Aishwarya Rai ਨੇ ਕੀਤਾ ਖੁਲਾਸਾ, ਆਖਰ ਕਿਉਂ ਠੁਕਰਾਈ ਸੀ ਸ਼ਾਹਰੁਖ ਖਾਨ ਦੀ ਫਿਲਮ 'ਕੁਛ ਕੁਛ ਹੋਤਾ ਹੈ'
ਬਾਲੀਵੁੱਡ ਦੀਆਂ ਸਭ ਤੋਂ ਵਧੀਆ ਤੇ ਯਾਦਗਾਰੀ ਫਿਲਮਾਂ ਦੀ ਗੱਲ ਕਰੀਏ ਤਾਂ 'ਕੁਛ ਕੁਛ ਹੋਤਾ ਹੈ' ਵੀ ਇਸ ਸੂਚੀ 'ਚ ਟੌਪ 'ਤੇ ਆਉਂਦੀ ਹੈ। ਕਰਨ ਜੌਹਰ ਦੀ 1998 ਦੇ ਰੋਮਾਂਟਿਕ ਕਾਮੇਡੀ-ਡਰਾਮੇ 'ਚ ਸ਼ਾਹਰੁਖ ਖਾਨ, ਕਾਜੋਲ ਤੇ ਰਾਣੀ ਮੁਖਰਜੀ ਨੇ ਆਪਣੀ ਪੇਸ਼ਕਾਰੀ ਦਿਖਾਈ।
ਬਾਲੀਵੁੱਡ ਦੀਆਂ ਸਭ ਤੋਂ ਵਧੀਆ ਤੇ ਯਾਦਗਾਰੀ ਫਿਲਮਾਂ ਦੀ ਗੱਲ ਕਰੀਏ ਤਾਂ 'ਕੁਛ ਕੁਛ ਹੋਤਾ ਹੈ' ਵੀ ਇਸ ਸੂਚੀ 'ਚ ਟੌਪ 'ਤੇ ਆਉਂਦੀ ਹੈ। ਕਰਨ ਜੌਹਰ ਦੀ 1998 ਦੇ ਰੋਮਾਂਟਿਕ ਕਾਮੇਡੀ-ਡਰਾਮੇ 'ਚ ਸ਼ਾਹਰੁਖ ਖਾਨ, ਕਾਜੋਲ ਤੇ ਰਾਣੀ ਮੁਖਰਜੀ ਨੇ ਆਪਣੀ ਪੇਸ਼ਕਾਰੀ ਦਿਖਾਈ। ਇਹ ਫਿਲਮ ਇੱਕ ਬਲਾਕਬਸਟਰ ਸਾਬਤ ਹੋਈ ਅਤੇ ਬਾਕਸ ਆਫਿਸ ਕਲੈਕਸ਼ਨ ਦੇ ਸਾਰੇ ਰਿਕਾਰਡ ਤੋੜ ਦਿੱਤੇ। ਕੁਛ ਕੁਛ ਹੋਤਾ ਹੈ ਦੇ ਬਹੁਤ ਸਾਰੇ ਦ੍ਰਿਸ਼ ਅਤੇ ਗਾਣੇ ਅੱਜ ਵੀ ਦਰਸ਼ਕਾਂ ਦੀ ਜ਼ੁਬਾਨ 'ਤੇ ਕਾਇਮ ਹਨ।
ਰਾਣੀ ਮੁਖਰਜੀ ਇਸ ਫਿਲਮ 'ਚ ਟੀਨਾ ਦਾ ਕਿਰਦਾਰ ਨਿਭਾ ਕੇ ਰਾਤੋ ਰਾਤ ਸਟਾਰ ਬਣ ਗਈ ਸੀ। ਹਾਲਾਂਕਿ, ਇਸ ਭੂਮਿਕਾ ਲਈ ਰਾਣੀ ਮੁਖਰਜੀ ਪਹਿਲੀ ਚੋਣ ਨਹੀਂ ਸੀ। ਦਰਅਸਲਕਰਨ ਜੌਹਰ ਨੇ ਐਸ਼ਵਰਿਆ ਰਾਏ ਬੱਚਨ, ਟਵਿੰਕਲ ਖੰਨਾ, ਕਰਿਸ਼ਮਾ ਕਪੂਰ ਅਤੇ ਰਵੀਨਾ ਟੰਡਨ ਸਮੇਤ ਕਈ ਚੋਟੀ ਦੀਆਂ ਅਭਿਨੇਤਰੀਆਂ ਨੂੰ ਟੀਨਾ ਦੇ ਕਿਰਦਾਰ ਦੀ ਪੇਸ਼ਕਸ਼ ਕੀਤੀ ਸੀ ਪਰ ਗੱਲ ਬਣ ਨਹੀਂ ਸਕੀ। ਇਹ ਰੋਲ ਅਖੀਰ ਵਿੱਚ ਰਾਣੀ ਮੁਖਰਜੀ ਦੇ ਹਿੱਸੇ ਆਇਆ।
ਪਰ ਕੀ ਤੁਹਾਨੂੰ ਪਤਾ ਹੈ ਕਿ ਐਸ਼ਵਰਿਆ ਨੇ ਇਹ ਆਈਕੋਨਿਕ ਫਿਲਮ ਕਿਉਂ ਨਹੀਂ ਕੀਤੀ? ਕੁਛ ਕੁਛ ਹੋਤਾ ਹੈ ਦੇ ਰਿਲੀਜ਼ ਹੋਣ ਦੇ ਇੱਕ ਸਾਲ ਬਾਅਦ, ਤਾਲ ਅਦਾਕਾਰਾ ਨੇ ਫਿਲਮ ਵਿੱਚ ਟੀਨਾ ਦੀ ਭੂਮਿਕਾ ਨੂੰ ਨਾ ਕਰਨ ਦੇ ਕਾਰਨ ਦਾ ਖੁਲਾਸਾ ਕੀਤਾ। ਫਿਲਮਫੇਅਰ ਨਾਲ ਇਕ ਥ੍ਰੋ ਬੈਕ ਇੰਟਰਵਿਊ 'ਚ ਐਸ਼ ਨੇ ਕਿਹਾ ਸੀ ਕਿ ਉਸ ਸਮੇਂ ਉਸ ਨੇ ਸਿਰਫ ਤਿੰਨ ਫਿਲਮਾਂ ਕੀਤੀਆਂ ਸਨ, ਉਹ ਕੈਚ -22 ਦੀ ਸਿਚੂਏਸ਼ਨ 'ਚ ਸੀ। ਹਾਲਾਂਕਿ ਉਹ ਨਿਊਕਮਰ ਸੀ, ਪਰ ਉਸ ਦੀ ਤੁਲਨਾ ਸਾਰੀਆਂ ਸੀਨੀਅਰ ਅਭਿਨੇਤਰੀਆਂ ਨਾਲ ਕੀਤੀ ਜਾਂਦੀ ਸੀ।”
ਐਸ਼ ਨੇ ਕਿਹਾ ਸੀ, 'ਜੇ ਮੈਂ ਫਿਲਮ ਕਰਦੀ ਤਾਂ ਮੈਨੂੰ ਇਹ ਕਹਿ ਕੇ ਚਿੜਾਇਆ ਜਾਂਦਾ, 'ਦੇਖੋ ਐਸ਼ਵਰਿਆ ਰਾਏ ਉਹ ਕਰ ਰਹੀ ਹੈ ਜੋ ਉਸ ਨੇ ਆਪਣੇ ਮਾਡਲਿੰਗ ਦੇ ਦਿਨਾਂ ਦੌਰਾਨ ਕੀਤਾ ਸੀ। ਜਿਵੇਂ, ਉਸ ਦੇ ਵਾਲਾਂ ਨੂੰ ਸਿੱਧਾ ਕਰਨਾ ਅਤੇ ਇੱਕ ਮਿੰਨੀ ਪਾ ਕੇ ਕੈਮਰੇ 'ਤੇ ਗਲੈਮਰਸ ਅੰਦਾਜ਼ ਵਿੱਚ ਪੋਜ਼ ਦੇਣਾ। ਵੈਸੇ ਵੀ, ਫਿਲਮ 'ਚ ਅਖੀਰ 'ਚ ਹੀਰੋ ਲੀਡ ਅਭਿਨੇਤਰੀ ਕੋਲ ਵਾਪਸ ਚਲੇ ਜਾਂਦਾ ਹੈ। ਮੈਂ ਜਾਣਦੀ ਹਾਂ ਕਿ ਜੇ ਮੈਂ 'ਕੁਛ ਕੁਛ ਹੋਤਾ ਹੈ' ਕਰ ਦਿੰਦੀ, ਤਾਂ ਮੈਨੂੰ ਬੇਲੋੜੀ ਅਲੋਚਨਾ ਦਾ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈਂਦਾ।'