ਪੜਚੋਲ ਕਰੋ
ਫ਼ਰਵਰੀ ਮਹੀਨੇ ‘ਚ ਧਮਾਕਾ ਕਰਨਗੀਆਂ 4 ਫ਼ਿਲਮਾਂ, ਸ਼ੁਰੂਆਤ ਕਰ ਰਹੇ ਨੇ ‘ਝਕਾਸ’ ਅਨਿਲ

ਮੁੰਬਈ: ਇਸ ਸਾਲ ਦੀ ਸ਼ੁਰੂਆਤ ਪਾਲੀਟੀਕਲ ਏਜੰਡਾ ਵਾਲੀਆਂ ਫ਼ਿਲਮਾਂ ਦੇ ਨਾਲ ਹੋਈ। ਜਿਨ੍ਹਾਂ ਨੇ ਬਾਕਸ ਆਫਿਸ ‘ਤੇ ਠੀਕਠਾਕ ਕਮਾਈ ਕੀਤੀ। ਪਰ ਇੰਡਸਟਰੀ ਨੂੰ ਫਰਵਰੀ ਮਹੀਨੇ ਤੋਂ ਕਾਫੀ ਉਮੀਦਾਂ ਹਨ। ਇਸ ਮਹੀਨੇ ਉਂਝ ਤਾਂ ਕਈ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ ਪਰ ਸਭ ਤੋਂ ਜ਼ਿਆਦਾ ਇਨ੍ਹਾਂ 4 ਫ਼ਿਲਮਾਂ ਤੋਂ ਹੈ। ਇਸ ਲਿਸਟ ‘ਚ ਸਭ ਤੋਂ ਪਹਿਲਾਂ ਨਾਂਅ ਹੈ ਅਨਿਲ ਕਪੂਰ ਅਤੇ ਸੋਨਮ ਕਪੂਰ ਦੀ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਏਸਾ ਲੱਗਾ’। ਜਿਸ ਦੀ ਕਹਾਣੀ ਸਮਲੈਂਗਿਕ ਰਿਸਤਿਆਂ ‘ਤੇ ਅਧਾਰਿਤ ਦੱਸੀ ਜਾ ਰਹੀ ਹੈ। ਫ਼ਿਲਮ ‘ਚ ਪਿਓ ਧੀ ਦੀ ਜੋੜੀ ਤੋਂ ਇਲਾਵਾ ਰਾਜਕੁਮਰਾ ਰਾਓ ਅਤੇ ਜੁੂਹੀ ਚਾਵਲਾ ਜਿਹੇ ਸਟਾਰਸ ਨਜ਼ਰ ਆਉਣਗੇ। ਫ਼ਿਲਮ ਇੱਕ ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ‘ਫਕੀਰ ਆਫ ਵੇਨੀਸ’ ਦਾ ਡਾਇਰੈਕਸ਼ਨ ਆਨਮਦ ਸੁਰਾਪੁਰ ਨੇ ਕੀਤਾ ਹੈ। ਜਿਸ ‘ਚ ਫਰਹਾਨ ਅਖ਼ਤੱਰ, ਅਨੂ ਕਪੂਰ ਅਤੇ ਕਮਾਲ ਸਿੱਧੂ ਨਜ਼ਰ ਆਉਣਗੇ। ਉਂਝ ਤਾਂ ਫ਼ਿਲਮ 2009 ‘ਚ ਹੀ ਬਣ ਕੇ ਤਿਆਰ ਹੋ ਗਈ ਸੀ ਪਰ ਇਸ ਨੂੰ ਭਾਰਤ ‘ਚ 2019 ‘ਚ ਰਿਲੀਜ਼ ਕੀਤਾ ਜਾਣਾ ਹੈ। ਫਰਵਰੀ ਮਹੀਨੇ ‘ਚ ਅਗਲਾ ਧਮਾਕਾ ਕਰ ਰਹੇ ਹਨ ਰਣਵੀਰ ਸਿੰਘ। ਜਿਨ੍ਹਾਂ ਦੀ ਫ਼ਿਲਮਾਂ ਅੱਜਕਲ੍ਹ ਹਿੱਟ ਫ਼ਿਲਮਾਂ ਦੀ ਮਸ਼ੀਨ ਹੁੰਦੀ ਹੈ। ਰਣਵੀਰ 14 ਫਰਵਰੀ ਨੂੰ ਆਲਿਆ ਭੱਟ ਦੇ ਨਾਲ ‘ਗਲੀ ਬੁਆਏ’ ‘ਚ ਨਜ਼ਰ ਆਵੇਗੀ। ਫ਼ਿਲਮ ‘ਚ ਰਣਵੀਰ ਨੇ ਇੱਕ ਰੈਪਰ ਦਾ ਰੋਲ ਕੀਤਾ ਹੈ। ‘ਟੋਟਲ ਧਮਾਲ’ ਫ਼ਿਲਮ ਨੂੰ ਇੰਦਡਰ ਕੁਮਾਰ ਨੇ ਡਾਇਰੈਕਟ ਕੀਤਾ ਹੈ। ਜਿਸ ‘ਚ ਕਈ ਸਟਾਰਸ ਨਜ਼ਰ ਆਉਣਗੇ। ਫ਼ਿਲਮ ‘ਚ ਅਜੇ ਦੇਵਗਨ ਅਤੇ ਸੰਜੇ ਦੱਤ ਦੇ ਨਾਲ ਅਰਸ਼ਦ ਵਾਰਸੀ, ਮਾਧੁਰੀ ਦੀਕਸ਼ੀਤ ਜਿਹੇ ਕਲਾਕਾਰ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















