ਪੜਚੋਲ ਕਰੋ
ਸਾਲ ਚੜ੍ਹਦਿਆਂ ਹੀ ਕੰਗਣਾ ਦੀ ਮੁੜ ਚਰਚਾ! ਹੁਣ ਜੁੱਤੀਆਂ ਸਾਫ ਕਰਦਿਆਂ ਕੀਤਾ ਨਵਾਂ ਐਲਾਨ
ਵਿਵਾਦਾਂ ਦੀ ਰਾਣੀ ਕੰਗਨਾ ਰਣੌਤ ਨਵਾਂ ਸਾਲ ਚੜ੍ਹਦਿਆਂ ਹੀ ਚਰਚਾ ਵਿੱਚ ਆ ਗਈ ਹੈ। ਕੰਗਨਾ ਨੇ ਨਵੇਂ ਸਾਲ ਦੀ ਆਮਦ ਮੌਕੇ ਟਵਿਟਰ 'ਤੇ ਫੋਟੋ ਸ਼ੇਅਰ ਕੀਤੀ ਹੈ। ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਮੁੰਬਈ: ਵਿਵਾਦਾਂ ਦੀ ਰਾਣੀ ਕੰਗਨਾ ਰਣੌਤ ਨਵਾਂ ਸਾਲ ਚੜ੍ਹਦਿਆਂ ਹੀ ਚਰਚਾ ਵਿੱਚ ਆ ਗਈ ਹੈ। ਕੰਗਨਾ ਨੇ ਨਵੇਂ ਸਾਲ ਦੀ ਆਮਦ ਮੌਕੇ ਟਵਿਟਰ 'ਤੇ ਫੋਟੋ ਸ਼ੇਅਰ ਕੀਤੀ ਹੈ। ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਫੋਟੋ 'ਚ ਕੰਗਨਾ ਰਨੌਤ ਆਪਣੀਆਂ ਜੁੱਤੀਆਂ ਸਾਫ਼ ਕਰਦੀ ਦਿਖਾਈ ਦੇ ਰਹੀ ਹੈ। ਫੋਟੋ ਵਿੱਚ ਕੰਗਨਾ ਅਲਮਾਰੀ ਨੇੜੇ ਬੈਠੀ ਜੁੱਤੇ ਸਾਫ਼ ਕਰ ਰਹੀ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਰਨੌਤ ਨੇ ਕੈਪਸ਼ਨ ਲਿਖਿਆ ਹੈ, 'ਜਦੋਂ ਤੋਂ ਮੈਂ ਘਰ ਆਈ ਹਾਂ, ਮੈਂ ਸਿਰਫ ਸਫਾਈ, ਸਫਾਈ ਤੇ ਸਫਾਈ ਕਰ ਰਹੀ ਹਾਂ। ਉਮੀਦ ਹੈ ਕਿ ਮੇਰਾ ਅੱਜ ਕੰਮ ਪੂਰਾ ਹੋ ਜਾਵੇਗਾ ਤੇ 2021 ਵਿੱਚ, ਮੈਂ ਇੱਕ ਰਾਣੀ ਦੇ ਰੂਪ ਵਿੱਚ ਦਾਖਲ ਹੋਵਾਂਗੀ।
ਕੰਗਨਾ ਦੇ ਪ੍ਰਸ਼ੰਸਕ ਇਸ ਪੋਸਟ 'ਤੇ ਜ਼ਬਰਦਸਤ ਟਿੱਪਣੀ ਕਰ ਰਹੇ ਹਨ। ਕਿਸਾਨ ਅੰਦੋਲਨ ਬਾਰੇ ਟਿੱਪਣੀਆਂ ਕਰਕੇ ਕੰਗਣਾ ਕਾਫੀ ਵਿਵਾਦਾਂ ਵਿੱਚ ਆਈ ਸੀ। ਅਜੇ ਵੀ ਉਸ ਦਾ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਹੈ।Ever since I have come home, been only cleaning cleaning and cleaning. They say what you own, owns you as well, after incessant cleaning of days I feel like a slave of my own possessions. Hopefully I will be done today and enter 2021 like a Queen pic.twitter.com/EYyq1DeUKI
— Kangana Ranaut (@KanganaTeam) December 31, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















