Jazzy B: ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਪੁੱਤਰ ਕਰ ਰਿਹਾ ਕਮਬੈਕ ਦੀ ਤਿਆਰੀ, ਨਵੀਂ ਐਲਬਮ ਦਾ ਕੀਤਾ ਐਲਾਨ, ਜਾਣੋ ਰਿਲੀਜ਼ ਡੇਟ
Yudhvir Manak: ਇਸ ਐਲਬਮ ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ਦਾ ਨਾਮ ਹੈ 'ਉਸਤਾਦ ਜੀ ਕਿੰਗ ਫੋਰਐਵਰ'। ਇਸ ਐਲਬਮ ਨੂੰ ਜੈਜ਼ੀ ਬੀ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਣਾ ਹੈ।
Jazzy B Yudhvir Manak New Album: ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਆਪਣੇ ਸਮੇਂ ਦੇ ਟੌਪ ਗਾਇਕ ਰਹੇ ਹਨ। ਉਨ੍ਹਾਂ ਦੇ ਗਾਣੇ ਅੱਜ ਵੀ ਲੋਕਾਂ ਵੱਲੋਂ ਪਸੰਦ ਕੀਤੇ ਜਾਂਦੇ ਹਨ। ਇਹ ਵੀ ਸਭ ਨੂੰ ਪਤਾ ਹੈ ਕਿ ਪੰਜਾਬੀ ਗਾਇਕ ਜੈਜ਼ੀ ਬੀ ਮਾਣਕ ਨੂੰ ਆਪਣਾ ਉਸਤਾਦ ਮੰਨਦੇ ਹਨ। ਹੁਣ ਜੈਜ਼ੀ ਬੀ ਦੀ ਨਵੀਂ ਐਲਬਮ ਦਾ ਐਲਾਨ ਹੋਇਆ ਹੈ। ਇਸ ਐਲਬਮ ਵਿੱਚ ਯੁੱਧਵੀਰ ਮਾਣਕ ਵੀ ਗਾਇਕੀ ਦੇ ਜੌਹਰ ਵਿਖਾਉਂਦਾ ਨਜ਼ਰ ਆਵੇਗਾ।
ਇਹ ਵੀ ਪੜ੍ਹੋ: ਦੂਜੀ ਵਾਰ ਮਾਪੇ ਬਣੇ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ, ਅਦਾਕਾਰਾ ਨੇ ਬੇਟੇ ਨੂੰ ਦਿੱਤਾ ਜਨਮ
ਇਸ ਐਲਬਮ ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ਦਾ ਨਾਮ ਹੈ 'ਉਸਤਾਦ ਜੀ ਕਿੰਗ ਫੋਰਐਵਰ'। ਇਸ ਐਲਬਮ ਨੂੰ ਜੈਜ਼ੀ ਬੀ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਣਾ ਹੈ। ਐਲਬਮ ਕਦੋਂ ਰਿਲੀਜ਼ ਹੋਵੇਗੀ, ਫਿਲਹਾਲ ਇਸ ਦਾ ਐਲਾਨ ਨਹੀਂ ਕੀਤਾ ਗਿਆ ਹੈ, ਪਰ ਇਹ ਤੈਅ ਹੈ ਕਿ ਇਹ ਐਲਬਮ ਇਸੇ ਸਾਲ ਰਿਲੀਜ਼ ਹੋਵੇਗੀ। ਐਲਬਮ ਦੇ ਪੋਸਟਰ ਦੀ ਗੱਲ ਕਰੀਏ ਤਾਂ ਇਹ ਤਾਸ਼ ਦੇ ਪੱਤੇ ਦੇ ਕਿੰਗ ਕਾਰਡ ਦੀ ਤਸਵੀਰ ਹੈ, ਜਿਸ 'ਤੇ ਕੁਲਦੀਪ ਮਾਣਕ ਉੱਪਰ ਤੇ ਹੇਠਾਂ ਜੈਜ਼ੀ ਬੀ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਹਨ। ਇਸ ਐਲਬਮ ਰਾਹੀਂ ਜੈਜ਼ੀ ਬੀ ਮਾਣਕ ਸਾਬ੍ਹ ਨੂੰ ਸ਼ਰਧਾਂਜਲੀ ਦੇਣ ਜਾ ਰਹੇ ਹਨ।
View this post on Instagram
ਮਾਣਕ ਨੂੰ ਉਸਤਾਦ ਮੰਨਦੇ ਹਨ ਜੈਜ਼ੀ ਬੀ
ਦੱਸ ਦਈਏ ਕਿ ਜੈਜ਼ੀ ਬੀ ਕੁਲਦੀਪ ਮਾਣਕ ਨੂੰ ਆਪਣਾ ਉਸਤਾਦ ਮੰਨਦੇ ਹਨ। ਉਨ੍ਹਾਂ ਨੇ ਗਾਇਕੀ ਦੇ ਗੁਰ ਤੇ ਬਰੀਕੀਆਂ ਮਾਣਕ ਸਾਬ੍ਹ ਤੋਂ ਸਿੱਖੀਆਂ ਅਤੇ ਜਦੋਂ ਤੋਂ ਜੈਜ਼ੀ ਬੀ ਦਾ ਕਰੀਅਰ ਸ਼ੁਰੂ ਹੋਇਆ, ਉਦੋਂ ਤੋਂ ਹੀ ਉਹ ਉਨ੍ਹਾਂ ਦਾ ਆਦਰ ਮਾਣ ਕਰਦੇ ਆ ਰਹੇ ਹਨ ਅਤੇ ਹਾਲੇ ਵੀ ਉਹ ਉਸੇ ਤਰ੍ਹਾਂ ਬਰਕਰਾਰ ਹੈ। ਇਹੀ ਨਹੀਂ ਜੈਜ਼ੀ ਬੀ ਨੇ ਯੁੱਧਵੀਰ ਮਾਣਕ ਦੀ ਵੀ ਪੰਜਾਬੀ ਇੰਡਸਟਰੀ 'ਚ ਸੈੱਟ ਹੋਣ 'ਚ ਮਦਦ ਕੀਤੀ, ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਅਤੇ ਯੁੱਧਵੀਰ ਆਪਣੇ ਪਿਤਾ ਵਰਗਾ ਨਾਮ ਤੇ ਸ਼ੋਹਰਤ ਹਾਸਲ ਨਾ ਕਰ ਸਕਿਆ।