ਲੌਂਗ ਲਾਚੀ 2 ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਐਮੀ ਵਿਰਕ ਤੇ ਅੰਬਰਦੀਪ ਨਾਲ ਡਾਂਸ ਕਰਦੀ ਨਜ਼ਰ ਆਈ ਨੀਰੂ ਬਾਜਵਾ
ਸੋਮਵਾਰ ਨੂੰ ਇਸ ਫ਼ਿਲਮ ਦਾ ਟਾਈਟਲ ਟਰੈਕ ਲੌਂਗ ਲਾਚੀ ਰਿਲੀਜ਼ ਕਰ ਦਿਤਾ ਗਿਆ ਹੈ। ਲੋਕ ਉਮੀਦ ਕਰ ਰਹੇ ਹਨ ਕਿ ਇਹ ਗੀਤ ਪਹਿਲਾਂ ਵਾਲੇ ਲੌਂਗ ਲਾਚੀ ਗਾਣੇ ਦਾ ਰਿਕਾਰਡ ਤੋੜੇਗਾ। ਇਸ ਗੀਤ `ਚ ਨੀਰੂ ਬਾਜਵਾ ਡਾਂਸ ਕਰਦੀ ਨਜ਼ਰ ਆ ਰਹੀ ਹੈ।
Laung Laachi 2 Title Track Out: ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਨ੍ਹਾਂ ਦੀਆਂ ਬੈਕ ਟੂ ਬੈਕ ਲਗਭਗ ਅੱਧਾ ਦਰਜਨ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਫ਼ਿਲਹਾਲ ਨੀਰੂ ਬਾਜਵਾ ਦੀ ਜਿਹੜੀ ਫ਼ਿਲਮ ਸਭ ਤੋਂ ਵੱਧ ਚਰਚਾ ਵਿੱਚ ਬਣੀ ਹੋਈ ਹੈ, ਉਹ ਹੈ `ਲੌਂਗ ਲਾਚੀ 2`। ਇਹ ਫ਼ਿਲਮ 2018 `ਚ ਆਈ ਫ਼ਿਲਮ ਲੌਂਗ ਲਾਚੀ ਦਾ ਅਗਲਾ ਭਾਗ ਹੈ। ਫ਼ੈਨਜ਼ ਐਮੀ ਵਿਰਕ, ਅੰਬਰਦੀਪ ਸਿੰਘ ਤੇ ਨੀਰੂ ਬਾਜਵਾ ਦੀ ਤਿਕੜੀ ਨੂੰ ਮੁੜ ਤੋਂ ਇਕੱਠੇ ਦੇਖਣ ਲਈ ਬੇਤਾਬ ਹਨ। ਇਸ ਫ਼ਿਲਮ ਦਾ ਟਰੇਲਰ ਵੀ ਹਾਲ ਹੀ `ਚ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਦੇ ਟਰੇਲਰ `ਚ ਕਾਮੇਡੀ ਦੇ ਰੋਮਾਂਸ ਦਾ ਫੁੱਲ ਤੜਕਾ ਨਜ਼ਰ ਆ ਰਿਹਾ ਹੈ।
ਸੋਮਵਾਰ ਨੂੰ ਇਸ ਫ਼ਿਲਮ ਦਾ ਟਾਈਟਲ ਟਰੈਕ ਲੌਂਗ ਲਾਚੀ ਰਿਲੀਜ਼ ਕਰ ਦਿਤਾ ਗਿਆ ਹੈ। ਲੋਕ ਉਮੀਦ ਕਰ ਰਹੇ ਹਨ ਕਿ ਇਹ ਗੀਤ ਪਹਿਲਾਂ ਵਾਲੇ ਲੌਂਗ ਲਾਚੀ ਗਾਣੇ ਦਾ ਰਿਕਾਰਡ ਤੋੜੇਗਾ। ਇਸ ਗੀਤ `ਚ ਨੀਰੂ ਬਾਜਵਾ ਡਾਂਸ ਕਰਦੀ ਨਜ਼ਰ ਆ ਰਹੀ ਹੈ । ਇਸ ਗੀਤ ਦੇ ਕਈ ਸੀਨਜ਼ ਵਿਚ ਅੰਬਰਦੀਪ ਸਿੰਘ ਤੇ ਐਮੀ ਵਿਰਕ ਵੀ ਨਜ਼ਰ ਆ ਰਹੇ ਹਨ। ਪਰ ਇਹ ਗਾਣਾ ਪੂਰੀ ਤਰ੍ਹਾਂ ਨੀਰੂ ਬਾਜਵਾ ਤੇ ਕੇਂਦਰਿਤ ਹੈ । ਦੇਖੋ ਵੀਡੀਓ:
ਗਾਣੇ `ਚ ਨੀਰੂ ਬਾਜਵਾ ਪਰਪਲ ਯਾਨਿ ਜਾਮਨੀ ਰੰਗ ਦੀ ਡਰੈਸ `ਚ ਕਮਾਲ ਲੱਗ ਰਹੀ ਹੈ । ਇਸ ਦੇ ਨਾਲ ਹੀ ਉਨ੍ਹਾਂ ਦੇ ਡਾਂਸ ਮੂਵਜ਼ ਇਸ ਗਾਣੇ ਨੂੰ ਹੋਰ ਬੇਹਤਰ ਬਣਾ ਰਹੇ ਹਨ । ਇਹ ਫ਼ਿਲਮ 19 ਅਗਸਤ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਵਿੱਚ ਅੰਬਰਦੀਪ ਸਿੰਘ, ਨੀਰੂ ਬਾਜਵਾ ਤੇ ਐਮੀ ਵਿਰਕ ਮੁੱਖ ਕਿਰਦਾਰ `ਚ ਨਜ਼ਰ ਆਉਣਗੇ ।