ਪੜਚੋਲ ਕਰੋ

Katrina Kaif Birthday: ਰਣਬੀਰ ਕਪੂਰ ਦੇ ਧੋਖੇ ਤੋਂ ਬਾਲੀਵੁੱਡ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਅਦਾਕਾਰਾ ਬਣਨ ਤੱਕ, ਜਾਣੋ ਕੈਟਰੀਨਾ ਦਾ ਸਫ਼ਰ

ਕੈਟਰੀਨਾ ਕੈਫ਼ ਅੱਜ 16 ਜੁਲਾਈ ਨੂੰ ਆਪਣਾ 39ਵਾਂ ਜਨਮਦਿਨ ਮਨਾ ਰਹੀ ਹੈ। ਟੈਲੇਂਟ ਤੇ ਖੂਬਸੂਰਤੀ ਦੇ ਦਮ `ਤੇ ਕੈਟਰੀਨਾ ਅੱਜ ਬਾਲੀਵੁੱਡ ਦੀਆਂ ਟੌਪ ਅਭਿਨੇਤਰੀਆਂ `ਚ ਗਿਣੀ ਜਾਂਦੀ ਹੈ। ਹਰ ਵੱਡਾ ਫ਼ਿਲਮੀ ਬੈਨਰ ਉਨ੍ਹਾਂ ਨਾਲ ਕੰਮ ਕਰਨ ਲਈ ਤਰਸਦਾ ਹੈ।

ਬਾਲੀਵੁੱਡ ਕੁਈਨ ਕੈਟਰੀਨਾ ਕੈਫ਼ ਅੱਜ ਯਾਨਿ 16 ਜੁਲਾਈ ਨੂੰ ਆਪਣਾ 39ਵਾਂ ਜਨਮਦਿਨ ਮਨਾ ਰਹੀ ਹੈ। ਆਪਣੇ ਟੈਲੇਂਟ ਤੇ ਖੂਬਸੂਰਤੀ ਦੇ ਦਮ `ਤੇ ਕੈਟਰੀਨਾ ਅੱਜ ਬਾਲੀਵੁੱਡ ਦੀਆਂ ਟੌਪ ਅਭਿਨੇਤਰੀਆਂ `ਚ ਗਿਣੀ ਜਾਂਦੀ ਹੈ। ਹਰ ਵੱਡਾ ਫ਼ਿਲਮੀ ਬੈਨਰ ਉਨ੍ਹਾਂ ਨਾਲ ਕੰਮ ਕਰਨ ਲਈ ਤਰਸਦਾ ਹੈ। ਤਾਂ ਆਓ ਅੱਜ ਕੈਟਰੀਨਾ ਦੇ ਜਨਮਦਿਨ ;`ਤੇ ਤੁਹਾਨੂੰ ਉਨ੍ਹਾਂ ਬਾਰੇ ਦਸਦੇ ਹਾਂ ਕੁੱਝ ਖਾਸ ਗੱਲਾਂ:

ਕੈਟਰੀਨਾ ਕੈਫ਼ ਦਾ ਜਨਮ 16 ਜੁਲਾਈ 1983 ਨੂੰ ਹੌਂਗਕੌਂਗ `ਚ ਹੋਇਆ ਸੀ। ਕੈਟਰੀਨਾ ਕੈਫ਼ ਨੂੰ ਮਿਲਾ ਕੇ ਉਨ੍ਹਾਂ ਦੇ ਪਰਿਵਾਰ `ਚ ਕੁੱਲ 7 ਬੱਚੇ ਹਨ। ਯਾਨਿ ਕੈਟਰੀਨਾ ਦੇ 6 ਭੈਣ ਭਰਾ ਹਨ। ਇਨ੍ਹਾਂ ਵਿੱਚੋਂ ਕੈਟਰੀਨਾ ਤੋਂ ਇਲਾਵਾ ਉਨ੍ਹਾਂ ਦੀ ਭੈਣ ਇਜ਼ਾਬੈਲ ਵੀ ਮਾਡਲਿੰਗ `ਚ ਹੱਥ ਆਜ਼ਮਾ ਰਹੀ ਹੈ। 

14 ਸਾਲ ਦੀ ਉਮਰ ਤੋਂ ਸ਼ੁਰੂ ਕੀਤੀ ਮਾਡਲਿੰਗ
ਕੈਟਰੀਨਾ ਕੈਫ਼ ਨੂੰ ਬਚਪਨ ਤੋਂ ਹੀ ਮਾਡਲਿੰਗ ਦਾ ਸ਼ੌਕ ਸੀ। ਉਨ੍ਹਾਂ ਨੇ ਮਹਿਜ਼ 14 ਸਾਲ ਦੀ ਛੋਟੀ ਜਿਹੀ ਉਮਰ `ਚ ਮਾਡਲਿੰਗ ਦੀ ਦੁਨੀਆ `ਚ ਕਦਮ ਰੱਖਿਆ। ਮਾਡਲਿੰਗ ਦੀ ਦੁਨੀਆ `ਚ ਕੈਟਰੀਨਾ ਨੂੰ ਬਹੁਤ ਨਾਂ ਤੇ ਸ਼ੋਹਰਤ ਮਿਲੀ। ਇਸ ਤੋਂ ਬਾਅਦ ਕੈਟਰੀਨਾ ਨੇ ਐਕਟਿੰਗ `ਚ ਕਿਸਮਤ ਆਜ਼ਮਾਉਣ ਦਾ ਫ਼ੈਸਲਾ ਕੀਤਾ। 

ਫ਼ਿਲਮ ਬੂਮ ਤੋਂ ਸ਼ੁਰੂ ਹੋਇਆ ਸੀ ਫ਼ਿਲਮੀ ਸਫ਼ਰ
ਕੈਟਰੀਨਾ ਕੈਫ਼ ਨੇ ਫ਼ਿਲਮ ਬੂਮ ਨਾਲ ਬਾਲੀਵੁੱਡ `ਚ ਕਦਮ ਰੱਖਿਆ ਸੀ। ਹਾਲਾਂਕਿ ਇਹ ਫ਼ਿਲ ਬੁਰੀ ਤਰ੍ਹਾਂ ਪਿਟ ਗਈ ਸੀ, ਪਰ ਦਰਸ਼ਕਾਂ ਨੇ ਕੈਟਰੀਨਾ ਕੈਫ਼ ਨੂੰ ਬਾਲੀਵੁੱਡ ਕੁਈਨ ਬਣਾਉਣ ਦਾ ਫ਼ੈਸਲਾ ਕਰ ਲਿਆ ਸੀ। ਪਹਿਲੀ ਫ਼ਿਲਮ ਫ਼ਲਾਪ ਹੋਣ ਦੇ ਬਾਵਜੂਦ ਕੈਟਰੀਨਾ ਫ਼ਿਲਮਾਂ `ਚ ਛੋਟੇ ਮੋਟੇ ਰੋਲ ਕਰਦੀ ਰਹੀ। ਉਨ੍ਹਾਂ ਨੇ ਰਾਮ ਗੋਪਾਲ ਵਰਮਾ ਦੀ ਫ਼ਿਲਮ ਸਰਕਾਰ `ਚ ਛੋਟਾ ਜਿਹਾ ਰੋਲ ਕੀਤਾ। ਇਸ ਤੋਂ ਬਾਅਦ ਸਲਮਾਨ ਖਾਨ ਨੇ ਕੈਟਰੀਨਾ ਨੂੰ ਆਪਣੀ ਫ਼ਿਲਮ ਮੈਨੇ ਪਿਆਰ ਕਿਉਂ ਕੀਆ `ਚ ਬੇਹਤਰੀਨ ਰੋਲ ਆਫ਼ਰ ਕੀਤਾ। ਇਸ ਫ਼ਿਲਮ `ਚ ਕੈਟਰੀਨਾ ਕੈਫ਼ ਦੀ ਮਾਸੂਮੀਅਤ ਤੇ ਖੂਬਸੂਰਤੀ ਨੇ ਸਭ ਦਾ ਦਿਲ ਜਿੱਤ ਲਿਆ। ਇਹ ਉਹੀ ਫ਼ਿਲਮ ਸੀ ਜਿਸ ਨੇ ਕੈਟਰੀਨਾ ਨੂੰ ਸਟਾਰ ਬਣਾਇਆ। 

ਇਸ ਫ਼ਿਲਮ ਨੇ ਕੈਟਰੀਨਾ ਨੂੰ ਸਟਾਰ ਤਾਂ ਬਣਾਇਆ ਹੀ, ਪਰ ਨਾਲ ਨਾਲ ਸ਼ੋਹਰਤ ਵੀ ਦਿਤੀ। ਕੈਟਰੀਨਾ ਦੇ ਫ਼ੈਨ ਫ਼ਾਲੋਇੰਗ `ਚ ਜ਼ਬਰਦਸਤ ਵਾਧਾ ਹੋਇਆ। ਖਾਸ ਕਰਕੇ ਲੜਕਿਆਂ ਚ ਕੈਟਰੀਨਾ ਕਾਫ਼ੀ ਪ੍ਰਸਿੱਧ ਹੋ ਗਈ। ਹਰ ਲੜਕੇ ਦੇ ਮੋਬਾਈਲ ;`ਤੇ ਉਦੋਂ ਕੈਟਰੀਨਾ ਦੀ ਫ਼ੋਟੋ ਹੁੰਦੀ ਸੀ।

ਸ਼ੀਲਾ ਕੀ ਜਵਾਨੀ ਤੇ ਚਿਕਨੀ ਚਮੇਲੀ ਨੇ ਹੋਰ ਜ਼ਿਆਦਾ ਪ੍ਰਸਿੱਧੀ ਦਿਤੀ
ਹਾਲਾਂਕਿ ਕੈਟਰੀਨਾ ਕੈਫ਼ ਬਾਲੀਵੁੱਡ `ਚ ਸਫ਼ਲ ਅਭਿਨੇਤਰੀ ਵਜੋਂ ਸਥਾਪਤ ਹੋ ਚੁੱਕੀ ਸੀ, ਪਰ ਫ਼ਿਰ ਵੀ ਉਸ ਨੂੰ ਆਈਟਮ ਸੌਂਗ ਕਰਨ ਤੋਂ ਪਰਹੇਜ਼ ਨਹੀਂ ਸੀ। ਕੈਟ ਨੇ ਸ਼ੀਲਾ ਕੀ ਜਵਾਨੀ ਗੀਤ `ਚ ਆਪਣੇ ਹੌਟ ਡਾਂਸ ਨਾਲ ਲੱਖਾਂ ਨੂੰ ਦੀਵਾਨਾ ਬਣਾਇਆ। ਇਸ ਤੋਂ ਬਾਅਦ ਚਿਕਨੀ ਚਮੇਲੀ ਗੀਤ `ਚ ਕੈਟ ਦੇ ਬੇਹਤਰੀਨ ਡਾਂਸ ਨੇ ਸਭ ਦਾ ਦਿਲ ਜਿੱਤਿਆ। 

ਰਣਬੀਰ ਨਾਲ ਰਿਸ਼ਤਾ
ਜਦੋਂ ਰਣਬੀਰ ਦੀ ਕੈਟਰੀਨਾ ਨਾਲ ਮੁਲਾਕਾਤ ਹੋਈ ਤਾਂ ਉਸ ਸਮੇਂ ਰਣਬੀਰ ਦਾ ਰਿਸ਼ਤਾ ਦੀਪਿਕਾ ਪਾਦੂਕੋਣ ਨਾਲ ਸੀ। ਪਰ ਰਣਬੀਰ ਕੈਟਰੀਨਾ ਦੀ ਮਾਸੂਮੀਅਤ ਤੇ ਖੂਬਸੂਰਤੀ ਸਾਹਮਣੇ ਦਿਲ ਹਾਰ ਬੈਠੇ ਸੀ। ਰਣਬੀਰ ਨੇ ਕੈਟਰੀਨਾ ਨਾਲ ਰਿਸ਼ਤਾ ਜੋੜਨ ਲਈ ਦੀਪਿਕਾ ਨੂੰ ਧੋਖਾ ਦਿਤਾ। ਦੂਜੇ ਪਾਸੇ, ਉਸ ਸਮੇਂ ਕੈਟਰੀਨਾ ਬਾਰੇ ਵੀ ਇਹ ਖਬਰਾਂ ਸੀ ਕਿ ਉਹ ਸਲਮਾਨ ਖਾਨ ਨੂੰ ਡੇਟ ਕਰ ਰਹੀ ਹੈ। ਦੋਵਾਂ ਨੇ ਆਪਣੇ ਪਿਆਰ ਨੂੰ ਧੋਖਾ ਦਿਤਾ।  ਰਣਬੀਰ ਕੈਟਰੀਨਾ ਦਾ ਪਿਆਰ ਫ਼ਿਲਮ ਅਜਬ ਪ੍ਰੇਮ ਕੀ ਗਜਬ ਕਹਾਣੀ ਤੋਂ ਪਰਵਾਨ ਚੜ੍ਹਿਆ। ਇਹ ਰਿਸ਼ਤਾ ਕਰੀਬ 5 ਸਾਲ ਤੱਕ ਚੱਲਿਆ, ਇਸ ਤੋਂ ਬਾਅਦ ਦੋਵੇਂ ਕਲਾਕਾਰਾਂ ਨੇ ਆਪਣੇ ਰਸਤੇ ਵੱਖ ਕਰ ਲਏ।

ਕਿਹਾ ਜਾਂਦਾ ਹੈ ਕਿ ਰਣਬੀਰ ਨੇ ਆਲੀਆ ਭੱਟ ਲਈ ਕੈਟਰੀਨਾ ਨੂੰ ਛੱਡ ਦਿਤਾ ਸੀ। ਇਸ ਦੀ ਇੱਕ ਹੋਰ ਵਜ੍ਹਾ ਇਹ ਵੀ ਦਸੀ ਜਾਂਦੀ ਹੈ ਕਿ ਕੈਟਰੀਨਾ ਨੂੰ ਰਣਬੀਰ ਦੀ ਫ਼ੈਮਿਲੀ ਜ਼ਿਆਦਾ ਪਸੰਦ ਨਹੀਂ ਕਰਦੀ ਸੀ। ਜਿਸ ਕਾਰਨ ਰਣਬੀਰ ਨੇ ਕੈਟਰੀਨਾ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ।

ਕੈਟਰੀਨਾ ਬਾਲੀਵੁੱਡ ਦੀ ਹਾਈਐਸਟ ਪੇਡ ਯਾਨਿ ਸਭ ਤੋਂ ਜ਼ਿਆਦਾ ਕਮਾਈ ਵਾਲੀ ਅਦਾਕਾਰਾ
ਕੈਟਰੀਨਾ ਦੇ ਕਰੀਅਰ ਗ੍ਰਾਫ਼ `ਤੇ ਨਜ਼ਰ ਮਾਰੀ ਜਾਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ;`ਚ ਸਭ ਤੋਂ ਜ਼ਿਆਦਾ ਹਿੱਟ ਫ਼ਿਲਮਾਂ ਦਿਤੀਆਂ ਹਨ। ਮੈਨੇ ਪਿਆਰ ਕਿਉਂ ਕੀਆ, ਨਮਸਤੇ ਲੰਡਨ, ਅਜਬ ਪ੍ਰੇਮ ਕੀ ਗਜਬ ਕਹਾਣੀ, ਜ਼ਿੰਦਗੀ ਨਾਲ ਮਿਲੇਗੀ ਦੋਬਾਰਾ, ਪਾਰਟਨਰ, ਸਿੰਘ ਇਜ਼ ਕਿੰਗ ਕੈਟਰੀਨਾ ਕੈਫ਼ ਦੀਆਂ ਸੁਪਰਹਿੱਟ ਫ਼ਿਲਮਾਂ ਹਨ। 

ਇੱਕ ਫ਼ਿਲਮ ਲਈ ਕੈਟਰੀਨਾ ਚਾਰਜ ਕਰਦੀ ਹੈ 11 ਕਰੋੜ ਫ਼ੀਸ
ਕੈਟਰੀਨਾ ਕੈਫ਼ ਨੂੰ ਸ਼ੁਰੂਆਤ `ਚ ਬਾਲੀਵੁੱਡ ;`ਚ ਪੈਰ ਜਮਾਉਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਕਿਉਂਕਿ ਉਨ੍ਹਾਂ ਨੂੰ ਹਿੰਦੀ ਨਹੀਂ ਆਉਂਦੀ ਸੀ। ਪਰ ਬਾਵਜੂਦ ਇਸ ਦੇ ਕੈਟਰੀਨਾ ਨੇ ਸਾਰੀਆਂ ਮੁਸ਼ਕਲਾਂ `ਤੇ ਜਿੱਤ ਹਾਸਲ ਕੀਤੀ। ਉਹ ਅੱਜ ਬਾਲੀਵੁੱਡ ਦੀਆਂ ਟੌਪ ਅਭਿਅਨੇਤਰੀਆਂ `ਚੋਂ ਇੱਕ ਹੈ। ਉਹ ਇੱਕ ਫ਼ਿਲਮ ਲਈ 11 ਕਰੋੜ ਰੁਪਏ ਫ਼ੀਸ ਚਾਰਜ ਕਰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੈਟਰੀਨਾ ਕੁੱਲ 224 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕਣ ਹੈ। 

ਵਿੱਕੀ ਕੌਸ਼ਲ ਨਾਲ 2021 `ਚ ਕੀਤਾ ਵਿਆਹ
ਰਣਬੀਰ ਕਪੂਰ ਨਾਲ ਬ੍ਰੇਕਅਪ ਤੋਂ ਬਾਅਦ ਕੈਟਰੀਨਾ ਨੇ ਵਿੱਕੀ ਕੌਸ਼ਲ ਨੂੰ ਡੇਟ ਕਰਨਾ ਸ਼ੁਰੂ ਕੀਤਾ। ਦੋਵਾਂ ਨੇ 9 ਦਸੰਬਰ 2021 ਨੂੰ ਵਿਆਹ ਕੀਤਾ ਸੀ। ਅੱਜ ਦੋਵੇਂ ਇੱਕ ਦੂਜੇ ਨਾਲ ਖੁਸ਼ਹਾਲ ਮੈਰਿਡ ਲਾਈਫ਼ ਬਿਤਾ ਰਹੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
Embed widget