ਬਾਲੀਵੁੱਡ ਦੇ ਪਤਨ ਤੇ ਕੇਆਰਕੇ ਦਾ ਬੇਤੁਕਾ ਬਿਆਨ, ਕਿਹਾ- ਸੁਸ਼ਾਂਤ ਸਿੰਘ ਰਾਜਪੂਤ ਦੀ ਬੱਦੁਆ ਦਾ ਸ਼ਿਕਾਰ ਹੋਇਆ ਬਾਲੀਵੁੱਡ, ਹਵਨ ਕਰਾਓ
Sushant Singh Rajput Bollywood: ਹਮੇਸ਼ਾ ਆਪਣੇ ਬਿਆਨਾਂ ਤੇ ਸੋਸ਼ਲ ਮੀਡੀਆ ਪੋਸਟਾਂ ਕਰਕੇ ਵਿਵਾਦਾਂ `ਚ ਰਹਿਣ ਵਾਲੇ ਕੇਆਰਕੇ ਨੇ ਇੱਕ ਹੋਰ ਬੇਤੁਕਾ ਬਿਆਨ ਦੇ ਦਿੱਤਾ ਹੈ। ਉਸ ਨੇ ਟਵਿੱਟਰ ਤੇ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਇਹ ਗੱਲ ਕਹੀ ਹੈ।
KRK Tweet On Bollywood Downfall: ਸੁਸ਼ਾਂਤ ਸਿੰਘ ਰਾਜਪੂਤ ਨੂੰ ਬਾਲੀਵੁੱਡ ਦਾ ਬਹੁਤ ਵਧੀਆ ਅਭਿਨੇਤਾ ਮੰਨਿਆ ਜਾਂਦਾ ਸੀ। ਛੋਟੇ ਪਰਦੇ ਤੋਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ, ਰਾਜਪੂਤ ਨੇ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ। ਉਨ੍ਹਾਂ ਨੇ 'ਕਾਈ ਪੋਚੇ', 'ਐਮਐਸ ਧੋਨੀ' ਅਤੇ 'ਛਿਛੋਰੇ' ਵਰਗੀਆਂ ਕਈ ਸ਼ਾਨਦਾਰ ਫਿਲਮਾਂ ਵਿੱਚ ਕੰਮ ਕੀਤਾ। ਹਾਲਾਂਕਿ, 14 ਜੂਨ 2020 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ ਮੁੰਬਈ ਸਥਿਤ ਆਪਣੇ ਘਰ 'ਚ ਮ੍ਰਿਤਕ ਪਾਏ ਗਏ।
ਸੁਸ਼ਾਂਤ ਦੀ ਮੌਤ ਦਾ ਮਾਮਲਾ ਕਾਫੀ ਸੁਰਖੀਆਂ 'ਚ ਰਿਹਾ ਸੀ। ਇਸ ਦੇ ਨਾਲ ਹੀ ਬਾਲੀਵੁੱਡ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਬਾਲੀਵੁੱਡ 'ਤੇ ਬਾਹਰੀ ਲੋਕਾਂ ਦਾ ਸ਼ੋਸ਼ਣ ਅਤੇ ਭਾਈ-ਭਤੀਜਾਵਾਦ ਨੂੰ ਉਤਸ਼ਾਹਿਤ ਕਰਨ ਵਰਗੇ ਕਈ ਦੋਸ਼ ਲਗਾਏ ਗਏ ਸੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਦੀਆਂ ਜ਼ਿਆਦਾਤਰ ਫਿਲਮਾਂ ਬਾਕਸ ਆਫਿਸ 'ਤੇ ਫਲਾਪ ਹੋ ਰਹੀਆਂ ਹਨ। ਇਸ ਨੂੰ ਲੈਕੇ ਵਿਵਾਦਤ ਸ਼ਖਸੀਅਤ ਤੇ ਫ਼ਿਲਮ ਆਲੋਚਕ ਕੇਆਰਕੇ ਨੇ ਟਵਿੱਟਰ ਤੇ ਅਜਿਹਾ ਬਿਆਨ ਦੇ ਦਿੱਤਾ ਹੈ ਕਿ ਇਸ ਤੇ ਬਹਿਸ ਛਿੜ ਗਈ ਹੈ। ਦਰਅਸਲ ਕੇਆਰਕੇ ਨੇ ਟਵਿਟਰ ਤੇ ਕਿਹਾ ਕਿ ਪਹਿਲਾਂ ਮੈਂ ਮੰਨਦਾ ਨਹੀਂ ਸੀ, ਪਰ ਹੁਣ ਮੈਨੂੰ ਹੌਲ ਹੌਲੀ ਸਮਝ ਲੱਗ ਰਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਬੱਦੁਆ ਨੇ ਬਾਲੀਵੁੱਡ ਨੂੰ ਬਰਬਾਦ ਕਰ ਦਿੱਤਾ ਹੈ। ਇਸ ਦੇ ਉਪਾਅ ਲਈ ਪੂਰੇ ਬਾਲੀਵੁੱਡ ਨੂੰ ਇਕੱਠੇ ਹੋ ਕੇ ਹਵਨ ਕਰਾਉਣਾ ਚਾਹੀਦਾ ਹੈ।
I didn’t believe before. But now I m also believing that Bollywood is suffering coz of curse of #SushantSinghRajput. Entire Bollywood should do a joint HAVAN and ask for forgiveness from GOD. They should promise to GOD that they won’t harass outsiders like Sushant n me in future.
— KRK (@kamaalrkhan) October 12, 2022
ਬਾਲੀਵੁੱਡ ਨੂੰ ਹਵਨ ਕਰਾਉਣਾ ਚਾਹੀਦਾ ਹੈ
ਇਸ ਟਵੀਟ ਵਿੱਚ ਕੇਆਰਕੇ ਨੇ ਲਿਖਿਆ, “ਪਹਿਲਾਂ ਮੈਂ ਵਿਸ਼ਵਾਸ ਨਹੀਂ ਕਰਦਾ ਸੀ, ਪਰ ਹੁਣ ਮੈਨੂੰ ਇਹ ਵੀ ਯਕੀਨ ਹੈ ਕਿ ਬਾਲੀਵੁੱਡ ਸੁਸ਼ਾਂਤ ਸਿੰਘ ਰਾਜਪੂਤ ਦੇ ਸਰਾਪ ਦਾ ਸ਼ਿਕਾਰ ਹੈ। ਪੂਰੇ ਬਾਲੀਵੁੱਡ ਨੂੰ ਸਾਂਝਾ ਹਵਨ ਕਰਨਾ ਚਾਹੀਦਾ ਹੈ ਅਤੇ ਭਗਵਾਨ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਸਨੂੰ ਪ੍ਰਮਾਤਮਾ ਨਾਲ ਵਾਅਦਾ ਕਰਨਾ ਚਾਹੀਦਾ ਹੈ ਕਿ ਉਹ ਭਵਿੱਖ ਵਿੱਚ ਸੁਸ਼ਾਂਤ ਅਤੇ ਮੇਰੇ ਵਰਗੇ ਕਿਸੇ ਬਾਹਰੀ ਵਿਅਕਤੀ ਨੂੰ ਪਰੇਸ਼ਾਨ ਨਹੀਂ ਕਰੇਗਾ। ਹਾਲਾਂਕਿ ਕੇਆਰਕੇ ਹਮੇਸ਼ਾ ਆਪਣੇ ਟਵੀਟਸ 'ਚ ਅਜਿਹੀਆਂ ਗੱਲਾਂ ਲਿਖਦੇ ਰਹਿੰਦੇ ਹਨ। ਧਿਆਨ ਯੋਗ ਹੈ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਕੁਝ ਪੁਰਾਣੇ ਵਿਵਾਦਿਤ ਟਵੀਟਸ ਕਾਰਨ ਜੇਲ੍ਹ ਜਾਣਾ ਪਿਆ ਸੀ।