Kapil Sharma: ਕਪਿਲ ਸ਼ਰਮਾ ਪਰਿਵਾਰ ਨਾਲ ਵਿਦੇਸ਼ ਮਨਾ ਰਹੇ ਛੁੱਟੀਆਂ, ਵੀਡੀਓ ਕੀਤਾ ਸ਼ੇਅਰ
ਕਪਿਲ ਸ਼ਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਵੀਡੀਓ ਸ਼ੇਅਰ ਕੀਤਾ ਹੈ, ਜਿਸ ਉੇਹ ਆਪਣੀ ਪਤਨੀ ਗਿੰਨੀ ਚਤਰਥ ਨਾਲ ਸਕੂਟਰ ਰਾਈਡਿੰਗ ਦਾ ਆਨੰਦ ਉਠਾ ਰਹੇ ਹਨ। ਵੀਡੀਓ `ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਦੋਵੇਂ ਸਕੂਟਰ `ਤੇ ਰੇਸ ਲਗਾ ਰਹੇ ਹਨ
Kapil Sharma: ਕਪਿਲ ਸ਼ਰਮਾ ਆਪਣੇ ਸ਼ੋਅ ਦਾ ਨਵਾਂ ਸੀਜ਼ਨ ਲੈਕੇ ਜਲਦ ਟੀਵੀ ਤੇ ਵਾਪਸੀ ਕਰ ਰਹੇ ਹਨ। ਇਸ ਤੋਂ ਪਹਿਲਾਂ ਕਪਿਲ ਆਪਣੇ ਪਰਿਵਾਰ ਨਾਲ ਵਿਦੇਸ਼ `ਚ ਛੁੱਟੀਆਂ ਮਨਾਉਂਦੇ ਨਜ਼ਰ ਆਏ। ਕਪਿਲ ਸ਼ਰਮਾ ਇੰਨੀਂ ਦਿਨੀਂ ਵਿਦੇਸ਼ `ਚ ਹਨ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ, ਜਿਸ ਨਾਲ ਜੁੜੀਆਂ ਤਸਵੀਰਾਂ ਤੇ ਵੀਡੀਓਜ਼ ਉਹ ਲਗਾਤਾਰ ਆਪਣੇ ਫ਼ੈਨਜ਼ ਨਾਲ ਸ਼ੇਅਰ ਕਰ ਰਹੇ ਹਨ।
ਕਪਿਲ ਸ਼ਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਉੇਹ ਆਪਣੀ ਪਤਨੀ ਗਿੰਨੀ ਚਤਰਥ ਨਾਲ ਸਕੂਟਰ ਰਾਈਡਿੰਗ ਦਾ ਆਨੰਦ ਉਠਾ ਰਹੇ ਹਨ। ਵੀਡੀਓ `ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਦੋਵੇਂ ਸਕੂਟਰ `ਤੇ ਰੇਸ ਲਗਾ ਰਹੇ ਹਨ। ਇਹ ਵੀਡੀਓ ਸ਼ੇਅਰ ਕਰਦਿਆਂ ਕਪਿਲ ਨੇ ਕੈਪਸ਼ਨ ਲਿਖੀ, "ਹਮੇਸ਼ਾ ਦੀ ਤਰ੍ਹਾਂ ਉਹ (ਗਿੰਨੀ) ਜਿੱਤ ਗਈ।" ਇਸ ਦੇ ਨਾਲ ਕਪਿਲ ਨੇ ਹੈਸ਼ਟੈਗ #ਪਾਰਟਨਰਜ਼ ਦਾ ਇਸਤੇਮਾਲ ਕੀਤਾ।
View this post on Instagram
ਕਾਬਿਲੇਗ਼ੌਰ ਹੈ ਕਿ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਨੇ ਸਾਲ 2018 `ਚ ਲਵ ਮੈਰਿਜ ਕੀਤੀ ਸੀ। ਇਨ੍ਹਾਂ ਦੋਵਾਂ ਦੀ ਲਵ ਸਟੋਰੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਜਿਸ ਸਮੇਂ ਇਸ ਜੋੜੇ ਦਾ ਪਿਆਰ ਪਰਵਾਨ ਚੜ੍ਹਿਆ ਉਦੋਂ ਗਿੰਨੀ ਅਮੀਰ ਪਰਿਵਾਰ ਤੋਂ ਸੀ, ਜਦਕਿ ਕਪਿਲ ਸ਼ਰਮਾ ਮਿਡਲ ਕਲਾਸ ਫ਼ੈਮਿਲੀ ਤੋਂ ਆਉਂਦੇ ਸਨ। ਕਪਿਲ ਨੇ ਆਪਣੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਇਹ ਜੋੜੀ ਬੇਮੇਲ ਸੀ। ਉਨ੍ਹਾਂ ਨੂੰ ਬਿਲਕੁਲ ਯਕੀਨ ਨਹੀਂ ਸੀ ਉਨ੍ਹਾਂ ਦੋਵਾਂ ਦਾ ਕਦੇ ਵਿਆਹ ਹੋ ਸਕਦਾ ਹੈ। ਪਰ ਅੱਜ ਇਹ ਜੋੜਾ ਖੁਸ਼ਹਾਲ ਜ਼ਿੰਦਗੀ ਜੀ ਰਿਹਾ ਹੈ। ਇਨ੍ਹਾਂ ਦੇ ਦੋ ਬੱਚੇ ਹਨ।