ਪੜਚੋਲ ਕਰੋ

Madhuri Dixit: 'ਗੁੱਡ ਫਰਾਈਡੇ' ਨੂੰ 'ਹੈੱਪੀ' ਦੱਸ ਕੇ ਟਰੋਲ ਹੋਏ ਮਾਧੂਰੀ ਦੀਕਸ਼ਿਤ ਦੇ ਪਤੀ ਡਾ. ਨੇਨੇ, ਲੋਕਾਂ ਨੇ ਉਡਾਇਆ ਮਜ਼ਾਕ

Shriram Nene Trolled: ਮਾਧੁਰੀ ਦੀਕਸ਼ਿਤ ਦੇ ਪਤੀ ਡਾ ਸ਼੍ਰੀਰਾਮ ਨੇਨੇ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਹੋ ਰਹੇ ਹਨ। ਦਰਅਸਲ ਡਾਕਟਰ ਨੇਨੇ ਨੇ ਹੈਪੀ ਲਿਖ ਕੇ ਗੁੱਡ ਫਰਾਈਡੇ ਦੀ ਕਾਮਨਾ ਕੀਤੀ ਸੀ। ਇਸ ਕਾਰਨ ਉਹ ਟਰੋਲਾਂ ਦੇ ਨਿਸ਼ਾਨੇ 'ਤੇ ਆ ਗਏ

Madhuri Dixit Husband Shriram Nene Trolled: ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਦੇ ਪਤੀ ਅਤੇ ਭਾਰਤੀ ਅਮਰੀਕੀ ਕਾਰਡੀਓਵੈਸਕੁਲਰ ਸਰਜਨ ਡਾਕਟਰ ਸ਼੍ਰੀਰਾਮ ਨੇਨੇ ਲਾਈਮਲਾਈਟ ਤੋਂ ਦੂਰ ਰਹਿੰਦੇ ਹਨ। ਹਾਲਾਂਕਿ, ਉਹ ਅਕਸਰ ਆਪਣੀ ਅਭਿਨੇਤਰੀ ਪਤਨੀ ਨਾਲ ਇਵੈਂਟਸ ਵਿੱਚ ਦੇਖਿਆ ਜਾਂਦਾ ਹੈ। ਇਸ ਸਮੇਂ ਡਾਕਟਰ ਨੇਨੇ ਆਪਣੇ ਇੱਕ ਟਵੀਟ ਕਾਰਨ ਟ੍ਰੋਲ ਹੋ ਕੇ ਸੁਰਖੀਆਂ ਵਿੱਚ ਆ ਗਏ ਹਨ।

ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨੇ ਫਿਰ ਜਿੱਤਿਆ ਦਿਲ, ਸ਼ਾਹਰੁਖ ਨੂੰ ਈਡਨ ਗਾਰਡਨ ਮਿਲਣ ਪਹੁੰਚਿਆ 'ਸਪੈਸ਼ਲ' ਫੈਨ, ਵੀਡੀਓ ਵਾਇਰਲ

'ਹੈਪੀ ਗੁੱਡ ਫਰਾਈਡੇ' ਦੀ ਕਾਮਨਾ ਕਰਨ 'ਤੇ ਮਾਧੁਰੀ ਦੇ ਪਤੀ ਨੇਨੇ ਹੋਏ ਟ੍ਰੋਲ
ਸ਼੍ਰੀ ਰਾਮ ਨੇਨੇ ਨੇ ਟਵੀਟ ਕਰਕੇ ਆਪਣੇ ਫੈਨਜ਼ ਨੂੰ 'ਹੈਪੀ ਗੁੱਡ ਫਰਾਈਡੇ' ਵਿਸ਼ ਕੀਤਾ। ਡਾਕਟਰ ਨੇਨੇ ਨੇ ਆਪਣੇ ਟਵੀਟ ਵਿੱਚ ਲਿਖਿਆ, "ਮਨਾਉਣ ਵਾਲਿਆਂ ਨੂੰ ਮੁਬਾਰਕ ਅਤੇ ਗੁੱਡ ਫਰਾਈਡੇ!" ਇਸ ਕਾਰਨ ਉਹ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਏ। ਦਰਅਸਲ, ਯਿਸੂ ਮਸੀਹ ਦੇ ਸਲੀਬ 'ਤੇ ਚੜ੍ਹਾਏ ਜਾਣ ਦੀ ਯਾਦ ਵਿਚ ਈਸਾਈਆਂ ਵਿਚ ਗੁੱਡ ਫਰਾਈਡੇ ਮਨਾਇਆ ਜਾਂਦਾ ਹੈ। ਕਈ ਲੋਕ ਇਸ ਦਿਨ ਨੂੰ ਸੋਗ ਵਜੋਂ ਮਨਾਉਂਦੇ ਹਨ। ਅਜਿਹੇ 'ਚ ਮਾਧੁਰੀ ਦੀਕਸ਼ਿਤ ਦੇ ਪਤੀ ਡਾਕਟਰ ਨੇਨੇ ਹੁਣ ਇਸ ਦਿਨ ਨੂੰ 'ਹੈਪੀ' ਕਹਿਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਏ ਹਨ ਅਤੇ ਯੂਜ਼ਰਸ ਉਨ੍ਹਾਂ ਦੀ ਜ਼ਬਰਦਸਤ ਆਲੋਚਨਾ ਕਰ ਰਹੇ ਹਨ।

ਯੂਜ਼ਰ ਨੇ ਮਾਧੁਰੀ ਦੀਕਸ਼ਿਤ ਦੇ ਪਤੀ ਡਾਕਟਰ ਨੇਨੇ ਦੀ ਲਾਈ ਕਲਾਸ
ਇਕ ਯੂਜ਼ਰ ਨੇ ਟਵੀਟ ਕੀਤਾ, ''ਕੌਣ ਮਨਾਉਂਦਾ ਹੈ ਗੁੱਡ ਫਰਾਈਡੇ ਸਰ?? ਇਹ ਪ੍ਰਾਰਥਨਾ ਅਤੇ ਸੋਗ ਦਾ ਦਿਨ ਹੈ। ਜਸ਼ਨ ਦਾ ਨਹੀਂ। ਇਸ ਤੋਂ ਪਹਿਲਾਂ ਕਿ ਤੁਸੀਂ ਅਜਿਹਾ ਕੁਝ ਟਵੀਟ ਕਰੋ, ਥੋੜੀ ਸਮਾਜਕ ਜਾਗਰੁਕਤਾ 'ਤੇ ਧਿਆਨ ਦੇਣਾ ਚਾਹੀਦਾ ਹੈ।' ਜਦੋਂ ਕਿ ਦੂਜੇ ਨੇ ਲਿਖਿਆ, "ਮੈਨੂੰ ਲਗਦਾ ਹੈ ਕਿ ਤੁਹਾਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਅਸਲ ਵਿੱਚ ਇਸਨੂੰ ਕਿਉਂ ਮਨਾਉਂਦੇ ਹਾਂ।" ਇਕ ਹੋਰ ਨੇ ਲਿਖਿਆ, “ਗੁੱਡ ਫਰਾਈਡੇ ਪ੍ਰਭੂ ਯਿਸੂ ਮਸੀਹ ਦੇ ਸਲੀਬ ਉੱਤੇ ਚੜ੍ਹਾਏ ਜਾਣ ਕਾਰਨ ਸੋਗ ਦਾ ਦਿਨ ਹੈ। ਇਹ ਕੋਈ ਜਸ਼ਨ ਨਹੀਂ ਸਗੋਂ ਪਵਿੱਤਰ ਮੌਕਾ ਹੈ। ਇਸ ਵਿੱਚ ਖੁਸ਼ ਹੋਣ ਵਾਲੀ ਕੋਈ ਗੱਲ ਨਹੀਂ ਹੈ।

ਕੀ ਸੱਚਮੁੱਚ ਡਾ. ਨੇਨੇ ਨੇ ਕੀਤੀ ਗਲਤੀ?
ਗੁੱਡ ਫਰਾਈਡੇ 'ਹੈਪੀ' ਹੈ ਜਾਂ 'ਸੈਡ', ਇਸ 'ਤੇ ਪੂਰੀ ਦੁਨੀਆ 'ਚ ਮਿਲੇ ਜੁਲੇ ਵਿਚਾਰ ਹਨ। ਰੋਮ ਕੈਥੋਲਿਕ ਇਸ ਦਿਨ ਨੂੰ ਸੋਗ ਵਜੋਂ ਮਨਾਉਂਦੇ ਹਨ, ਜਦਕਿ ਦੂਜੇ ਈਸਾਈ ਸੈਕਟ ਇਸ ਦਿਨ ਦੀ ਖੁਸ਼ੀ ਮਨਾਉਂਦੇ ਹਨ, ਕਿਉਂਕਿ ਈਸਾਈ ਮਾਨਤਾ ਅਨੁਸਾਰ ਯਿਸੂ ਮਸੀਹ ਨੂੰ ਜਿਸ ਦਿਨ ਸਲੀਬ 'ਤੇ ਚੜ੍ਹਾਇਆ ਗਿਆ, ਉਸ ਤੋਂ ਤੀਜੇ ਦਿਨ ਉਹ ਮੁਰਦਿਆਂ ਵਿੱਚੋਂ ਜੀ ਉੱਠੇ ਸੀ। ਯਿਸੂ ਮਸੀਹ ਜ਼ਿੰਦਾ ਹਨ ਅਤੇ ਸੋਗ ਮ੍ਰਿਤਕਾਂ ਦਾ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ: ਸਰੋਗੇਸੀ ਰਾਹੀਂ ਆਪਣੇ ਬੇਟੇ ਦੇ ਬੱਚੇ ਦੀ ਮਾਂ ਬਣੀ ਇਹ ਅਦਾਕਾਰਾ, ਖਬਰ ਸਾਹਮਣੇ ਆਉਣ ਤੋਂ ਬਾਅਦ ਹੋਇਆ ਵਿਵਾਦ

ਟਾਪ ਹੈਡਲਾਈਨ

Mithun Chakraborty Health: ਮਿਥੁਨ ਚੱਕਰਵਰਤੀ ਹਸਪਤਾਲ ਭਰਤੀ, ਭਾਜਪਾ ਆਗੂ ਨੂੰ ਮਿਲਣ ਪਹੁੰਚੇ CM, ਪ੍ਰਸ਼ੰਸਕਾਂ ਦੀ ਵਧੀ ਚਿੰਤਾ... 
ਮਿਥੁਨ ਚੱਕਰਵਰਤੀ ਹਸਪਤਾਲ ਭਰਤੀ, ਭਾਜਪਾ ਆਗੂ ਨੂੰ ਮਿਲਣ ਪਹੁੰਚੇ CM, ਪ੍ਰਸ਼ੰਸਕਾਂ ਦੀ ਵਧੀ ਚਿੰਤਾ... 
Bharti Singh ਤੀਜੀ ਵਾਰ ਬਣੇਗੀ ਮਾਂ ? ਬੇਬੀ ਬੰਪ ਦੇਖ ਲੋਕ ਰਹਿ ਗਏ ਹੈਰਾਨ, ਫਿਰ ਸਾਹਮਣੇ ਆਇਆ ਸੱਚ
Bharti Singh ਤੀਜੀ ਵਾਰ ਬਣੇਗੀ ਮਾਂ ? ਬੇਬੀ ਬੰਪ ਦੇਖ ਲੋਕ ਰਹਿ ਗਏ ਹੈਰਾਨ, ਫਿਰ ਸਾਹਮਣੇ ਆਇਆ ਸੱਚ
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਸੰਮਨ ਕੀਤਾ ਜਾਰੀ; ਜਾਣੋ ਪੂਰਾ ਮਾਮਲਾ
ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਸੰਮਨ ਕੀਤਾ ਜਾਰੀ; ਜਾਣੋ ਪੂਰਾ ਮਾਮਲਾ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Embed widget