Karva Chauth 2021: ਅਮਿਤਾਭ ਬੱਚਨ ਨੇ ਜਯਾ ਬੱਚਨ ਤਸਵੀਰ ਸ਼ੇਅਰ ਕਰ ਦਿੱਤੀ ਕਰਵਾ ਚੌਥ ਦੀ ਵਧਾਈ
ਅੱਜ ਕਰਵਾ ਚੌਥ ਦਾ ਤਿਉਹਾਰ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਪਤਨੀਆਂ ਆਪਣੇ ਸੁਹਾਗ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ। ਇਸ ਤਿਉਹਾਰ ਦੀ ਰੌਣਕ ਬਾਲੀਵੁੱਡ ਵਿੱਚ ਵੀ ਹਰ ਸਾਲ ਦੇਖੀ ਜਾਂਦੀ ਹੈ।
Karva Chauth 2021: ਅੱਜ ਕਰਵਾ ਚੌਥ ਦਾ ਤਿਉਹਾਰ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਪਤਨੀਆਂ ਆਪਣੇ ਸੁਹਾਗ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ। ਇਸ ਤਿਉਹਾਰ ਦੀ ਰੌਣਕ ਬਾਲੀਵੁੱਡ ਵਿੱਚ ਵੀ ਹਰ ਸਾਲ ਦੇਖੀ ਜਾਂਦੀ ਹੈ। ਬਾਲੀਵੁੱਡ ਜੋੜੇ ਇਸ ਖਾਸ ਦਿਨ ਨੂੰ ਸੈਲੀਬ੍ਰੇਟ ਕਰਦੇ ਹਨ। ਅਦਾਕਾਰਾ ਜਯਾ ਬੱਚਨ ਵੀ ਬਿੱਗ ਬੀ ਲਈ ਹਰ ਸਾਲ ਵਰਤ ਰੱਖਦੀ ਹੈ।
ਦੂਜੇ ਪਾਸੇ ਅਮਿਤਾਭ ਬੱਚਨ ਦੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਕੰਮ ਤੋਂ ਸਮਾਂ ਕੱਢ ਕੇ ਇਹ ਦਿਨ ਜਯਾ ਬੱਚਨ ਨਾਲ ਬਿਤਾਉਣ। ਅਮਿਤਾਭ ਬੱਚਨ ਜਯਾ ਬੱਚਨ ਦੇ ਆਪਣੀ ਇੱਕ ਤਸਵੀਰ ਕਰਵਾ ਚੌਥ ਦੇ ਮੌਕੇ 'ਤੇ ਸ਼ੇਅਰ ਕੀਤੀ ਹੈ।
View this post on Instagram
ਦੋਵਾਂ ਦੀ ਇਹ ਤਸਵੀਰ ਫਿਲਮ 'ਕਭੀ ਖੁਸ਼ੀ ਕਭੀ ਗਮ' ਫਿਲਮ ਦੀ ਹੈ। ਫਿਲਮ ਵਿੱਚ ਜੋ ਕਰਵਾ ਚੌਥ ਦੀ ਸੀਨ ਦਿਖਾਇਆ ਗਿਆ ਸੀ, ਇਹ ਉਸ ਮੋਮੈਂਟ ਦੀ ਹੀ ਤਸਵੀਰ ਹੈ। ਬਿੱਗ ਬੀ ਨੇ ਇਹ ਤਸਵੀਰ ਸ਼ੇਅਰ ਕਰਦੇ 'ਕਰਵਾ ਚੌਥ' ਦੀ ਮੁਬਾਰਕਬਾਦ ਦਿੱਤੀ ਹੈ। ਅਮਿਤਾਭ ਤੇ ਜਯਾ ਬੱਚਨ ਦਾ ਵਿਆਹ ਸਾਲ 1973 ਵਿੱਚ ਹੋਇਆ ਸੀ। ਪਿਛਲੇ 48 ਸਾਲਾਂ ਤੋਂ ਇਹ ਜੋੜੀ ਕਰਵਾਚੌਥ ਨੂੰ ਸੇਲੀਬ੍ਰੇਟ ਕਰਦੇ ਹਨ।
ਕਰਵਾ ਚੌਥ ਪੂਜਾ ਸਮੱਗਰੀ ਸੂਚੀ: ਫੁੱਲ, ਕੱਚਾ ਦੁੱਧ, ਖੰਡ, ਸ਼ੁੱਧ ਘਿਓ, ਦਹੀਂ, ਮਿਠਾਈਆਂ, ਗੰਗਾਜਲ, ਸਿੰਦੂਰ, ਮਹਿੰਦੀ, ਕੰਘੀ, ਬਿੰਦੀ, ਚੂੜੀ, ਬਿਛੁਆ, ਮਿੱਟੀ ਦਾ ਕਰਵਾ, ਦੀਵਾ, ਰੂੰ, ਕਪੂਰ, ਕਣਕ, ਸ਼ੱਕਰ ਦਾ ਬੂਰਾ, ਹਲਦੀ, ਪਾਣੀ ਦੀ ਬੋਤਲ, ਪੀਲੀ ਮਿੱਟੀ, ਚੰਦਨ, ਸ਼ਹਿਦ, ਅਗਰਬੱਤੀ, ਲੱਕੜ ਦੀ ਚੌਂਕੀ, ਛਾਨਣੀ।