ਸੁਰਿੰਦਰ ਸ਼ਿੰਦਾ ਗਾਇਕ ਬਣਨ ਤੋਂ ਪਹਿਲਾਂ ਕਰਦੇ ਸੀ ਮਕੈਨਿਕ ਦੀ ਨੌਕਰੀ, ਜਾਣੋ ਸੁਰਿੰਦਰ ਪਾਲ ਧਾਮੀ ਤੋਂ ਕਿਵੇਂ ਬਣੇ ਸੁਰਿੰਦਰ ਸ਼ਿੰਦਾ
Surinder Shinda: ਅੱਜ ਅਸੀਂ ਲੈਕੇ ਆਏ ਹਾਂ ਸੁਰਿੰਦਰ ਸ਼ਿੰਦਾ ਜੀ ਦੀ ਬਾਇਓਗਰਾਫੀ। ਸੁਰਿੰਦਰ ਸ਼ਿੰਦਾ ਆਪਣੇ ਜ਼ਮਾਨੇ ਦੇ ਜ਼ਬਰਦਸਤ ਸਿੰਗਰ ਰਹੇ ਹਨ। ਉਨ੍ਹਾਂ ਦੇ ਗਾਏ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ।
ਅਮੈਲੀਆ ਪੰਜਾਬੀ ਦੀ ਰਿਪੋਰਟ
Surinder Shinda Biography: ਪੰਜਾਬ ਦੇ ਲੈਜੇਂਡਰੀ ਗਾਇਕ ਸੁਰਿੰਦਰ ਸ਼ਿੰਦਾ ਦਾ ਨਾਮ ਇੰਨੀਂ ਦਿਨੀਂ ਸੁਰਖੀਆਂ 'ਚ ਬਣਿਆ ਹੋਇਆ ਹੈ। ਸੁਰਿੰਦਰ ਸ਼ਿੰਦਾ ਬਾਰੇ ਹਾਲ ਹੀ 'ਚ ਖਬਰ ਆਈ ਹੈ ਕਿ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਦਾ ਅਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਹੀ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੇ ਨਾਲ ਨਾਲ ਉਨ੍ਹਾਂ ਦੀ ਮੌਤ ਦੀ ਅਫਵਾਹ ਨੇ ਵੀ ਉਨ੍ਹਾਂ ਦੇ ਫੈਨਜ਼ ਦੀ ਚਿੰਤਾ ਵਧਾ ਦਿੱਤੀ ਸੀ, ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਸੁਰਿੰਦਰ ਸ਼ਿੰਦਾ ਬਿਲਕੁਲ ਠੀਕ ਹਨ, ਗਾਇਕ ਦੀ ਸਿਹਤ ਬਾਰੇ ਉਨ੍ਹਾਂ ਦੇ ਪੁੱਤਰ ਨੇ ਅਪਡੇਟ ਦਿੱਤੀ ਸੀ।
ਇਹ ਵੀ ਪੜ੍ਹੋ: ਰਾਜਕੁਮਾਰ ਰਾਓ-ਸ਼ਰਧਾ ਕਪੂਰ ਨੇ ਸ਼ੁਰੂ ਕੀਤੀ 'ਇਸਤਰੀ 2' ਦੀ ਸ਼ੂਟਿੰਗ, ਜਾਣੋ ਕਿਸ ਦਿਨ ਰਿਲੀਜ਼ ਹੋਵੇਗੀ ਫਿਲਮ
ਅੱਜ ਅਸੀਂ ਲੈਕੇ ਆਏ ਹਾਂ ਸੁਰਿੰਦਰ ਸ਼ਿੰਦਾ ਜੀ ਦੀ ਬਾਇਓਗਰਾਫੀ। ਸੁਰਿੰਦਰ ਸ਼ਿੰਦਾ ਆਪਣੇ ਜ਼ਮਾਨੇ ਦੇ ਜ਼ਬਰਦਸਤ ਸਿੰਗਰ ਰਹੇ ਹਨ। ਉਨ੍ਹਾਂ ਦੇ ਗਾਏ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਪਰ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਤੋਂ ਬਹੁਤ ਹੀ ਘੱਟ ਲੋਕ ਜਾਣੂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਗਾਇਕ ਬਣਨ ਤੋਂ ਪਹਿਲਾਂ ਸੁਰਿੰਦਰ ਸ਼ਿੰਦਾ ਕੀ ਨੌਕਰੀ ਕਰਦੇ ਸੀ ਅਤੇ ਉਨ੍ਹਾ ਦੀ ਵਿੱਦਿਅਕ ਯੋਗਤਾ ਕੀ ਹੈ। ਤਾਂ ਆਓ ਜਾਣਦੇ ਹਾਂ ਸ਼ਿੰਦਾ ਜੀ ਦੀ ਕਹਾਣੀ:
ਸੁਰਿੰਦਰ ਸ਼ਿੰਦਾ ਦਾ ਜਨਮ
ਸੁਰਿੰਦਰ ਸ਼ਿੰਦਾ ਦਾ ਜਨਮ 20 ਮਈ 1953 ਨੂੰ ਪਿੰਡ ਛੋਟੀ ਇਆਲੀ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਮ ਸੁਰਿੰਦਰ ਪਾਲ ਧਾਮੀ ਹੈ। ਸੁਰਿੰਦਰ ਸ਼ਿੰਦਾ ਨਾਮ ਉਨ੍ਹਾਂ ਨੇ ਗਾਇਕੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਰੱਖਿਆ ਅਤੇ ਉਹ ਇਸੇ ਨਾਮ ਦੇ ਨਾਲ ਮਸ਼ਹੂਰ ਹੋਏ। ਉਨ੍ਹਾਂ ਦੀ ਮਾਂ ਵਿੱਦਿਆਵਤੀ ਤੇ ਪਿਤਾ ਉਸਤਾਦ ਮਿਸਤਰੀ ਬਚਨ ਰਾਮ ਹਨ।
ਸ਼ਿੰਦਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ, ਕਿਉਂਕਿ ਉਨ੍ਹਾਂ ਦੇ ਘਰ ਵਿੱਚ ਸ਼ੁਰੂ ਤੋਂ ਹੀ ਗਾਇਕੀ ਦਾ ਮਾਹੌਲ ਰਿਹਾ ਸੀ। ਸ਼ਿੰਦਾ ਦੇ ਨਾਨਾ ਜੀ ਵੀ ਬਹੁਤ ਹੀ ਵਧੀਆ ਲੋਕ ਗਾਇਕ ਸਨ। ਉਹ ਆਪਣੇ ਜ਼ਮਾਨੇ 'ਚ ਕਾਫੀ ਮਸ਼ਹੂਰ ਸਨ। ਇਸ ਲਈ ਉਨ੍ਹਾਂ ਨੇ ਬਚਪਨ ਤੋਂ ਹੀ ਗਾਇਕੀ ਦੀਆਂ ਬਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਸੀ।
ਸੁਰਿੰਦਰ ਸ਼ਿੰਦਾ ਦੀ ਸਿੱਖਿਆ
ਸੁਰਿੰਦਰ ਸ਼ਿੰਦਾ ਦੀ ਮੁੱਢਲੀ ਸਿੱਖਿਆ ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਗੌਰਮਿੰਟ ਮਲਟੀ ਪਰਪਜ਼ ਸਕੂਲ ਲੁਧਿਆਣਾ ਵਿਖੇ ਦਾਖਲਾ ਲਿਆ ਤੇ ਆਪਣੀ ਸਕੂਲੀ ਸਿੱਖਿਆ ਪੂਰੀ ਕੀਤੀ। ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਐਸਆਈਐਸ ਲੁਧਿਆਣਾ ਵਿਖੇ ਸ਼ੌਰਟ ਇੰਜਨੀਅਰਿੰਗ ਵਿੱਚ ਮਕੈਨਿਕਲ ਦੀ ਪੜ੍ਹਾਈ ਕੀਤੀ।
ਮਕੈਨਿਕ ਤੋਂ ਇੰਜ ਬਣੇ ਗਾਇਕ
ਮਕੈਨਿਕਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਸਰੂਪ ਮਕੈਨਿਕਲ ਵਰਕਸ ਲੁਧਿਆਣਾ ਵਿਖੇ ਨੌਕਰੀ ਕੀਤੀ। ਪਰ ਉਨ੍ਹਾਂ ਦਾ ਝੁਕਾਅ ਬਚਪਨ ਤੋਂ ਹੀ ਗਾਇਕੀ ਵੱਲ ਰਿਹਾ ਸੀ। ਇਸ ਕਰਕੇ ਸ਼ਿੰਦਾ ਨੇ ਗਾਇਕੀ 'ਚ ਹੀ ਕਰੀਅਰ ਬਣਾਉਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮਕੈਨਿਕ ਦੀ ਨੌਕਰੀ ਛੱਡੀ ਅਤੇ ਗਾਇਕੀ ਦੀਆਂ ਬਰੀਕੀਆਂ ਸਿੱਖਣ ਵਿੱਚ ਦਿਨ ਰਾਤ ਇੱਕ ਕਰ ਦਿੱਤਾ। ਇਸ ਦੇ ਲਈ ਉਨ੍ਹਾਂ ਉਸਤਾਦ ਜਸਵੰਤ ਭਮਰਾ ਨੂੰ ਆਪਣਾ ਉਸਤਾਦ ਬਣਾਇਆ ਤੇ ਉਨ੍ਹਾਂ ਤੋਂ ਹੀ ਗਾਇਕੀ ਦੀਆਂ ਬਰੀਕੀਆਂ ਸਿੱਖੀਆਂ।
ਸ਼ਿੰਦਾ ਦਾ ਨਿੱਜੀ ਜੀਵਨ
ਜੇ ਸ਼ਿੰਦਾ ਦੇ ਨਿੱਜੀ ਜੀਵਨ 'ਤੇ ਝਾਤ ਮਾਰੀਏ ਤਾਂ ਉਨ੍ਹਾਂ ਦਾ ਵਿਆਹ ਬੀਬੀ ਜੋਗਿੰਦਰ ਕੋਰ ਨਾਲ ਹੋਇਆ ਸੀ। ਉਨ੍ਹਾਂ ਦੇ ਵਿਆਹ ਤੋਂ ਬਾਅਦ ਚਾਰ ਬੱਚੇ ਹੋਏ।
ਸ਼ਿੰਦਾ ਦਾ ਗਾਇਕੀ ਕਰੀਅਰ
ਸ਼ਿੰਦਾ ਦਾ ਪਹਿਲਾ ਗਾਣਾ ਸੀ 'ਉੱਚਾ ਬੁਰਜ ਲਾਹੌਰ ਦਾ'। ਇਸ ਗੀਤ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਅਥਾਹ ਪਿਆਰ ਮਿਿਲਿਆ ਸੀ। ਇਸ ਤਰ੍ਹਾਂ ਸ਼ਿੰਦਾ ਆਪਣੇ ਪਹਿਲੇ ਹੀ ਗੀਤ ਤੋਂ ਸਟਾਰ ਬਣ ਗਏ ਸੀ। ਇਸ ਤੋਂ ਬਾਅਦ 1979 'ਚ ਉਨ੍ਹਾਂ ਦੀ ਪਹਿਲੀ ਐਲਬਮ ਰਿਲੀਜ਼ ਹੋਈ, ਜੋ ਕਿ ਬਹੁਤ ਹੀ ਜ਼ਿਆਦਾ ਹਿੱਟ ਰਹੀ ਸੀ। ਹੁਣ ਤੱਕ ਸ਼ਿੰਦਾ ਦੀਆਂ 46 ਐਲਬਮਾਂ ਰਿਲੀਜ਼ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੁਪਰਹਿੱਟ ਰਹੀਆਂ ਹਨ। ਉਨ੍ਹਾਂ ਦੀਆਂ ਸੁਪਰਹਿੱਟ ਐਲਬਮਾਂ 'ਚ 'ਜੱਟ ਜਿਉਣਾ ਮੌੜ', 'ਪੁੱਤ ਜੱਟਾਂ ਦੇ', 'ਬਲਵੀਰੋ ਭਾਬੀ' ਤੇ 'ਬਦਲਾ ਲੈ ਲਈ ਸੋਹਣਿਆ' ਵਰਗੀਆਂ ਐਲਬਮਾਂ ਸ਼ਾਮਲ ਹਨ।