ਗੁਰਦਾਸ ਮਾਨ ਵੱਲੋਂ ਹਿੰਦੀ ਨੂੰ ਮਾਂ ਬੋਲੀ ਕਹਿਣ 'ਤੇ ਭੜਕੇ ਸੀ ਪੰਜਾਬੀ, ਹੁਣ ਮਾਨ ਗੀਤ ਨਾਲ ਦੇਣਗੇ ਮੂੰਹ-ਤੋੜ ਜਵਾਬ, 7 ਸਤੰਬਰ ਨੂੰ ਰਿਲੀਜ਼ ਹੋਵੇਗਾ `ਗੱਲ ਸੁਣੋ ਪੰਜਾਬੀ ਦੋਸਤੋ`
Gurdas Maan: ਗੁਰਦਾਸ ਮਾਨ ਜਲਦ ਹੀ ਆਪਣਾ ਨਵਾਂ ਗੀਤ ਲੈਕੇ ਆ ਰਹੇ ਹਨ। ਜੀ ਹਾਂ, ਇਹ ਗੀਤ ਹੈ `ਗੱਲ ਸੁਣੋ ਪੰਜਾਬੀ ਦੋਸਤੋ`। ਇਸ ਗੀਤ ਰਾਹੀਂ ਗੁਰਦਾਸ ਮਾਨ ਖੁਦ ਤੇ ਲੱਗੇ ਇਲਜ਼ਾਮਾਂ ਦਾ ਜਵਾਬ ਦੇਣ ਜਾ ਰਹੇ ਹਨ।
Gurdas Maan New Song: ਲਿਵਿੰਗ ਲੈਜੇਂਡ ਪੰਜਾਬੀ ਗਾਇਕ ਗੁਰਦਾਸ ਮਾਨ ਜਲਦ ਹੀ ਆਪਣਾ ਨਵਾਂ ਗੀਤ ਲੈਕੇ ਆ ਰਹੇ ਹਨ। ਜੀ ਹਾਂ, ਇਹ ਗੀਤ ਹੈ `ਗੱਲ ਸੁਣੋ ਪੰਜਾਬੀ ਦੋਸਤੋ`। ਇਸ ਗੀਤ ਰਾਹੀਂ ਗੁਰਦਾਸ ਮਾਨ ਖੁਦ ਤੇ ਲੱਗੇ ਇਲਜ਼ਾਮਾਂ ਦਾ ਜਵਾਬ ਦੇਣ ਜਾ ਰਹੇ ਹਨ। ਮਾਨ ਨੇ ਖੁਦ ਇਸ ਗੀਤ ਦਾ ਪੋਸਟਰ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਹ ਗੀਤ 7 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
View this post on Instagram
ਗੀਤ ਰਿਲੀਜ਼ ਕਰਨ ਪਿੱਛੇ ਮਾਨ ਦਾ ਮਕਸਦ
ਇਸ ਗੀਤ ਨਾਲ ਗੁਰਦਾਸ ਮਾਨ ਦਾ ਇੱਕ ਪੁਰਾਣਾ ਦਰਦ ਜੁੜਿਆ ਹੋਇਆ ਹੈ। ਇਹ ਮਾਮਲਾ ਸਾਲ 2019 ਦਾ ਹੈ ਜਦੋਂ ਮਾਨ ਆਪਣੇ ਪੰਜਾਬੀ ਤੇ ਹਿੰਦੀ ਭਾਸ਼ਾ `ਤੇ ਬਿਆਨ ਨੂੰ ਲੈਕੇ ਵਿਵਾਦਾਂ `ਚ ਘਿਰ ਗਏ ਸੀ। ਉਨ੍ਹਾਂ ਨੇ ਆਪਣੀ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਸੀ ਕਿ ਦੇਸ਼ `ਚ ਇੱਕ ਭਾਸ਼ਾ ਹੀ ਹੋਣੀ ਚਾਹੀਦੀ ਹੈ। ਭਾਵ ਜਿਵੇਂ ਕਿ ਕੋਈ ਉੱਤਰ ਭਾਰਤ ਦੱਖਣੀ ਭਾਰਤ ਜਾ ਰਿਹਾ ਹੈ ਤਾਂ ਇੱਕ ਭਾਸ਼ਾ ਹੋਣ ਨਾਲ ਉਸ ਨੂੰ ਅਸਾਨੀ ਹੋਵੇਗੀ। ਉਨ੍ਹਾਂ ਨੇ ਪੰਜਾਬੀ ਨੂੰ ਮਾਂ ਬੋਲੀ ਤੇ ਹਿੰਦੀ ਨੂੰ ਮਾਸੀ ਕਿਹਾ ਸੀ। ਜਿਸ ਤੋਂ ਬਾਅਦ ਮਾਨ ਦਾ ਸੋਸ਼ਲ ਮੀਡੀਆ `ਤੇ ਜ਼ਬਰਦਸਤ ਵਿਰੋਧ ਹੋਇਆ ਸੀ।
ਗੀਤ ਦੇ ਪੋਸਟਰ ਦੀ ਗੱਲ ਕਰੀਏ ਤਾਂ ਇਸ ਤੇ ਲੋਕਾਂ ਦੇ ਉਹ ਕਮੈਂਟ ਹਨ, ਜੋ ਉਨ੍ਹਾਂ ਨੇ ਮਾਨ ਦੇ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਟਰੋਲ ਕਰਨ ਲਈ ਕੀਤੇ ਸੀ। ਪੋਸਟਰ ਤੇ ਲਿਖਿਆ ਹੈ, ਮਾਂ ਬੋਲੀ ਦਾ ਗ਼ੱਦਾਰ, ਤੇਰੀ ਨੀ ਸੁਣਨੀ ਹੁਣ, ਬੱਸ ਕਰ ਓਏ ਮਾਨਾ। ਇਹ ਸਭ ਲੋਕਾਂ ਨੇ ਉਨ੍ਹਾਂ ਦੇ ਬਿਆਨ ਤੋਂ ਬਾਅਦ ਉਨ੍ਹਾਂ ਬਾਰੇ ਕਿਹਾ ਸੀ। ਤੇ ਹੁਣ 3 ਸਾਲਾਂ ਬਾਅਦ ਮਾਨ ਇਸ ਅਪਮਾਨ ਦਾ ਮੂੰਹਤੋੜ ਜਵਾਬ ਆਪਣੇ ਗਾਣੇ ਦੇ ਜ਼ਰੀਏ ਦੇਣ ਜਾ ਰਹੇ ਹਨ।