ਕਰੀਨਾ ਕਪੂਰ ਨੇ ਆਮਿਰ ਖਾਨ ਦੇ ਜਨਮਦਿਨ 'ਤੇ ਜਾਰੀ ਕੀਤਾ 'ਲਾਲ ਸਿੰਘ ਚੱਢਾ' ਦਾ ਨਵਾਂ ਲੁਕ, ਸਿੱਖ ਕਿਰਦਾਰ 'ਚ ਨਜ਼ਰ ਆ ਰਹੇ Mr Perfectionist
ਬਾਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਤੇ ਉਨ੍ਹਾਂ ਦੇ ਫੈਨਸ ਲਈ ਅੱਜ ਬੇਹੱਦ ਖਾਸ ਦਿਨ ਹੈ। ਆਮਿਰ ਖ਼ਾਨ ਅੱਜ 56 ਸਾਲ ਦੇ ਹੋ ਗਏ ਹਨ। ਆਮਿਰ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਫੈਨਸ ਤੇ ਸਿਤਾਰੇ ਉਨ੍ਹਾਂ ਨੂੰ ਮੁਬਾਰਕਬਾਦ ਦੇ ਰਹੇ ਹਨ।
ਬਾਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਤੇ ਉਨ੍ਹਾਂ ਦੇ ਫੈਨਸ ਲਈ ਅੱਜ ਬੇਹੱਦ ਖਾਸ ਦਿਨ ਹੈ। ਆਮਿਰ ਖ਼ਾਨ ਅੱਜ 56 ਸਾਲ ਦੇ ਹੋ ਗਏ ਹਨ। ਆਮਿਰ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਫੈਨਸ ਤੇ ਸਿਤਾਰੇ ਉਨ੍ਹਾਂ ਨੂੰ ਮੁਬਾਰਕਬਾਦ ਦੇ ਰਹੇ ਹਨ। ਇਸੇ ਤਰ੍ਹਾਂ ਕਰੀਨਾ ਕਪੂਰ ਨੇ ਆਮਿਰ ਖਾਨ ਨੂੰ ਵਿਸ਼ ਕਰਦੇ ਇਕ ਖਾਸ ਤੋਹਫ਼ਾ ਵੀ ਦਿੱਤਾ। ਫ਼ਿਲਮ 'ਲਾਲ ਸਿੰਘ ਚੱਢਾ' ਤੋਂ ਕਰੀਨਾ ਕਪੂਰ ਨੇ ਆਮਿਰ ਦਾ ਨਵਾਂ ਲੁਕ ਜਾਰੀ ਕੀਤਾ ਹੈ। ਜਿਸ 'ਚ ਆਮਿਰ ਦਸਤਾਰ ਬੰਨ ਕੇ ਸਿੱਖ ਕਿਰਦਾਰ 'ਚ ਨਜ਼ਰ ਆ ਰਹੇ ਹਨ।
ਕਰੀਨਾ ਕਪੂਰ ਨੇ ਲਿਖਿਆ, "ਜਨਮਦਿਨ ਮੁਬਾਰਕ...ਇਥੇ ਕੋਈ ਵੀ ਤੁਹਾਡੇ ਵਰਗਾ ਨਹੀਂ ਹੋ ਸਕਦਾ। ਇਸ ਫ਼ਿਲਮ ਡਾਇਮੰਡ ਫ਼ਿਲਮ 'ਚ ਤੁਹਾਡੇ ਵਲੋਂ ਕੀਤੇ ਕ੍ਰਿਸ਼ਮੇ ਨੂੰ ਦੇਖਣ ਲਈ ਲੋਕ ਹੋਰ ਉਡੀਕ ਨਹੀਂ ਕਰ ਸਕਦੇ।" ਫ਼ਿਲਮ 'ਲਾਲ ਸਿੰਘ ਚੱਢਾ' ਦਾ ਸ਼ੂਟ ਆਮਿਰ ਤੇ ਕਰੀਨਾ ਨੇ ਪੰਜਾਬ 'ਚ ਵੀ ਕੀਤਾ ਹੈ। ਕਹਾਣੀ ਦਾ ਕੰਸੈਪਟ ਪੰਜਾਬ ਨਾਲ ਜੁੜਦਾ ਹੈ। ਇਸ ਦਾ ਅੰਦਾਜ਼ਾ ਆਮਿਰ ਖ਼ਾਨ ਦੀਆਂ ਲੁਕਸ ਤੋਂ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ:
Aishwarya Rai ਨੇ ਕੀਤਾ ਖੁਲਾਸਾ, ਆਖਰ ਕਿਉਂ ਠੁਕਰਾਈ ਸੀ ਸ਼ਾਹਰੁਖ ਖਾਨ ਦੀ ਫਿਲਮ 'ਕੁਛ ਕੁਛ ਹੋਤਾ ਹੈ'
ਪਹਿਲਾ ਫਿਲਮ 'ਲਾਲ ਸਿੰਘ ਚੱਢਾ' ਸਾਲ 2020 'ਚ ਕ੍ਰਿਸਮਸ ਮੌਕੇ ਰਿਲੀਜ਼ ਹੋਣੀ ਸੀ। ਪਰ ਕੋਰੋਨਾ ਦੀ ਮਾਰ ਇਸ ਫ਼ਿਲਮ 'ਤੇ ਵੀ ਪਈ। ਜਿਸ ਕਰਕੇ ਫ਼ਿਲਮ ਦੀ ਚਲਦੀ ਸ਼ੂਟਿੰਗ ਨੂੰ ਬੰਦ ਕਰਨਾ ਪਿਆ ਸੀ। ਇਸ ਤੋਂ ਬਾਅਦ ਮੇਕਰਸ ਨੇ ਇਸ ਦੀ ਪੈਂਡਿੰਗ ਸ਼ੂਟਿੰਗ ਨੂੰ ਟਰਕੀ 'ਚ ਪੂਰਾ ਕੀਤਾ। ਹੁਣ ਫ਼ਿਲਮ 'ਲਾਲ ਸਿੰਘ ਚੱਢਾ' ਇਸ ਸਾਲ ਕ੍ਰਿਸਮਸ ਮੌਕੇ ਰਿਲੀਜ਼ ਕੀਤੀ ਜਾਏਗੀ।
https://play.google.com/store/
https://apps.apple.com/in/app/