ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਜਿਸ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗੀਤਾਂ ਦੀ ਮਸ਼ੀਨ ਕਿਹਾ ਜਾਂਦਾ ਹੈ, ਅੱਜ ਆਪਣਾ 24th ਬਰਥਡੇ ਮਨਾ ਰਹੇ ਹਨ। ਬਹੁਤ ਛੋਟੀ ਉਮਰ 'ਚ ਹੀ ਕਰਨ ਨੇ ਇੰਡਸਟਰੀ 'ਚ ਐਂਟਰੀ ਕੀਤੀ ਤੇ ਘੱਟ ਟਾਈਮ,  ਘੱਟ ਉਮਰ 'ਚ ਕਰਨ ਔਜਲਾ ਨੇ ਆਪਣੀ ਵੱਡੀ ਪਛਾਣ ਬਣਾਈ। ਕਰਨ ਦੇ ਬਰਥਡੇ 'ਤੇ ਤਹਾਨੂੰ ਮਿਲਾਉਂਦੇ ਹਾਂ ਕਰਨ ਨਾਲ ਜੁੜੇ ਕੁਝ ਫੈਕਟਸ ਦੇ ਨਾਲ। ਅਸੀਂ ਸਭ ਜਾਣਦੇ ਹਾਂ ਬਤੌਰ ਗਾਇਕ ਕਰਨ ਔਜਲਾ ਨੇ ਹੁਣ ਤਕ ਕਈ ਗਾਣੇ ਕੀਤੇ ਹਨ, ਜੋ ਸਾਰੇ ਹੀ ਸੁਪਰਹਿੱਟ ਹੋਏ ਹਨ।


ਪਰ ਜੇਕਰ ਕਰਨ ਔਜਲਾ ਦੇ ਮਿਊਜ਼ਿਕ ਕਰੀਅਰ ਦੇ ਸਭ ਤੋਂ ਪਹਿਲੇ ਗਾਣੇ ਦੀ ਗੱਲ ਕਰੀਏ ਤਾਂ ਕਰਨ ਦਾ ਪਹਿਲਾ ਗਾਣਾ ਸੀ ਸੈੱਲਫ਼ੋਨ, ਜਿਸ ਨੂੰ ਕਰਨ ਨੇ ਲਿਖਿਆ ਤੇ ਮੈਕ ਬੈਨੀਪਾਲ ਨੇ ਗਾਇਆ ਸੀ। ਕਰਨ ਪਹਿਲੀ ਵਾਰ ਇਸੇ ਗਾਣੇ 'ਚ ਫ਼ੀਚਰ ਹੋਏ ਸੀ। ਇਹ ਗੀਤ ਸਾਲ 2014 'ਚ ਰਿਲੀਜ਼ ਹੋਇਆ ਸੀ ਓਦੋਂ ਕਰਨ ਦੀ ਉਮਰ ਮਹਿਜ਼ 17 ਸਾਲ ਸੀ। ਕੀ ਤਹਾਨੂੰ ਪਤਾ ਹੈ ਕਿ ਲਿਰੇਸਿਸਟ ਵਜੋਂ ਕਰਨ ਔਜਲਾ ਦਾ ਗੀਤ 'ਰੇਂਜ' ਸੀ। ਜੱਸੀ ਦੀ ਐਲਬਮ 'replay' ਤਾਂ ਤੁਹਾਨੂੰ ਯਾਦ ਹੀ ਹੋਵੇਗੀ। ਉਸ ਹੀ ਐਲਬਮ 'ਚ ਜਨਾਬ ਦਾ ਲਿਖਿਆ ਗਾਣਾ 'ਰੇਂਜ' ਸਾਲ 2014 ਦੀ ਸ਼ੁਰੂਆਤ ਵਿਚ ਆਇਆ ਸੀ।

ਇਹ ਗਾਣਾ ਸਿਰਫ ਆਡੀਓ ਗਾਣਾ ਰਿਲੀਜ਼ ਹੋਇਆ ਸੀ। ਓਦੋ ਤੋਂ ਲੈ ਕੇ ਹੁਣ ਤੱਕ ਜੱਸੀ ਤੇ ਕਰਨ ਦੀ ਚੰਗੀ ਦੋਸਤੀ ਹੈ। ਤਾਂ ਹੀ ਤਾਂ ਸਟਾਰ ਬਣਨ ਤੋਂ ਬਾਅਦ ਵੀ ਇਹ ਦੋਨੋਂ ਸਿਤਾਰੇ ਇਕੱਠੇ ਹਨ। ਕਰਨ ਦੇ ਪੇਰੈਂਟਸ ਉਨ੍ਹਾਂ ਨੂੰ ਛੋਟੀ ਉਮਰ 'ਚ ਹੀ ਛੱਡ ਕੇ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ। ਉਸ ਤੋਂ ਬਾਅਦ ਕਰਨ ਔਜਲਾ ਆਪਣੀਆਂ ਭੈਣਾਂ ਕੋਲ ਕੈਨੇਡਾ ਚਲੇ ਗਏ ਸੀ। ਕਰਨ ਨੇ ਆਪਣੀ 9ਵੀਂ ਤੋਂ 12ਵੀਂ ਤੱਕ ਦੀ ਪੜ੍ਹਾਈ ਕੈਨੇਡਾ 'ਚ ਹੀ ਕੀਤੀ। ਪੜ੍ਹਾਈ ਤੋਂ ਬਾਅਦ ਕਰਨ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਇਕ ਪੋਰਟ 'ਤੇ ਵਾਸ਼ਰਮੈਨ ਦੀ ਨੌਕਰੀ ਵੀ ਕਾਫੀ ਦੇਰ ਤੱਕ ਕੀਤੀ।

ਅਜੇ ਦੇਵਗਨ ਕਰਕੇ ਅੱਜ ਤੱਕ ਕੁਵਾਰੀ ਬੈਠੀ ਹੈ ਤੱਬੂ, ਦਿ ਕਪਿਲ ਸ਼ਰਮਾ ਸ਼ੋਅ 'ਚ ਖੋਲ੍ਹਿਆ ਰਾਜ

ਅੱਜ ਸਾਰੇ ਕਰਨ ਔਜਲਾ ਨੂੰ ਗੀਤਾਂ ਦੀ ਮਸ਼ੀਨ ਦੇ ਨਾਮ ਨਾਲ ਜਾਣਦੇ ਹਨ। ਪਰ ਕੀ ਤਹਾਨੂੰ ਪਤਾ ਹੈ ਇਹ ਟੈਗ ਕਰਨ ਨੂੰ ਕਿਸ ਨੇ ਦਿੱਤਾ ਸੀ? ਇਹ ਉਹ ਹੀ ਸ਼ਕਸ ਹੈ ਜੋ ਆਪਣੇ ਹਰ ਗੀਤ ਤੋਂ ਪਹਿਲਾਂ ਯੂਜ਼ ਕਰਦਾ ਹੈ 'ਆ ਗਿਆ ਨੀ ਓਹੀ ਬਿੱਲੋ ਟਾਈਮ' ਜੀ ਹਾਂ ਕਰਨ ਨੂੰ ਇਹ ਟੈਗ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਦੀਪ ਜੰਡੂ ਨੇ ਦਿੱਤਾ ਸੀ। ਭਾਵੇਂ ਕਿਸੇ ਆਪਸੀ ਮਤਭੇਦ ਕਾਰਨ ਇਹ ਦੋਵੇਂ ਹੁਣ ਇਕੱਠੇ ਕੰਮ ਨਹੀਂ ਕਰ ਰਹੇ। ਪਰ ਦੀਪ ਜੰਡੂ ਵਲੋਂ ਦਿੱਤਾ ਇਹ ਟੈਗ ਹੁਣ ਤਕ ਕਰਨ ਔਜਲਾ ਦੇ ਨਾਲ ਹੈ। ਕਰਨ ਨੇ ਪਿਛਲੇ ਸਾਲ ਆਪਣੀ ਗਰਲਫਰੈਂਡ ਪਲਕ ਜੋ ਕਿ ਕੈਨੇਡੀਅਨ ਬੋਰਨ ਹੈ ਉਸ ਨਾਲ ਮੰਗਣੀ ਕਰ ਲਈ ਸੀ। ਇਸ ਖਬਰ ਨੇ ਕਰਨ ਦੀ ਫੀਮੇਲ ਫੋਲੋਵਿੰਗ 'ਚ ਕਾਫੀ ਹਲਚਲ ਮਚਾਈ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ