(Source: ECI/ABP News/ABP Majha)
Lata Mangeshkar Health Update: ਲਤਾ ਮੰਗੇਸ਼ਕਰ ਦੀ ਹਾਲਤ ਨਾਜ਼ੁਕ
Lata Mangeshkar Health Update : ਜ਼ੇਰੇ ਇਲਾਜ ਬ੍ਰੀਚ ਕੈਂਡੀ ਹਸਪਤਾਲ ਦੇ ਡਾਕਟਰ ਪ੍ਰਤਾਤ ਸਮਦਾਨੀ ਨੇ ਦੱਸਿਆ ਕਿ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਵੈਂਟੀਲੇਟਰ 'ਤੇ ਹੈ।
Lata Mangeshkar Health Update: ਭਾਰਤ ਰਤਨ ਅਤੇ ਸੰਗੀਤ ਦੀ ਰਾਣੀ ਲਤਾ ਮੰਗੇਸ਼ਕਰ ਦੀ ਹਾਲਤ ਫਿਰ ਤੋਂ ਨਾਜ਼ੁਕ ਹੋ ਗਈ ਹੈ। ਉਸ ਨੂੰ ਮੁੜ ਵੈਂਟੀਲੇਟਰ 'ਤੇ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਲਤਾ ਮੰਗੇਸ਼ਕਰ ਦੀ ਸਿਹਤ 'ਚ ਸੁਧਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ ਪਰ ਹੁਣ ਕੁਝ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਾਲਤ ਇਕ ਵਾਰ ਫਿਰ ਨਾਜ਼ੁਕ ਹੋ ਗਈ ਹੈ।
ਜ਼ੇਰੇ ਇਲਾਜ ਬ੍ਰੀਚ ਕੈਂਡੀ ਹਸਪਤਾਲ ਦੇ ਡਾਕਟਰ ਪ੍ਰਤਾਤ ਸਮਦਾਨੀ ਨੇ ਦੱਸਿਆ ਕਿ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਵੈਂਟੀਲੇਟਰ 'ਤੇ ਹੈ। ਅਜੇ ਵੀ ਆਈਸੀਯੂ ਵਿੱਚ ਹੈ ਅਤੇ ਡਾਕਟਰਾਂ ਦੀ ਨਿਗਰਾਨੀ ਵਿੱਚ ਹੋਵੇਗਾ। ਲਤਾ ਮੰਗੇਸ਼ਕਰ ਬਾਰੇ ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਉਨ੍ਹਾਂ ਦੇ ਪ੍ਰਸ਼ੰਸਕ ਚਿੰਤਾ ਵਿੱਚ ਪੈ ਗਏ ਹਨ।
ਇਸ ਤੋਂ ਪਹਿਲਾਂ ਲਤਾ ਮੰਗੇਸ਼ਕਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਸੀ ਅਤੇ ਉਨ੍ਹਾਂ ਵਿਚ ਲਾਗ ਦੇ ਹਲਕੇ ਲੱਛਣ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ 8 ਜਨਵਰੀ ਨੂੰ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇੱਥੇ ਡਾਕਟਰ ਪ੍ਰਤਾਤ ਸਮਦਾਨੀ ਅਤੇ ਡਾਕਟਰਾਂ ਦੀ ਟੀਮ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ। ਸਮਦਾਨੀ ਮੁਤਾਬਕ ਮੰਗੇਸ਼ਕਰ ਦੀ ਸਿਹਤ 'ਚ ਮਾਮੂਲੀ ਸੁਧਾਰ ਦੇ ਸੰਕੇਤ ਸਨ।
ਡਾਕਟਰ ਸਮਦਾਨੀ ਦਾ ਕਹਿਣਾ ਹੈ, 'ਉਹ (ਲਤਾ ਮੰਗੇਸ਼ਕਰ) ਢਾਈ ਦਿਨਾਂ ਤੋਂ ਵੈਂਟੀਲੇਟਰ 'ਤੇ ਨਹੀਂ ਸਨ ਪਰ ਅਜੇ ਵੀ ਨਿਗਰਾਨੀ ਹੇਠ ਹਨ। ਸਿਹਤ ਵਿੱਚ ਮਾਮੂਲੀ ਸੁਧਾਰ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਉਤਾਰ ਦਿੱਤਾ ਗਿਆ ਸੀ। ਗਾਇਕਾ ਦੀ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਣਾ ਪਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904