Jaswinder Bhalla: ਜਸਵਿੰਦਰ ਭੱਲਾ ਵਿਆਹ ਤੋਂ ਬਾਅਦ ਵੀ ਇੰਨਾਂ ਕਿਵੇਂ ਹੱਸ ਲੈਂਦੇ ਹਨ, ਕਪਿਲ ਸ਼ਰਮਾ ਦੇ ਸਵਾਲ ਦਾ ਭੱਲਾ ਨੇ ਦਿੱਤਾ ਇਹ ਜਵਾਬ
Jaswinder Bhalla kapil Sharma: ਕਪਿਲ ਸ਼ਰਮਾ ਨੇ ਜਸਵਿੰਦਰ ਭੱਲਾ ਨੂੰ ਸਵਾਲ ਪੁੱਛਿਆ ਕਿ ਵਿਆ ਤੋਂ ਬਾਅਦ ਤਾਂ ਬੰਦੇ ਦੀ ਸਮਾਇਲ ਫਿੱਕੀ ਪੈ ਜਾਂਦੀ ਹੈ, ਪਰ ਤੁਹਾਡੇ ਚਿਹਰੇ 'ਤੇ ਸਮਾਇਲ ਹਾਲੇ ਵੀ ਉਸੇ ਤਰ੍ਹਾਂ ਬਰਕਰਾਰ ਹੈ।
Jaswinder Bhalla On The Kapil Sharma Show: ਜਸਵਿੰਦਰ ਭੱਲਾ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਦਾ ਨਾਂ ਇੰਡਸਟਰੀ 'ਚ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ। ਭੱਲਾ 63 ਸਾਲ ਦੀ ਉਮਰ 'ਚ ਵੀ ਪੂਰੀ ਤਰ੍ਹਾਂ ਐਕਟਿਵ ਹਨ। ਉਹ ਨਾ ਸਿਰਫ ਫਿਲਮਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ, ਬਲਕਿ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਨੂੰ ਹਸਾਉਂਦੇ ਰਹਿੰਦੇ ਹਨ।
ਇੰਨੀ ਦਿਨੀਂ ਭੱਲਾ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈਕੇ ਕਾਫੀ ਜ਼ਿਆਦਾ ਸੁਰਖੀਆਂ 'ਚ ਹਨ। ਹਾਲ ਹੀ 'ਚ ਭੱਲਾ ਸਮੇਤ ਪੂਰੀ ਸਟਾਰ ਕਾਸਟ ਨੂੰ 'ਦ ਕਪਿਲ ਸ਼ਰਮਾ ਸ਼ੋਅ' 'ਚ ਵੀ ਦੇਖਿਆ ਗਿਆ ਸੀ। ਇੱਥੇ ਫਿਲਮ ਦੇ ਕਲਾਕਾਰਾਂ ਨੇ ਆਪਣੀ ਕਾਮਿਕ ਟਾਈਮਿੰਗ ਦੇ ਨਾਲ ਲੋਕਾਂ ਨੂੰ ਖੂਬ ਹਸਾਇਆ। ਇਸ ਦੌਰਾਨ ਕਪਿਲ ਸ਼ਰਮਾ ਨੇ ਜਸਵਿੰਦਰ ਭੱਲਾ ਨੂੰ ਸਵਾਲ ਪੁੱਛਿਆ ਕਿ ਵਿਆ ਤੋਂ ਬਾਅਦ ਤਾਂ ਬੰਦੇ ਦੀ ਸਮਾਇਲ ਫਿੱਕੀ ਪੈ ਜਾਂਦੀ ਹੈ, ਪਰ ਤੁਹਾਡੇ ਚਿਹਰੇ 'ਤੇ ਸਮਾਇਲ ਹਾਲੇ ਵੀ ਉਸੇ ਤਰ੍ਹਾਂ ਬਰਕਰਾਰ ਹੈ। ਇਸ ਦੇ ਜਵਾਬ 'ਚ ਭੱਲਾ ਨੇ ਕੀ ਕਿਹਾ ਦੇਖੋ ਇਸ ਵੀਡੀਓ 'ਚ:
View this post on Instagram
ਜਦੋਂ ਭੱਲਾ ਨੇ ਕਪਿਲ ਦੇ ਸ਼ੋਅ 'ਚ ਜਾਣ ਤੋਂ ਪਹਿਲਾਂ ਖੂਬ ਕੀਤੀ ਹਿੰਦੀ ਬੋਲਣ ਦੀ ਪ੍ਰੈਕਟਿਸ
ਇਸ ਦੇ ਨਾਲ ਨਾਲ ਬਿਨੂੰ ਢਿੱਲੋਂ ਨੇ ਕਪਿਲ ਦੇ ਸ਼ੋਅ 'ਚ ਖੁਲਾਸਾ ਕੀਤਾ ਸੀ ਕਿ ਭੱਲਾ ਸ਼ੋਅ 'ਚ ਜਾਣ ਤੋਂ ਪਹਿਲਾਂ ਪੂਰਾ ਦਿਨ ਹਿੰਦੀ ਬੋਲਣ ਦੀ ਪ੍ਰੈਕਟਿਸ ਕਰ ਰਹੇ ਸੀ। ਉਨ੍ਹਾਂ ਦਿੱਲੀ ਤੇ ਬੈਂਗਲੋਰ 'ਚ ਵੱਸਦੇ ਆਪਣੇ ਦੋਸਤਾਂ ਨੂੰ ਹਿੰਦੀ ਬਾਰੇ ਕਾਫੀ ਪੁੱਛਿਆ ਸੀ।
ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟਾ 3' 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਭੱਲਾ ਦੇ ਨਾਲ ਨਾਲ ਸੋਨਮ ਬਾਜਵਾ, ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਤੇ ਸ਼ਿੰਦਾ ਗਰੇਵਾਲ ਮੱੁਖ ਭੂਮਿਕਾਵਾਂ 'ਚ ਨਜ਼ਰ ਆਉਣਗੇ।