ਉਦੋਂ ਵੀ ਇਹੀ ਕਹਿੰਦੇ ਜੇਕਰ ਅਭਿਸ਼ੇਕ ਲਗਾਤਾਰ ਧਮਕੀਆਂ ਤੇ ਸੋਸ਼ਣ ਦੀ ਗੱਲ ਕਰਦੇ ਤੇ ਇੱਕ ਦਿਨ ਫਾਂਸੀ ਲਾ ਲੈਂਦਾ? ਸਾਡੇ ਨਾਲ ਵੀ ਕੁਝ ਹਮਦਰਦੀ ਦਿਖਾਓ।"
ਵੇਖੋ ਕੰਗਨਾ ਦਾ ਟਵੀਟ:
ਦਰਅਸਲ, ਇੱਕ ਦਿਨ ਪਹਿਲਾਂ ਗੋਰਖਪੁਰ ਦੇ ਸੰਸਦ ਮੈਂਬਰ ਰਵੀ ਕਿਸ਼ਨ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਦੇਸ਼ ਤੇ ਬਾਲੀਵੁੱਡ ਵਿੱਚ ਵੱਧ ਰਹੇ ਨਸ਼ਿਆਂ ਦੀ ਵਰਤੋਂ ਤੇ ਤਸਕਰੀ ਦਾ ਮੁੱਦਾ ਉਠਾਇਆ ਸੀ। ਜਯਾ ਨੇ ਰਵੀ ਕਿਸ਼ਨ ਦੇ ਇਸੇ ਬਿਆਨ ‘ਤੇ ਅੱਜ ਜਯਾ ਬੱਚਨ ਨੇ ਸੰਸਦ ‘ਚ ਰਵੀ ‘ਤੇ ਨਿਸ਼ਾਨਾ ਸਾਧਿਆ ਸੀ।Jaya ji would you say the same thing if in my place it was your daughter Shweta beaten, drugged and molested as a teenage, would you say the same thing if Abhieshek complained about bullying and harassment constantly and found hanging one day? Show compassion for us also 🙏 https://t.co/gazngMu2bA
— Kangana Ranaut (@KanganaTeam) September 15, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement