ਪੜਚੋਲ ਕਰੋ
Advertisement
ਜਲਦੀ ਹੀ ਵਿਕ ਜਾਵੇਗਾ 70 ਸਾਲ ਪੁਰਾਣਾ ਆਰ.ਕੇ. ਸਟੂਡੀਓ
ਮੁੰਬਈ: ਬਾਲੀਵੁੱਡ ਇੰਡਸਟਰੀ ‘ਚ 100 ਸਾਲ ਤੋਂ ਵੀ ਜ਼ਿਆਦਾ ਲੰਮੇ ਸਮੇਂ ਤੋਂ ਕਪੂਰ ਖ਼ਾਨਦਾਨ ਕੰਮ ਕਰ ਰਿਹਾ ਹੈ। ਸਿਰਫ ਇਹੀ ਨਹੀਂ 1940 ‘ਚ ਰਾਜ ਕਪੂਰ ਸਾਹਬ ਨੇ ਮੁੰਬਈ ‘ਚ ਆਰ.ਕੇ. ਸਟੂਡੀਓ ਬਣਾਇਆ ਸੀ ਜੋ 2 ਏਕੜ ‘ਚ ਫੈਲਿਆ ਹੋਇਆ ਹੈ। ਇਸ ਸਟੂਡੀਓ ‘ਚ ਕਈ ਫ਼ਿਲਮਾਂ ਦਾ ਨਿਰਮਾਣ ਕੀਤਾ ਗਿਆ ਅਤੇ 1988 ‘ਚ ਉਨ੍ਹਾਂ ਦੀ ਮੌਤ ਤੋਂ ਬਾਅਦ ਹੀ ਕਪੂਰ ਖਾਨਦਾਨ ਇਸ ਨੂੰ ਚਲਾ ਰਿਹਾ ਹੈ।
ਹੁਣ ਖ਼ਬਰ ਹੈ ਕਿ ਕਪੂਰ ਫੈਮਿਲੀ ਨੇ ਇਸ ਨੂੰ ਵੇਚਣ ਦਾ ਫੈਸਲਾ ਲਿਆ ਹੈ, ਜਿਸ ‘ਚ ਪੂਰੇ ਖ਼ਾਨਦਾਨ ਦੀ ਰਜ਼ਾਮੰਦੀ ਹੈ। ਜਣਾਕਾਰੀ ਮੁਤਾਬਕ ਕਪੂਰ ਖਾਨਦਾਨ ਨੇ ਮਿਲ ਕੇ ਇੱਕ ਟੀਮ ਦਾ ਗਠਨ ਵੀ ਕੀਤਾ ਹੈ ਜੋ ਬਿਲਡਰਸ, ਡਿਵੈਲਪਰਸ ਅਤੇ ਕਾਰਪੋਰੇਟੲਸ ਦੇ ਨਾਲ ਮਿਲ ਕੇ ਸਟੂਡਿਓ ਦੀ ਡੀਲ ਕਰਨ ‘ਚ ਲੱਗੀ ਹੋਈ ਹੈ।
ਕਪੂਰ ਖ਼ਾਨਦਾਨ ਨੇ ਦੱਸਿਆ ਕਿ ਉਹ ਆਰ.ਕੇ. ਸਟੂਡਿਓ ਦਾ ਅੱਧਾ ਹਿੱਸਾ ਵੇਚ ਰਹੇ ਹਨ ਅਤੇ ਅੱਧੇ ਹਿੱਸੇ ਨੂੰ ਦੋਬਾਰਾ ਠੀਕ ਕੀਤਾ ਜਾਵੇਗਾ। ਇਸ ਬਾਰੇ ਰਿਸ਼ੀ ਕਪੂਰ ਨੇ ਕਿਹਾ, ‘ਜੀ ਹਾਂ, ਇਹ ਸੱਚ ਹੈ ਕਿ ਅਸੀਂ ਆਰ.ਕੇ. ਸਟੂਡਿਓ ਵੇਚ ਰਹੇ ਹਾਂ। ਅਸੀਂ ਇਹ ਫੈਲਸਾ ਦਿਲ ‘ਤੇ ਪੱਥਰ ਰੱਖ ਕੇ ਲਿਆ ਹੈ।’
ਆਰ.ਕੇ. ਬੈਨਰ ਹੇਠ ਆਖਰੀ ਫ਼ਿਲਮ 1999 ‘ਚ ਆਈ ‘ਆ ਅੱਬ ਲੌਟ ਚਲੇਂ’ ਬਣੀ ਸੀ। ਇਸ ‘ਚ ਐਸ਼ਵਰੀਆ ਰਾਏ ਬੱਚਨ ਅਤੇ ਅਕਸ਼ੈ ਖੰਨਾ ਨੇ ਮੁੱਖ ਕਿਰਦਾਰ ਨਿਭਾਇਆ ਸੀ। ਆਪਣੇ ਸਮੇਂ ਦੇ ਹੈਂਡਸਮ ਐਕਟਰ ਰਾਜੇਸ਼ ਖੰਨਾ ਵੀ ਫ਼ਿਲਮ ਦਾ ਅਹਿਮ ਹਿੱਸਾ ਸੀ।
ਬੀਤੇ ਸਾਲ 16 ਸਤੰਬਰ ਇੱਕ ਰਿਆਂਲਟੀ ਡਾਂਸ ਸ਼ੋਅ ਦੀ ਸ਼ੂਟਿੰਗ ਸਮੇਂ ਆਰ.ਕੇ. ਸਟੂਡਿਓ ‘ਚ ਅੱਗ ਲੱਗ ਗਈ ਸੀ। ਇਸ ‘ਚ ਸਟੂਡੀਓ ਦੀ ਕਈ ਦੁਰਲਭ ਚੀਜ਼ਾਂ ਸੜ ਕੇ ਸੁਆਹ ਹੋ ਗਈਆਂ ਸੀ। ਇਸ ‘ਚ ‘ਮੇਰਾ ਨਾਮ ਜੋਕਰ’ ਫ਼ਿਲਮ ਵਾਲਾ ਮਾਸਕ ਵੀ ਸ਼ਾਮਲ ਸੀ ਜਿਸ ਦਾ ਫ਼ਿਲਮ ‘ਚ ਜੋਕਰ ਨੇ ਇਮਤੇਮਾਲ ਕੀਤਾ ਗਿਆ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement