Sargun Mehta: ਸਰਗੁਣ ਮਹਿਤਾ 'ਤੇ ਆਇਆ ਕਰਨ ਔਜਲਾ ਦਾ ਦਿਲ, ਸਰਗੁਣ ਦੀ ਡਾਂਸ ਵੀਡੀਓ ਸ਼ੇਅਰ ਕਰ ਕਹੀ ਇਹ ਗੱਲ
Karan Aujla: ਕਰਨ ਔਜਲਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸਰਗੁਣ ਮਹਿਤਾ ਦੀ ਵੀਡੀਓ ਸ਼ੇਅਰ ਕੀਤੀ ਹੈ।
Karan Aujla Sargun Mehta: ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਫਿਲਹਾਲ ਕਰਨ ਔਜਲਾ ਆਪਣੀ ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਕਰਕੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਕਰਨ ਦੀ ਐਲਬਮ ਪੂਰੀ ਦੁਨੀਆ 'ਚ ਖੂਬ ਵਾਹ-ਵਾਹੀ ਖੱਟ ਰਹੀ ਹੈ।
ਇਸ ਦਰਮਿਆਨ ਕਰਨ ਔਜਲਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸਰਗੁਣ ਮਹਿਤਾ ਦੀ ਵੀਡੀਓ ਸ਼ੇਅਰ ਕੀਤੀ ਹੈ। ਇਹ ਤਾਂ ਕਰਨ ਔਜਲਾ ਆਪਣੇ ਕਈ ਇੰਟਰਵਿਉਜ਼ 'ਚ ਕਬੂਲ ਕਰ ਚੁੱਕਿਆ ਹੈ ਕਿ ਉਹ ਸਰਗੁਣ ਨੂੰ ਆਪਣਾ ਕ੍ਰਸ਼ ਮੰਨਦਾ ਹੈ ਅਤੇ ਸਰਗੁਣ ਨਾਲ ਕੰਮ ਕਰਨਾ ਚਾਹੁੰਦਾ ਹੈ।
ਦਰਅਸਲ, ਸਰਗੁਣ ਮਹਿਤਾ ਨੇ ਹਾਲ ਹੀ 'ਚ ਕਰਨ ਔਜਲਾ ਦੇ ਗਾਣੇ 'ਸੌਫਟਲੀ' 'ਤੇ ਰੀਲ ਬਣਾਈ ਸੀ, ਜਿਸ ਵਿੱਚ ਸਰਗੁਣ ਨੇ ਸ਼ਾਨਦਾਰ ਡਾਂਸ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਇਹ ਵੀ ਲਿਿਖਿਆ ਕਿ ਉਸ ਨੂੰ ਕਰਨ ਔਜਲਾ ਦਾ ਗਾਣਾ ਕਾਫੀ ਪਸੰਦ ਆਇਆ ਹੈ। ਸਰਗੁਣ ਮਹਿਤਾ ਦਾ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ 1 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਦੇਖੋ ਇਹ ਵੀਡੀਓ:
View this post on Instagram
ਕਰਨ ਨੇ ਇੰਝ ਕੀਤਾ ਰਿਐਕਟ
ਕਰਨ ਨੇ ਸਰਗੁਣ ਦੀ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਰੀਪੋਸਟ ਕੀਤਾ ਅਤੇ ਕਿਹਾ ਕਿ ਉਸ ਨੂੰ ਤਾਂ ਸਰਗੁਣ ਦਾ ਡਾਂਸ ਹੀ ਸਭ ਤੋਂ ਜ਼ਿਆਦਾ ਪਸੰਦ ਆਇਆ। ਇਸ ਦੇ ਨਾਲ ਹੀ ਉਸ ਨੇ ਅੱਗ ਵਾਲੀ ਇਮੋਜੀ ਵੀ ਪੋਸਟ ਕੀਤੀ। ਦੇਖੋ ਕਰਨ ਦੀ ਪੋਸਟ:
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਤੇ ਸਰਗੁਣ ਮਹਿਤਾ ਦੋਵੇਂ ਇੱਕ ਦੂਜੇ ਨਾਲ ਕੰਮ ਕਰਨ ਦੀ ਇੱਛਾ ਪ੍ਰਗਟਾ ਚੁੱਕੇ ਹਨ। ਸਰਗੁਣ ਮਹਿਤਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਹਾਲ ਹੀ 'ਚ ਫਿਲਮ 'ਸਿੱਧੂਜ਼ ਆਫ ਸਾਊਥਹਾਲ' 'ਚ ਨਜ਼ਰ ਆ ਚੁੱਕੀ ਹੈ। ਇਸ ਦੇ ਨਾਲ ਨਾਲ ਉਹ ਆਪਣੀ ਆਉਣ ਵਾਲੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਦੀ ਸ਼ੂਟਿੰਗ 'ਚ ਬਿਜ਼ੀ ਹੈ।